
ਕੋਰੋਨਾ ਵਾਇਰਸ ਦੇ ਨਾਲ-ਨਾਲ ਭਾਰਤ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਨਾਲ-ਨਾਲ ਭਾਰਤ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਕੋਰੋਨਾ ਸੰਕਟ ਤੋਂ ਇਲਾਵਾ ਦੇਸ਼ ਲੌਕਡਾਊਨ, ਸਮਾਜਿਕ ਦੂਰੀ ਆਦਿ ਕਈ ਸਮੱਸਿਆਵਾਂ ਨਾਲ ਨਜਿੱਠ ਰਿਹਾ ਹੈ। ਇਸ ਦੌਰਾਨ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਦਿਲ ਜਿੱਤ ਰਹੀ ਹੈ।
File photo
ਇਸ ਤਸਵੀਰ ਵਿਚ ਇਕ ਔਰਤ, ਜਿਸ ਦੀ ਗੋਦ ਵਿਚ ਇਕ ਬੱਚਾ ਹੈ, ਦੋਵਾਂ ਨੇ ਪੱਤਿਆਂ ਨੂੰ ਮਾਸਕ ਦੇ ਤੌਰ 'ਤੇ ਪਹਿਨਿਆ ਹੈ। ਸੋਸ਼ਲ ਮੀਡੀਆ 'ਤੇ ਲੋਕ ਇਸ ਮਾਂ-ਪੁੱਤਰ ਦੀ ਤਸਵੀਰ ਦੀ ਤਾਰੀਫ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮਜਬੂਰੀ ਕੁਝ ਵੀ ਹੋਵੇ ਪਰ ਸਮਝਦਾਰੀ ਹੋਣੀ ਚਾਹੀਦੀ ਹੈ।
Photo
ਇਸ ਫੋਟੋ ਨੂੰ ਟਵਿਟਰ 'ਤੇ ਵੀ ਕਈ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ। ਯੂਪੀ ਪੁਲਿਸ ਦੇ ਅਧਿਕਾਰੀ ਨੇ ਵੀ ਇਸ ਫੋਟੋ ਨੂੰ ਟਵਿਟਰ 'ਤੇ ਸ਼ੇਅਰ ਕੀਤਾ ਹੈ, ਇਸ ਦੇ ਨਾਲ ਕੈਪਸ਼ਨ ਦਿੱਤਾ ਗਿਆ ਹੈ ਕਿ ਇਸ ਫੋਟੋ ਲਈ ਕਿਸੇ ਸ਼ਬਦਾਂ ਦੀ ਲੋੜ ਨਹੀਂ।
File photo
ਇਸ ਦੇ ਨਾਲ ਹੀ ਕਈ ਲੋਕ ਇਹਨਾਂ ਨੂੰ ਸਲਾਮ ਵੀ ਕਰ ਰਹੇ ਹਨ। ਹਾਲਾਂਕਿ ਹਾਲੇ ਤੱਕ ਇਹ ਨਹੀਂ ਪਤਾ ਚੱਲ ਸਕਿਆ ਹੈ ਕਿ ਇਹ ਫੋਟੋ ਕਿੱਥੋਂ ਦੀ ਹੈ। ਪਰ ਇਸ ਫੋਟੋ ਨੂੰ ਦੇਖ ਕੇ ਹਰ ਕਿਸੇ ਦੇ ਅੰਦਰ ਕੋਰੋਨਾ ਜੰਗ ਜਿੱਤਣ ਦਾ ਜਜ਼ਬਾ ਜ਼ਰੂਰ ਪੈਦਾ ਹੋ ਰਿਹਾ ਹੈ।