
ਸੀਬੀਐਸਈ ਕਲਾਸ ਬਾਰਵੀਂ ਦੇ ਨਤੀਜੇ ਆ ਗਏ ਹਨ। ਸਾਰੇ ਰੀਜ਼ਨ ਦੇ ਨਤੀਜੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੁਕੈਸ਼ਨ ਨੇ ਇਕੱਠੇ ਐਲਾਨ ਕੀਤੇ ...
ਨਵੀਂ ਦਿੱਲੀ : ਸੀਬੀਐਸਈ ਕਲਾਸ ਬਾਰਵੀਂ ਦੇ ਨਤੀਜੇ ਆ ਗਏ ਹਨ। ਸਾਰੇ ਰੀਜ਼ਨ ਦੇ ਨਤੀਜੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੁਕੈਸ਼ਨ ਨੇ ਇਕੱਠੇ ਐਲਾਨ ਕੀਤੇ ਹਨ। ਮਨੁੱਖੀ ਸਰੋਤ ਮੰਤਰਾਲੇ ਦੇ ਸਕੱਤਰ ਅਨਿਲ ਸਰੂਪ ਨੇ ਟਵੀਟ ਜ਼ਰੀਏ ਨਤੀਜੇ ਦੀ ਤਰੀਕ ਦੱਸੀ ਸੀ ਅਤੇ ਸਾਰੇ 12ਵੀਂ ਦੇ ਵਿਦਿਆਰਥੀਆਂ ਨੂੰ ਆਲ ਦਿ ਬੈਸਟ ਕਿਹਾ ਸੀ।
cbse students
ਨਤੀਜਾ ਸੀਬੀਐਸਈ ਦੀ ਵੈਬਸਾਈਟ cbseresults.nic.in और cbse.nic.in 'ਤੇ ਜਾਰੀ ਹੋਏ। ਇਸ ਵਾਰ ਸੀਬੀਐਸਈ ਦੇ 12ਵੀਂ ਦੇ ਨਤੀਜੇ www.google.com ਗੂਗਲ 'ਤੇ ਸਰਚ ਪੇਜ਼ 'ਤੇ ਵੀ ਉਪਲਬਧ ਹੋਣਗੇ। ਗੂਗਲ 'ਤੇ ਅਪਣਾ ਨਤੀਜਾ ਦੇਖਣ ਲਈ www.google.com 'ਤੇ CBSE, CBSE results' ਜਾਂ 'CBSE class 12 results' ਇਹ ਦੋ ਕੀ ਵਰਡ ਪਾਉਣ 'ਤੇ ਇਕ ਪੇਜ਼ ਖੁੱਲ੍ਹੇਗਾ, ਜਿਸ ਵਿਚ ਅਪਣਾ ਰੋਲ ਨੰਬਰ ਅਤੇ ਜਨਮ ਤਰੀਕ ਪਾ ਕੇ ਸਿੱਧੇ ਨਤੀਜਾ ਦੇਖਿਆ ਜਾ ਸਕਦਾ ਹੈ।
cbse class 12th result 2018
ਇਸ ਤੋਂ ਇਲਾਵਾ ਆਫਲਾਈਨ ਐਸਐਮਐਸ ਅਤੇ ਕਾਲ ਜ਼ਰੀਏ ਵੀ ਤੁਸੀਂ ਨਤੀਜਾ ਦੇਖ ਸਕਦੇ ਹੋ। ਸੀਬੀਐਸਈ 12ਵੀਂ ਦੇ ਨਤੀਜੇ ਆਨਲਾਈਨ ਅਤੇ ਆਫ਼ਲਾਈਨ ਤਰੀਕਿਆਂ ਨਾਲ ਚੈੱਕ ਕੀਤੇ ਜਾ ਸਕਦੇ ਹਨ।
cbse class 12th result 2018
ਇਨ੍ਹਾਂ ਨਤੀਜਿਆਂ ਵਿਚ ਮੇਘਨਾ ਸ੍ਰੀਵਾਸਤਵ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ, ਜਿਸ ਨੇ 500 ਵਿਚੋਂ 499 ਅੰਕ ਹਾਸਲ ਕੀਤੇ ਹਨ। ਇਨ੍ਹਾਂ ਨਤੀਜਿਆਂ ਵਿਚ ਜੈਪੁਰ ਦੇ ਚਾਹਤ ਬੋਧਰਾਜ ਤੀਜੇ ਨੰਬਰ 'ਤੇ ਰਹੇ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 2018 ਵਿਚ ਸੀਬੀਐਸਈ ਦੇ ਨਤੀਜੇ ਵਿਚ ਇਕ ਫ਼ੀ ਸਦੀ ਦਾ ਵਾਧਾ ਹੋਇਆ ਹੈ। ਇਸ ਵਾਰ ਐਨਸੀਆਰ ਦੀਆਂ ਲੜਕੀਆਂ ਨੇ ਬਾਜ਼ੀ ਮਾਰੀ ਹੈ। ਟੌਪ ਕਰਨ ਵਾਲੀ ਲੜਕੀ ਨੋਇਡਾ ਤੋਂ ਹੈ ਤਾਂ ਦੂਜੇ ਸਥਾਨ 'ਤੇ ਆਉਣ ਵਾਲੀ ਗਾਜ਼ੀਆਬਾਦ ਤੋਂ ਹੈ।
cbse students happy
ਸੈਕੰਡ ਟਾਪਰ ਵੀ ਇਸ ਵਾਰ ਲੜਕੀ ਹੀ ਹੈ। ਉਸ ਦਾ ਨਾਮ ਅਨੁਸ਼ਕਾ ਚੰਦਰਾ ਹੈ ਜੋ ਗਾਜ਼ੀਆਬਾਦ ਦੇ ਐਸਏਜੇ ਸਕੂਲ ਤੋਂ ਹੈ। ਇਨ੍ਹਾਂ ਦੇ ਨੰਬਰ 99.6 ਫ਼ੀ ਸਦੀ ਆਏ ਹਨ। ਸੀਬੀਐਸਈ ਦੀ 12ਵੀਂ ਕਲਾਸ ਵਿਚ ਮੇਘਨਾ ਸ੍ਰੀਵਾਸਤਵ ਨੇ ਟਾਪ ਕੀਤਾ ਹੈ ਜੋ ਨੋਇਡਾ ਦੇ ਸਟੈਪ ਬਾਈ ਸਟੈਪ ਸਕੂਲ, ਸੈਕਟਰ 132 ਤੋਂ ਹੈ। ਦਸਵੀਂ ਜਮਾਤ ਦੇ ਨਤੀਜੇ ਅਗਲੇ ਹਫ਼ਤੇ ਆਉਣ ਦੀ ਉਮੀਦ ਹੈ।