
ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ ਕਈ ਲੋਕਾਂ ਦੀ ਮੌਤ ਹੋ ਗਈ।
ਨਵੀਂ ਦਿੱਲੀ: ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ ਕਈ ਲੋਕਾਂ ਦੀ ਮੌਤ ਹੋ ਗਈ। ਦੁਨੀਆ ਦੇ ਕਈ ਦੇਸ਼ ਇਸ ਵਾਇਰਸ ਦੀ ਚਪੇਟ ਵਿਚ ਹਨ। ਸਭ ਤੋਂ ਭਿਆਨਕ ਹਾਲਾਤ ਅਮਰੀਕਾ ਦੇ ਹਨ। ਉੱਥੇ ਹੀ ਇਕ ਦੇਸ਼ ਅਜਿਹਾ ਹੈ ਜਿੱਥੇ ਕਮਜ਼ੋਰ ਅਰਥਵਿਵਸਥਾ ਅਤੇ ਕਮਜ਼ੋਰ ਸਿਹਤ ਸਿਸਟਮ ਦੇ ਬਾਵਜੂਦ ਵੀ ਕੋਰੋਨਾ ਸੰਕਰਮਣ ਦਰ ਬਹੁਤ ਘੱਟ ਹੈ।
Photo
ਚੀਨ ਦੇ ਨਾਲ ਲੱਗਦੇ ਵਿਯਤਨਾਮ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਹੈ, ਇੱਥੇ ਹੁਣ ਤੱਕ ਕੋਰੋਨਾ ਵਾਇਰਸ ਨਾਲ ਕੋਈ ਵੀ ਮੌਤ ਦਾ ਮਾਮਲਾ ਸਾਹਮਣੇ ਨਹੀਂ ਆਈ ਹੈ। ਚੀਨ ਦੀ ਸੀਮਾ ਦੇ ਨਾਲ ਹੋਣ ਦੇ ਬਾਵਜੂਦ ਵੀ ਇੱਥੇ ਹੁਣ ਤੱਕ ਸਿਰਫ 270 ਕੋਰੋਨਾ ਦੇ ਮਾਮਲੇ ਆਏ ਹਨ, ਜਿਨ੍ਹਾਂ ਵਿਚ 140 ਠੀਕ ਹੋ ਚੁੱਕੇ ਹਨ।
Photo
ਇਸ ਪਿੱਛੇ ਦੇਸ਼ ਦੀ ਸਰਕਾਰੀ ਰਣਨੀਤੀ ਹੈ। ਪਿਛਲੇ ਹਫਤੇ ਵਿਯਤਨਾਮ ਦੀ ਰਾਜਧਾਨੀ ਹਨੋਈ ਦੇ ਬਜ਼ਾਰ ਵਿਚ 1000 ਦੁਕਾਨਦਾਰਾਂ ਦੀ ਕੋਰੋਨਾ ਜਾਂਚ ਹੋਈ। ਇਸ ਦੇ ਨਾਲ ਹੀ 19000 ਵਿਦੇਸ਼ੀਆਂ ਅਤੇ ਟ੍ਰੈਵਲ ਹਿਸਟਰੀ ਵਾਲੇ ਲੋਕਾਂ ਦੀ ਵੀ ਜਾਂਚ ਕੀਤੀ ਗਈ। ਸਾਰਿਆਂ ਦੇ ਨਤੀਜੇ ਨੈਗੇਟਿਵ ਰਹੇ।
Photo
ਕੁਝ ਸਮਾਂ ਪਹਿਲਾਂ ਇਸ ਦੇਸ਼ ਨੇ ਅਮਰੀਕਾ ਦੇ ਟੈਕਸਾਸ ਵਿਚ ਪ੍ਰੋਟੈਕਟਿਵ ਸੂਟ ਵੀ ਭੇਜੇ ਸਨ। ਲਗਭਗ ਸਾਢੇ 9 ਕਰੋੜ ਦੀ ਅਬਾਦੀ ਵਾਲੇ ਦੇਸ਼ ਨੇ ਚੀਨ ਵਿਚ ਕੋਰੋਨਾ ਦੀ ਸ਼ੁਰੂਆਤ ਦੇ ਨਾਲ ਹੀ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਸੀ। ਇਸ ਦੇਸ਼ ਵਿਚ ਨਾ ਹੀ ਜਾਂਚ ਦੀ ਸਹੂਲਤ ਹੈ ਤੇ ਨਾ ਹੀ ਵੱਡੇ ਹਸਪਤਾਲ।
File Photo
ਇਸ ਦੇ ਬਾਵਜੂਦ ਵੀ ਸ਼ੁਰੂਆਤੀ ਦੌਰ ਵਿਚ ਹੀ ਸਹੀ ਤਰੀਕੇ ਅਪਣਾ ਕੇ ਇਸ ਦੇਸ਼ ਨੇ ਕੋਰੋਨਾ ਵਾਇਰਸ ਦਾ ਹਮਲਾ ਵਧਣ ਨਹੀਂ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਸ਼ੁਰੂਆਤ ਵਿਚ ਹੀ ਇੱਥੇ ਵੱਖ-ਵੱਖ ਥਾਵਾਂ 'ਤੇ ਟੈਸਟਿੰਗ ਜ਼ੋਨ ਬਣਾਏ ਗਏ ਸੀ, ਜਿੱਥੇ ਬਹੁਤ ਘੱਟ ਕੀਮਤ ਵਿਚ ਟੈਸਟ ਹੁੰਦੇ ਸੀ। ਇਸ ਦੇ ਨਾਲ ਹੀ ਦੇਸ਼ ਵਿਚ ਲੌਕਡਾਊਨ ਦੀ ਸਖਤੀ ਨਾਲ ਪਾਲਣਾ ਕੀਤੀ ਗਈ।