
ਇਕ ਪਾਸੇ ਜਿੱਥੇ ਕੇਂਦਰ ਦੀ ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਆਪਣੇ ਅਕਸ ਨੂੰ ਸੁਧਾਰਨ ਵਿਚ ਲੱਗੀ ਹੋਈ ਹੈ, ਉਥੇ ਦੂਜੇ ਪਾਸੇ ਉਨ੍ਹਾਂ ਦੀ ਸਹਿਯੋਗੀ ਲੋਕ ਜਨਸ਼ਕਤੀ
ਨਵੀਂ ਦਿੱਲੀ : ਇਕ ਪਾਸੇ ਜਿੱਥੇ ਕੇਂਦਰ ਦੀ ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਆਪਣੇ ਅਕਸ ਨੂੰ ਸੁਧਾਰਨ ਵਿਚ ਲੱਗੀ ਹੋਈ ਹੈ, ਉਥੇ ਦੂਜੇ ਪਾਸੇ ਉਨ੍ਹਾਂ ਦੀ ਸਹਿਯੋਗੀ ਲੋਕ ਜਨਸ਼ਕਤੀ ਪਾਰਟੀ ਦੇ ਨੇਤਾ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਭਾਜਪਾ ਦੇ ਐਂਟੀ ਮੁਸਲਿਮ ਅਕਸ ਦਾ ਅਸਰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਤੇ ਪੈ ਸਕਦਾ ਹੈ।
Perception that BJP anti Muslim anti lower Caste may hurt Party
ਕੇਂਦਰੀ ਮੰਤਰੀ ਪਾਸਵਾਨ ਨੇ ਮੋਦੀ ਸਰਕਾਰ ਦੇ ਇਕ ਹੋਰ ਟਰਮ ਦੀ ਗੱਲ ਤਾਂ ਆਖੀ ਪਰ ਉਨ੍ਹਾਂ ਆਖਿਆ ਕਿ ਇਸ ਦੇ ਲਈ ਭਾਜਪਾ ਨੂੰ ਆਪਣੀ ਛਵ੍ਹੀ ਸੁਧਾਰਨੀ ਹੋਵੇਗੀ ਕਿਉਂਕਿ ਇਸ ਦੀ ਛਵ੍ਹੀ ਮੁੱਖ ਤੌਰ 'ਤੇ ਜਨਰਲ ਕੈਟਾਗਿਰੀ ਤਕ ਹੀ ਸੀਮਤ ਹੈ।
Perception that BJP anti Muslim anti lower Caste may hurt Party
ਪਾਸਵਾਨ ਨੇ ਆਪਣੀ ਇੰਟਰਵਿਊ ਵਿਚ ਕਿਹਾ ਕਿ ਜੋ ਕੁੱਝ ਵੀ ਸਰਕਾਰ ਕਰ ਰਹੀ ਹੈ, ਉਹ ਸਾਰਿਆਂ ਦੇ ਲਈ ਕੀਤਾ ਜਾ ਰਿਹਾ ਹੈ। ਇਸ ਵਿਚ ਘੱਟ ਗਿਣਤੀ ਸਮਾਜ ਦੇ ਲੋਕ ਵੀ ਸ਼ਾਮਲ ਹਨ। ਉਸ ਨੇ ਬਹੁਤ ਕੁੱਝ ਕੀਤਾ ਹੈ ਪਰ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਬਾਵਜੂਦ ਲੋਕਾਂ ਦੀ ਰਾਇ ਘੱਟ ਗਿਣਤੀਆਂ ਅਤੇ ਸਮਾਜਕ ਤੌਰ 'ਤੇ ਪਛੜਿਆਂ ਨੂੰ ਲੈ ਕੇ ਨਹੀਂ ਬਦਲ ਰਹੀ ਹੈ।
Perception that BJP anti Muslim anti lower Caste may hurt Party
ਪਾਸਵਾਨ ਨੇ ਕਿਹਾ ਕਿ ਵਿਰੋਧੀ ਦਲ ਭਾਜਪਾ ਦੇ ਇਸ ਉੱਚੀ ਹਿੰਦੂ ਸਮਰਥਨ ਵਾਲੀ ਛਵ੍ਹੀ ਦਾ ਫ਼ਾਇਦਾ ਉਠਾ ਸਕਦੇ ਹਨ, ਜਿਸ ਨੂੰ ਜ਼ੋਰਦਾਰ ਤਰੀਕੇ ਨਾਲ ਕਾਊਂਟਰ ਕਰਨ ਦੀ ਲੋੜ ਹੈ। ਭਾਜਪਾ ਨੇ ਕਿਹਾ ਕਿ ਪਾਸਵਾਨ ਦੀ ਇਹ ਟਿੱਪਣੀ ਸਹਿਯੋਗੀ ਪਾਰਟੀ ਵਲੋਂ ਇਕ ਸਕਰਾਤਮਕ ਆਂਕਲਨ ਹੈ। ਭਾਜਪਾ ਦੇ ਬੁਲਾਰੇ ਜੀਵੀਐਲ ਨਰਸਿਮ੍ਹਾ ਰਾਓ ਨੇ ਕਿਹਾ ਕਿ ਸਾਨੂੰ ਇਸ ਤੱਥ 'ਤੇ ਚੌਕਸ ਰਹਿਣ ਦੀ ਲੋੜ ਹੈ ਕਿ ਵਿਰੋਧੀ ਪਾਰਟੀਆਂ ਲਗਾਤਾਰ ਗ਼ੈਰ ਤਾਰਕਿਕ ਮੁੱਦਿਆਂ ਨੂੰ ਉਠਾਉਂਦਿਆਂ ਹਨ ਪਰ ਉਸ ਵਿਚ ਉਹ ਸਾਰੀਆਂ ਫ਼ੇਲ੍ਹ ਰਹੀਆਂ ਹਨ।