
ਸਾਰੀਆਂ ਸਰਕਾਰੀ ਯੋਜਨਾਵਾਂ ਵਿਚ ਆਧਾਰ ਦੀ ਜ਼ਰੂਰਤ ਨੂੰ ਲੈ ਕੇ ਸਵਾਲਾਂ ਅਤੇ ਸ਼ੱਕਾਂ ਦਾ ਦੌਰ ਜਾਰੀ ਹੈ। ਵਿਰੋਧ ਕਰਨ ਵਾਲਿਆਂ ਨੂੰ ਡਰ ਹੈ ਕਿ ....
ਨਵੀਂ ਦਿੱਲੀ : ਸਾਰੀਆਂ ਸਰਕਾਰੀ ਯੋਜਨਾਵਾਂ ਵਿਚ ਆਧਾਰ ਦੀ ਜ਼ਰੂਰਤ ਨੂੰ ਲੈ ਕੇ ਸਵਾਲਾਂ ਅਤੇ ਸ਼ੱਕਾਂ ਦਾ ਦੌਰ ਜਾਰੀ ਹੈ। ਵਿਰੋਧ ਕਰਨ ਵਾਲਿਆਂ ਨੂੰ ਡਰ ਹੈ ਕਿ ਇਸ ਦੇ ਜ਼ਰੀਏ ਕਿਸੇ ਵੀ ਨਿੱਜ਼ਤਾ ਖ਼ਤਰੇ ਵਿਚ ਪੈ ਸਕਦੀ ਹੈ। ਕੁੱਝ ਅਜਿਹੇ ਵਾਕਿਆ ਲਗਾਤਾਰ ਸਾਹਮਣੇ ਵੀ ਆਉਂਦੇ ਰਹੇ ਹਨ। ਆਂਧਰਾ ਪ੍ਰਦੇਸ਼ ਹਾਊਸਿੰਗ ਕਾਰਪੋਰੇਸ਼ਨ ਦੀ ਵੈਬਸਾਈਟ ਦਾ ਮਾਮਲਾ ਤਾਜ਼ਾ ਹੈ।
now 1.3 lakh people aadhar, bank account and caste data-leak andhra
ਇਸ ਵੈਬਸਾਈਟ ਤੋਂ ਸੂਬੇ ਦੇ ਕਰੀਬ ਸਵਾ ਲੱਖ ਲੋਕਾਂ ਦੇ ਆਧਾਰ ਨੰਬਰ ਅਤੇ ਉਸ ਨਾਲ ਜੁੜੀਆਂ ਜਾਣਕਾਰੀਆਂ ਜਨਤਕ ਹੋ ਗਈਆਂ। ਸੂਬਾ ਸਰਕਾਰ ਨੇ ਇਸ ਮਾਮਲੇ ਵਿਚ ਮੀਡੀਆ ਰਿਪੋਰਟ ਨੂੰ ਗ਼ਲਤ ਠਹਿਰਾਉਣ ਦੀ ਕੋਸ਼ਿਸ਼ ਕੀਤੀ ਪਰ ਨਾਲ ਹੀ ਜਾਂਚ ਦੀ ਗੱਲ ਵੀ ਕਹਿ ਦਿਤੀ। ਇਕ ਕਲਿੱਕ ਅਤੇ ਮਿੰਟਾਂ ਦੇ ਅੰਦਰ ਤੁਸੀਂ ਆਂਧਰਾ ਪ੍ਰਦੇਸ਼ ਦੇ 15 ਲੱਖ 66 ਹਜ਼ਾਰ 698 ਲੋਕਾਂ ਦੇ ਬੈਂਕ ਖ਼ਾਤੇ ਅਤੇ ਉਨ੍ਹਾਂ ਦੀ ਜਾਤ ਧਰਮ ਦੇ ਅੰਕੜਿਆਂ ਤਕ ਪਹੁੰਚ ਸਕਦੇ ਹੋ।
now 1.3 lakh people aadhar, bank account and caste data-leak andhra
ਆਂਧਰਾ ਪ੍ਰਦੇਸ਼ ਸਟੇਟ ਹਾਊਸਿੰਗ ਕਾਰਪੋਰੇਸ਼ਨ ਨੇ ਇਹ ਸਾਰਾ ਵੇਰਵਾ ਆਧਾਰ ਨਾਲ ਜੋੜਿਆ ਹੋਇਆ ਹੈ। ਇਹੀ ਨਹੀਂ ਸੂਬੇ ਦੇ 1.3 ਲੱਖ ਲੋਕਾਂ ਦੇ ਆਧਾਰ ਨੰਬਰ ਉਸ ਨੇ ਅਪਣੀ ਵੈਬਸਾਈਟ ਜ਼ਰੀਏ ਜਨਤਕ ਵੀ ਕਰ ਦਿਤੇ ਹਨ। ਮੰਗਲਵਾਰ ਨੂੰ ਜਦੋਂ ਹੈਦਰਾਬਾਦ ਸਥਿਤ ਸਾਈਬਰ ਸਕਿਉਰਟੀ ਰਿਸਰਚਰ ਸ੍ਰੀਨਿਵਾਸੀ ਕੋਡਾਲੀ ਦੀ ਨਜ਼ਰ ਇਸ ਡੈਟਾ ਲੀਕ 'ਤੇ ਪਈ ਤਾਂ ਉਨ੍ਹਾਂ ਨੇ ਕਾਰਪੋਰੇਸ਼ਨ ਨੂੰ ਇਸ ਦੀ ਜਾਣਕਾਰੀ ਦਿਤੀ, ਤਾਂ ਜਾ ਕੇ ਅਧਿਕਾਰੀਆਂ ਨੇ ਆਧਾਰ ਨੰਬਰਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ।
now 1.3 lakh people aadhar, bank account and caste data-leak andhra
ਨੀਤੀ ਮਾਹਰ ਨੇ ਕਿਹਾ ਕਿ ਇਸ ਡੈਟਾ ਲੀਕ ਦਾ ਜ਼ਿਆਦਾ ਖ਼ਤਰਨਾਕ ਪਹਿਲੂ ਇਸ ਸਰਚ ਫ਼ੀਚਰ ਹੈ, ਜਿਸ ਨਾਲ ਧਰਮ ਅਤੇ ਜਾਤ ਦੇ ਆਧਾਰ 'ਤੇ ਲੋਕਾਂ ਦੀ ਸੂਚੀ ਤਿਆਰ ਕੀਤੀ ਜਾ ਸਕਦੀ ਹੈ ਅਤੇ ਜਿਉ ਟੈਗਿੰਗ ਦੀ ਵਜ੍ਹਾ ਨਾਲ ਉਨ੍ਹਾਂ ਦੇ ਰਹਿਣ ਦੀਆਂ ਥਾਵਾਂ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ। ਜਾਣਕਾਰਾਂ ਦਾ ਕਹਿਦਾ ਹੈ ਕਿ ਇਸ ਤਰ੍ਹਾਂ ਦਾ ਡੈਟਾ ਲੀਕ ਘੱਟ ਗਿਣਤੀ ਸਮਾਜ ਦੇ ਲਈ ਕਾਫ਼ੀ ਖ਼ਤਰਨਾਕ ਸਾਬਤ ਹੋ ਸਕਦਾ ਹੈ।
now 1.3 lakh people aadhar, bank account and caste data-leak andhra
2017 ਵਿਚ ਆਂਧਰਾ ਪ੍ਰਦੇਸ਼ ਸਰਕਾਰ ਨੇ ਪਿਊਪਲਜ਼ ਹੱਬ ਨਾਮ ਨਾਲ ਇਕ ਸਾਫ਼ਟਵੇਅਰ ਪਲੇਟਫ਼ਾਰਮ ਤਿਆਰ ਕੀਤਾ ਸੀ। ਇਸ ਵਿਚ 29 ਵੱਖ-ਵੱਖ ਵਿਭਾਗਾਂ ਦੇ ਡੈਟਾ ਨੂੰ ਜੋੜਨ ਲਈ ਆਧਾਰ ਨੰਬਰਾਂ ਦੀ ਵਰਤੋਂ ਕੀਤੀ ਗਈ। ਦੇਸ਼ ਦੇ ਬਾਕੀ ਸੂਬੇ ਵੀ ਇਸੇ ਤਰਜ਼ 'ਤੇ ਵੱਖ-ਵੱਖ ਵਿਭਾਗਾਂ ਦੇ ਅੰਕੜਿਆਂ ਨੂੰ ਜੋੜਨ ਦੀ ਤਿਆਰੀ ਵਿਚ ਹਨ, ਪਰ ਚਿੰਤਾ ਇਹ ਹੈ ਕਿ ਅਜਿਹਾ ਕਰਨਾ ਭਵਿੱਖ ਵਿਚ ਡੈਟਾ ਦੀ ਸੁਰੱਖਿਆ ਲਈ ਇਕ ਵੱਡਾ ਖ਼ਤਰਾ ਬਣ ਸਕਦਾ ਹੈ।