
ਉਤਰ ਪ੍ਰਦੇਸ਼ ਦੇ ਕਾਨਪੁਰ ਵਿਚ ਇਕ 24 ਸਾਲਾਂ ਦੇ ਮੁਸਲਿਮ ਨੌਜਵਾਨ ਦੇ ਨਾਲ ਕੁੱਝ ਲੋਕਾਂ ਨੇ ਮਾਰਕੁੱਟ ਕੀਤੀ ਅਤੇ ਧਮਕੀ ਦਿਤੀ ਕਿਉਂਕਿ ਉਸ ਦਾ ...
ਕਾਨਪੁਰ : ਉਤਰ ਪ੍ਰਦੇਸ਼ ਦੇ ਕਾਨਪੁਰ ਵਿਚ ਇਕ 24 ਸਾਲਾਂ ਦੇ ਮੁਸਲਿਮ ਨੌਜਵਾਨ ਦੇ ਨਾਲ ਕੁੱਝ ਲੋਕਾਂ ਨੇ ਮਾਰਕੁੱਟ ਕੀਤੀ ਅਤੇ ਧਮਕੀ ਦਿਤੀ ਕਿਉਂਕਿ ਉਸ ਦਾ ਕਿਸੇ ਦੂਜੇ ਧਰਮ ਦੀ ਲੜਕੀ ਨਾਲ ਰਿਸ਼ਤਾ ਸੀ। ਹਮਲਾਵਰਾਂ ਨੇ ਮਾਰਕੁੱਟ ਦਾ ਇਕ ਵੀਡੀਓ ਵੀ ਬਣਾਇਆ ਹੈ, ਜਿਸ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੀੜਤਾ ਦੇ ਕਿਵੇਂ ਥੱਪੜ ਮਾਰੇ ਜਾ ਰਹੇ ਹਨ।
hindu girl and muslim boy
ਜਦੋਂ ਪੀੜਤ ਨੌਜਵਾਨ ਤੋਂ ਪੁਛਿਆ ਗਿਆ ਕਿ ਤਾਂ ਉਸ ਨੇ ਦਸਿਆ ਕਿ ਮਹਿਲਾ ਨਾਲ ਪਿਛਲੇ ਸਾਲਾਂ ਤੋਂ ਗੱਲਬਾਤ ਕਰ ਰਿਹਾ ਹੈ। ਘਟਨਾ ਦੇ ਸਮੇਂ ਪੀੜਤ ਉਸ ਮਹਿਲਾ ਨੂੰ ਮਿਲਣ ਲਈ ਰੇਲਵੇ ਸਟੇਸ਼ਨ ਗਿਆ ਸੀ। ਇਸੇ ਦੌਰਾਨ ਮੁਲਜ਼ਮ ਵੀ ਉਸ ਦਾ ਚੁੱਪਚਾਪ ਪਿੱਛਾ ਕਰਦੇ ਹੋਏ ਰੇਲਵੇ ਸਟੇਸ਼ਨ ਪਹੁੰਚ ਗਏ। ਵੀਡੀਓ ਵਿਚ ਮੁਲਜ਼ਮ ਉਸ ਦੀ ਪੀੜਤ ਨੂੰ ਉਸ ਦੇ ਅਤੇ ਮਹਿਲਾ ਦੇ ਸਬੰਧਾਂ ਦੇ ਬਾਰੇ ਵਿਚ ਪੁੱਛ ਰਹੇ ਹਨ।
relationship
ਜਾਣਕਾਰੀ ਅਨੁਸਾਰ ਮਹਿਲਾ ਹਿੰਦੂ ਹੈ। ਵੀਡੀਓ ਵਿਚ ਮੁਲਮਜ਼ਾਂ ਨੂੰ ਧਮਕੀ ਦਿੰਦੇ ਹੋਏ ਸਾਫ਼ ਸੁਣਿਆ ਜਾ ਸਕਦਾ ਹੈ। ਉਹ ਕਹਿ ਰਹੇ ਸਨ ਕਿ ਤੂੰ ਜੋ ਕੀਤਾ ਹੈ, ਉਸ ਦਾ ਨਤੀਜਾ ਭੁਗਤਣਾ ਪਵੇਗਾ। ਵੀਡੀਓ ਵਿਚ ਸਾਫ਼ ਸੁਣਿਆ ਜਾ ਸਕਦਾ ਹੈ ਕਿ ਤੇਰੀ ਜ਼ਿੰਦਗੀ ਬਰਬਾਦ ਨਾ ਕਰ ਦਿਤੀ ਤਾਂ ਅਪਣਾ ਨਾਮ ਬਦਲ ਦੇਵਾਂਗੇ। ਉਨ੍ਹਾਂ ਵਿਚ ਇਕ ਕਹਿੰਦਾ ਹੈ ਕਿ ਇਸ ਨੂੰ ਘੱਟ ਭੀੜ ਵਾਲੀ ਜਗ੍ਹਾ ਵਿਚ ਲਿਜਾਣਾ ਚਾਹੀਦਾ ਹੈ। ਏਜੰਸੀ