
ਕਨੱਈਆ ਕੁਮਾਰ ਜਾਂ ਆਮ ਆਦਮੀ ਪਾਰਟੀ ਦੇ ਆਗੂ?
ਨਵੀਂ ਦਿੱਲੀ: ਬਿਹਾਰ ਦੇ ਬੇਗੂਸਰਾਏ ਸੰਸਦੀ ਖੇਤਰ ਤੋਂ ਭਾਰਤੀ ਕਮਿਉਨਿਸਟ ਪਾਰਟੀ ਉਮੀਦਵਾਰ ਕਨੱਈਆ ਕੁਮਾਰ ਨੇ ਲੋਕ ਸਭਾ ਚੋਣਾਂ ਲਈ ਕਰਾਉਡ ਫਨਡਿੰਗ ਤੋਂ ਜ਼ਿਆਦਾ 70 ਲੱਖ ਰੁਪਏ ਦੀ ਰਕਮ ਹਾਸਲ ਕੀਤੀ ਹੈ। ਜਦਕਿ ਦੂਜੇ ਸਥਾਨ ’ਤੇ ਪੂਰਬੀ ਦਿੱਲੀ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਆਤਿਸ਼ੀ ਹੈ, ਜਿਹਨਾਂ ਨੇ ਕਰਾਉਡ ਫੰਡਿੰਗ ਤੋਂ 61 ਲੱਖ ਰੁਪਏ ਹਾਸਲ ਕੀਤੇ ਹਨ। ਇਹ ਜਾਣਕਾਰੀ ਆਨਲਾਈਨ ਕਰਾਉਡ ਫੰਡਿੰਗ ਪਲੇਟਫਾਰਮ ਤੋਂ ਮਿਲੀ ਹੈ।
Kanhaiya Kumar
ਕਨੱਈਆ ਕੁਮਾਰ ਦੀ ਸੀਟ ’ਤੇ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਵਿਚ 29 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਉਹਨਾਂ ਨੇ ਕਰਾਉਡ ਫੰਡਿੰਗ ਪਲੇਟਫਾਰਮ ਆਵਰ ਡੈਮੋਕ੍ਰੇਸੀ ’ਤੇ 5326 ਸਮਰਥਕਾਂ ਨਾਲ ਕੁਲ 7000903 ਰੁਪਏ ਦੀ ਰਕਮ ਹਾਸਲ ਕੀਤੀ ਹੈ। ਉਹਨਾਂ ਦੀ ਇਹ ਰਾਸ਼ੀ ਲੋਕਾਂ ਤੋਂ 500000 ਰੁਪਏ ਤੋਂ ਲੈ ਕੇ 100 ਰੁਪਏ ਤਕ ਮਿਲੀ ਹੈ। ਕਈ ਲੋਕਾਂ ਨੇ ਅਪਣਾ ਨਾਮ ਨਾ ਦਸ ਕੇ ਇਸ ਦਾ ਲਾਭ ਲਿਆ ਹੈ।
APP
ਬੇਗੁਸਰਾਏ ਵਿਚ ਕੁਮਾਰ ਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਕੇਂਦਰੀ ਮੰਤਰੀ ਗਿਰਿਰਾਜ ਸਿੰਘ ਅਤੇ ਰਾਸ਼ਟਰੀ ਜਨਤਾ ਦਲ ਦੇ ਉਮੀਦਵਾਰ ਤਨਵੀਰ ਹਸਲ ਵਿਚ ਤਿਕੋਣਾ ਸੰਘਰਸ਼ ਦਿਖਾਈ ਦੇ ਰਿਹਾ ਹੈ। ਅਤਿਸ਼ੀ ਨੇ ਹੁਣ ਤਕ 6178214 ਰੁਪਏ ਕਰਾਉਡ ਫੰਡਿੰਗ ਤੋਂ ਹਾਸਲ ਕੀਤੇ ਹਨ। ਦਿੱਲੀ ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ਵਿਚ 12 ਮਈ ਨੂੰ ਵੋਟਿੰਗ ਹੋਵੇਗੀ। ਇਸ ਦੌਰਾਨ ਉਹ ਅਪਣੀਆਂ ਲੋਕ ਸਭਾ ਚੋਣਾਂ ਲਈ ਧਨ ਹਾਸਲ ਕਰ ਸਕਦੀ ਹੈ।
Money
ਆਮ ਆਦਮੀ ਪਾਰਟੀ ਦੇ ਉਮੀਦਵਾਰ ਦਿਲੀਪ ਕੇ ਪਾਂਡੇ ਅਤੇ ਰਾਘਵ ਚੱਡਾ ਨੇ ਵੀ ਕਰਾਉਡ ਫੰਡਿੰਗ ਤੋਂ ਧਨ ਹਾਸਲ ਕੀਤਾ ਹੈ। ਪਾਂਡੇ ਨੇ 6,17,107 ਤੋਂ ਰਾਘਵ ਚੱਡਾ ਨੇ 3,67, 111 ਰੁਪਏ ਹਾਸਲ ਕੀਤੇ। ਖਰਾਬ ਭੋਜਨ ਦੀ ਸ਼ਿਕਾਇਤ ’ਤੇ ਸੀਮਾ ਸੁਰੱਖਿਆ ਬਲ ਤੋਂ ਬਰਖਾਸਤ ਜਵਾਨ ਤੇਜ ਬਹਾਦਰ ਯਾਦਵ ਨੇ 46752 ਰੁਪਏ ਕਰਾਉਡ ਫੰਡਿੰਗ ਤੋਂ ਇਕੱਠੇ ਕੀਤੇ ਹਨ। ਉਹਨਾਂ ਨੇ ਪ੍ਰਧਾਨ ਮੰਤਰੀ ਦੇ ਵਿਰੁੱਧ ਵਾਰਾਣਸੀ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ।
ਰਾਜਦ ਆਗੂ ਅਤੇ ਬਿਹਾਰ ਦੇ ਪੂਰਬ ਵਿੱਤ ਮੰਤਰੀ ਅਬਦੁਲ ਬਾਰੀ ਸਿਦਿਕੀ ਨੇ 1,23,677 ਰੁਪਏ ਹਾਸਲ ਕੀਤੇ ਹਨ। ਉਹ ਬਿਹਾਰ ਦੇ ਦਰਭੰਗ ਤੋਂ ਪਾਰਟੀ ਦੇ ਉਮੀਦਵਾਰ ਹਨ। ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲੋਕ ਸਭਾ ਚੋਣਾਂ ਲੜ ਰਹੇ ਲਗਭਗ 50 ਲੱਖ ਰੁਪਏ ਤਕ ਖਰਚ ਕਰ ਸਕਦੇ ਹਨ। ਅਰੁਣਾਚਲ ਪ੍ਰਦੇਸ਼, ਗੋਵਾ ਅਤ ਸਿਕਿਮ ਲਈ ਵਧ ਤੋਂ ਵਧ ਰਕਮ 54 ਲੱਖ ਰੁਪਏ ਹੈ ਜਦਕਿ ਕਈ ਥਾਵਾਂ ਲਈ 70 ਲੱਖ ਰੁਪਏ।