
ਪੀਐਮ ਮੋਦੀ ਨੂੰ ਵੀ ਦੇਣਾ ਪਿਆ ਜਵਾਬ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਬੀਜੇਪੀ ਨੂੰ ਇਤਹਾਸਕ ਜਿੱਤ ਮਿਲਣ ਤੋਂ ਬਾਅਦ ਪੀਐਮ ਮੋਦੀ ਨੂੰ ਬਾਲੀਵੁਡ ਦੇ ਅਦਾਕਾਰ ਵੀ ਵਧਾਈ ਦੇ ਰਹੇ ਹਨ। ਪੀਐਮ ਮੋਦੀ ਨੇ ਬਾਲੀਵੁਡ ਦੇ ਸਾਰੇ ਕਲਾਕਾਰਾਂ ਦਾ ਜਵਾਬ ਵੀ ਦਿੱਤਾ ਹੈ। ਇਸ ਵਿਚ ਪੀਐਮ ਮੋਦੀ ਨੇ ਅਨੁਪਮ ਖੇਰ ਦੀ ਮਾਂ ਦੁਲਾਰੀ ਦੇ ਸੁਨੇਹੇ ਦਾ ਵੀ ਜਿਕਰ ਕੀਤਾ। ਪੀਐਮ ਮੋਦੀ ਨੇ ਅਨੁਪਮ ਖੇਰ ਦੇ ਵੀਡੀਓ ਉੱਤੇ ਜਵਾਬ ਦਿੰਦੇ ਹੋਏ ਲਿਖਿਆ ਕਿ ਮੇਰੇ ਵੱਲੋਂ ਪਿਆਰ, ਤੁਹਾਡੀ ਮਾਤਾ ਜੀ ਨੇ ਮੈਨੂੰ ਅਸ਼ੀਰਵਾਦ ਦਿੱਤਾ ਅਤੇ ਮੇਰੇ ਉੱਤੇ ਵਿਸ਼ਵਾਸ ਜਤਾਇਆ, ਉਸਦੇ ਲਈ ਧੰਨਵਾਦ।
Humbled the affection, @AnupamPKher. Please thank your mother for the blessings and confidence she has placed in us.
— Narendra Modi (@narendramodi) May 25, 2019
I assure her, and every citizen of India that we will work even harder to fulfil the aspirations of our citizens. https://t.co/wxPC59kfs2
ਮੈਂ ਤੁਹਾਡੀ ਮਾਤਾ ਜੀ ਅਤੇ ਹਰ ਹਿੰਦੁਸਤਾਨੀ ਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਹੁਣ ਅਸੀ। ਹੋਰ ਵੀ ਜ਼ਿਆਦਾ ਮਿਹਨਤ ਕਰਾਂਗੇ ਤਾਂ ਕਿ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰ ਸਕੀਏ। ਦੱਸ ਦਈਏ ਕਿ ਅਨੁਪਮ ਖੇਰ ਨੇ ਆਪਣੀ ਮਾਂ ਦਾ ਇੱਕ ਵੀਡੀਓ ਟਵਿੱਟਰ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ ਸੀ ਮਾਂ ਨੇ ਪੀਐਮ ਮੋਦੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ਹੈ, ਉਹ ਵਾਰ - ਵਾਰ ਕਹਿ ਰਹੀ ਹੈ ਕਿ ਮੈਂ ਕਿਹਾ ਸੀ ਕਿ ਮੋਦੀ ਹੀ ਆਵੇਗਾ, ਨਾਲ ਹੀ ਉਹ ਕਹਿ ਰਹੀ ਹੈ ਮੋਦੀ ਸਰਕਾਰ ਜਿੰਦਾਬਾਦ ਪੀਐਮ ਮੋਦੀ ਨੇ ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਅਨੁਪਮ ਅਤੇ ਉਨ੍ਹਾਂ ਦੀ ਮਾਂ ਦਾ ਧੰਨਵਾਦ ਕੀਤਾ।
ਪੀਐਮ ਮੋਦੀ ਨੇ ਚੋਣਾਂ ਦੇ ਨਤੀਜਿਆਂ ਦੀ ਤਸਵੀਰ ਸਾਫ਼ ਹੋਣ ਤੋਂ ਬਾਅਦ ਕਈ ਲੋਕਾਂ ਨੂੰ ਟਵੀਟਰ ਉੱਤੇ ਜਵਾਬ ਦਿੱਤਾ, ਜਿਨ੍ਹਾਂ ਨੇ ਬੀਜੇਪੀ ਦੀ ਜਿੱਤ ਉੱਤੇ ਪੀਐਮ ਮੋਦੀ ਨੂੰ ਵਧਾਈ ਦਿੱਤੀ ਹੈ। ਇਸ ਲਿਸਟ ਵਿਚ ਬਾਲੀਵੁਡ ਤੋਂ ਲੈ ਕੇ ਖੇਡ ਜਗਤ ਅਤੇ ਹੋਰ ਦੇਸ਼ਾਂ ਦੇ ਪ੍ਰਤੀਨਿਧਆਂ ਦੇ ਨਾਮ ਸ਼ਾਮਿਲ ਹਨ। ਪੀਐਮ ਮੋਦੀ ਨੇ ਬਾਲੀਵੁਡ ਦੇ ਸ਼ਾਹਰੁਖ, ਸਲਮਾਨ ਖਾਨ, ਆਨੰਦ ਰਾਏ, ਵਰੁਣ ਸ਼ਰਮਾ ਵਰਗੇ ਕਲਾਕਾਰਾਂ ਵੱਲੋਂ ਵਧਾਈ ਦੇਣ ਤੇ ਉਹਨਾਂ ਦਾ ਧੰਨਵਾਦ ਕੀਤਾ।