
ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਸਨਿਚਰਵਾਰ ਨੂੰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਦੇ ਵਿਚਕਾਰ ਮੁੱਠਭੇੜ ’ਚ ਦੋ ਅਤਿਵਾਦੀ ਅਤੇ ਉਨ੍ਹਾਂ ਦਾ ਇਕ ‘‘ਕਟੱਰ’’ ਸਾਥੀ
ਸ਼੍ਰੀਨਗਰ, 25 ਅਪ੍ਰੈਲ : ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਸਨਿਚਰਵਾਰ ਨੂੰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਦੇ ਵਿਚਕਾਰ ਮੁੱਠਭੇੜ ’ਚ ਦੋ ਅਤਿਵਾਦੀ ਅਤੇ ਉਨ੍ਹਾਂ ਦਾ ਇਕ ‘‘ਕਟੱਰ’’ ਸਾਥੀ ਮਾਰਿਆ ਗਿਆ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਸਰੁੱਖਿਆਬਲਾਂ ਨੂੰ ਦਖਣੀ ਕਸ਼ਮੀਰ ’ਚ ਅਵੰਤੀਪੁਰਾ ਦੇ ਗੋਰੀਪੁਰਾ ਇਲਾਕੇ ’ਚ ਅਤਿਵਾਦੀਆਂ ਦੀ ਮੌਜੂਦਗੀ ਦੀ ਪੱਕੀ ਸੂਚਨਾ ਮਿਲੀ ਸੀ ਜਿਸ ਦੇ ਬਾਅਦ ਉਨ੍ਹਾਂ ਨੇ ਸਨਿਚਰਵਾਰ ਤੜਕੇ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਖੋਜ ਮੁਹਿੰਮ ਚਲਾਈ।
ਉਨ੍ਹਾਂ ਦਸਿਆ ਕਿ ਖੋਜ ਮੁਹਿੰਮ ਦੌਰਾਨ ਉਸ ਸਮੇਂ ਮੁੱਠਭੇੜ ਸ਼ੁਰੂ ਹੋ ਗਈ ਜਦੋਂ ਅਤਿਵਾਦੀਆਂ ਨੇ ਸੁਰੱਖਿਆਬਲਾਂ ’ਤੇ ਗੋਲੀਆਂ ਚਲਾਈਆਂ ਜਿਸ ਦੇ ਬਾਅਦ ਸੁਰੱਖਿਆਬਲਾਂ ਨੇ ਜਵਾਬੀ ਕਾਰਵਾਈ ਕੀਤੀ। ਅਧਿਕਾਰੀ ਨੇ ਦਸਿਆ ਕਿ ਮੁੱਠਭੇੜ ’ਚ ਦੋ ਅਤਿਵਾਦੀ ਅਤੇ ਉਨ੍ਹਾਂ ਦਾ ਇਕ ਕੱਟਰ ਸਾਥੀ ਮਾਰਿਆ ਗਿਆ।
ਮੁੱਠਭੇੜ ਜਾਰੀ ਰਹੀ ਹੈ। ਉਨ੍ਹਾਂ ਦਸਿਆ ਕਿ ਇਲਾਕੇ ’ਚ ਖੋਜ ਮੁਹਿੰਮ ਚੱਲ ਰਹੀ ਹੈ। (ਪੀਟੀਆਈ)