ਅਨੁਪਮ ਖੇਰ ਨੇ ਕਲਾ ਨੂੰ,ਸਿਆਸੀ ਦਸਤਾਵੇਜ਼ ਬਣਾਉਣਾ ਚਾਹੁਣ ਵਾਲੇ ਸਿਆਸੀ ਪ੍ਰਭੂਆਂ ਕੋਲ ਗਿਰਵੀ ਰੱਖ ਦਿਤਾ
Published : Jan 15, 2019, 9:51 am IST
Updated : Jan 15, 2019, 9:51 am IST
SHARE ARTICLE
Anupam Kher
Anupam Kher

ਅਸਲ ਵਿਚ ਇਹ ਫ਼ਿਲਮ, ਫ਼ਿਲਮ ਨਹੀਂ, ਇਕ ਸਿਆਸੀ ਪ੍ਰਚਾਰ ਦਸਤਾਵੇਜ਼ ਹੈ........

ਅਸਲ ਵਿਚ ਇਹ ਫ਼ਿਲਮ, ਫ਼ਿਲਮ ਨਹੀਂ, ਇਕ ਸਿਆਸੀ ਪ੍ਰਚਾਰ ਦਸਤਾਵੇਜ਼ ਹੈ। ਫ਼ਿਲਮ ਵਿਚ ਭਾਜਪਾ ਅਤੇ ਡਾ. ਮਨਮੋਹਨ ਸਿੰਘ ਵਿਚਕਾਰ ਰਿਸ਼ਤੇ ਦੀ ਕੜੀ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਫ਼ਿਲਮ ਵਿਚ ਰਾਹੁਲ ਅਤੇ ਸੋਨੀਆ ਗਾਂਧੀ ਦੀ ਕਿਰਦਾਰ-ਕੁਸ਼ੀ ਕੀਤੀ ਗਈ ਹੈ। ਮੋਦੀ ਜੀ ਦੇ ਭਾਸ਼ਣ ਵੀ ਪਾਏ ਗਏ ਹਨ। ਇਨ੍ਹਾਂ ਵੱਡੇ ਸਿਆਸਤਦਾਨਾਂ ਨੂੰ ਕੋਈ ਪ੍ਰਵਾਹ ਨਹੀਂ ਕਿਉਂਕਿ ਇਹ ਅਰਬਾਂ ਦਾ ਖ਼ਰਚਾ ਕਰ ਕੇ, ਬਦਲਾ ਲੈ ਸਕਦੇ ਤੇ ਲੈਣਗੇ ਵੀ। ਪਰ ਜੋ ਬੇਇਨਸਾਫ਼ੀ ਡਾ. ਮਨਮੋਹਨ ਸਿੰਘ ਨਾਲ ਕੀਤੀ ਗਈ ਉਸ 'ਚੋਂ ਘੱਟ-ਗਿਣਤੀਆਂ ਪ੍ਰਤੀ ਨਫ਼ਰਤ ਦੀ ਬੂ ਆਉਂਦੀ ਹੈ ਤੇ ਕੋਈ ਬੇਦਾਗ਼ ਸ਼ਖ਼ਸੀਅਤ, ਕਰੋੜਾਂ ਦਾ ਖ਼ਰਚਾ ਕਰ ਕੇ ਬਦਲਾ ਲੈ ਵੀ ਨਹੀਂ ਸਕਦੀ।

Manmohan Singh Manmohan Singh

ਡਾ. ਮਨਮੋਹਨ ਸਿੰਘ ਦੀ ਭਾਰਤ ਨੂੰ ਬੜੀ ਵੱਡੀ ਦੇਣ ਰਹੀ ਹੈ ਪਰ ਭਾਰਤ ਨੇ ਉਨ੍ਹਾਂ ਦੀ ਕਦਰ ਨਹੀਂ ਪਾਈ। ਉਹ ਇਕ ਆਮ ਭਾਰਤੀ ਦਾ ਪ੍ਰਤੀਕ ਹਨ ਜੋ ਇਕ ਸਾਧਾਰਣ ਪ੍ਰਵਾਰ ਤੋਂ ਉਠ ਕੇ, ਅਪਣੀ ਕਾਬਲੀਅਤ ਅਤੇ ਹੁਨਰ ਸਦਕਾ ਵਧੀਆ ਸਿਖਿਆ ਹਾਸਲ ਕਰ ਕੇ ਬਹੁਤ ਅੱਗੇ ਵੱਧ ਗਏ। ਦੁਨੀਆਂ ਦੀ ਬਿਹਤਰੀਨ 'ਵਰਸਟੀ ਹਾਰਵਰਡ ਵਿਚ ਪੜ੍ਹਾਈ ਪੂਰੀ ਕਰਨ ਮਗਰੋਂ ਉਨ੍ਹਾਂ ਲਈ ਭਾਰਤ ਪਰਤਣਾ ਜ਼ਰੂਰੀ ਨਹੀਂ ਸੀ ਪਰ ਇਸ ਭਾਰਤੀ ਦੇ ਦਿਲ ਵਿਚਲਾ ਭਾਰਤ ਵਾਸਤੇ ਦੇਸ਼ ਪ੍ਰੇਮ ਹੀ ਸੀ ਜਿਸ ਕਾਰਨ ਉਹ ਵਾਪਸ ਆ ਕੇ ਦੇਸ਼ ਸੇਵਾ 'ਚ ਲੱਗ ਗਏ।

The Accidental Prime MinisterThe Accidental Prime Minister

ਡਾ. ਮਨਮੋਹਨ ਸਿੰਘ ਗਿਣਤੀ ਦੇ ਉਨ੍ਹਾਂ ਸਿਆਸਤਦਾਨਾਂ ਵਿਚ ਗਿਣੇ ਜਾਂਦੇ ਹਨ ਜਿਨ੍ਹਾਂ ਅਪਣੇ ਹਰ ਅਹੁਦੇ ਦੀ ਜ਼ਿੰਮੇਵਾਰੀ ਪੂਰੀ ਈਮਾਨਦਾਰੀ ਨਾਲ ਨਿਭਾਈ ਅਤੇ ਜਿਸ ਦੇ ਦਾਮਨ ਉਤੇ ਕੋਈ ਦਾਗ਼ ਨਾ ਲੱਗ ਸਕਿਆ। ਭਾਰਤ ਨੂੰ ਮਨਜ਼ੂਰ ਹੀ ਨਹੀਂ ਕਿ ਕੋਈ ਸਿਆਸਤਦਾਨ ਵੀ ਦਾਗ਼-ਰਹਿਤ ਹੋ ਸਕਦਾ ਹੈ। ਇਸ ਲਈ ਡਾ. ਮਨਮੋਹਨ ਸਿੰਘ ਦੇ ਅਕਸ ਨੂੰ ਖ਼ਰਾਬ ਕਰਨ ਦਾ ਸਿਲਸਿਲਾ ਸ਼ੁਰੂ ਕਰਨ ਵਾਸਤੇ ਉਨ੍ਹਾਂ ਨੂੰ 'ਮਨ ਮੌਨ ਸਿੰਘ' ਦਾ ਨਾਂ ਦਿਤਾ ਗਿਆ ਅਤੇ ਹੁਣ ਇਕ ਫ਼ਿਲਮ 'ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਬਣਾ ਕੇ

Sonia Gandhi Sonia Gandhi

ਉਨ੍ਹਾਂ ਨੂੰ ਇਕ ਕਠਪੁਤਲੀ ਵਾਂਗ ਪੇਸ਼ ਕਰ ਕੇ ਸ਼ਾਇਦ ਭਾਰਤ ਦੇ ਇਸ ਘੱਟਗਿਣਤੀ ਪ੍ਰਧਾਨ ਮੰਤਰੀ ਨਾਲ ਸੱਭ ਤੋਂ ਵੱਡਾ ਅਨਿਆਂ ਕੀਤਾ ਗਿਆ ਹੈ। ਇਹ ਫ਼ਿਲਮ ਜਿਸ ਕਿਤਾਬ ਉਤੇ ਆਧਾਰਤ ਹੈ, ਉਸ ਦੇ ਲੇਖਕ, ਡਾ. ਮਨਮੋਹਨ ਸਿੰਘ ਦੇ ਕਰੀਬੀ ਰਹਿ ਚੁੱਕੇ ਮੀਡੀਆ ਸਲਾਹਕਾਰ ਸੰਜੇ ਬਾਰੂ ਹਨ ਜਿਨ੍ਹਾਂ ਦਾ ਕਿਰਦਾਰ ਅਕਸ਼ੇ ਖੰਨਾ ਵਲੋਂ ਨਿਭਾਇਆ ਗਿਆ ਹੈ। ਫ਼ਿਲਮ ਦੀ ਪੇਸ਼ਕਾਰੀ ਜਿਸ ਤਰ੍ਹਾਂ ਕੀਤੀ ਗਈ ਹੈ, ਉਸ ਤੋਂ ਜਾਪਦਾ ਹੈ ਕਿ ਡਾ. ਮਨਮੋਹਨ ਸਿੰਘ ਇਕ ਕਠਪੁਤਲੀ ਸਨ ਜਿਨ੍ਹਾਂ ਦੀ ਹਰ ਹਰਕਤ ਪਿੱਛੇ ਬਾਰੂ ਦਾ ਹੱਥ ਹੁੰਦਾ ਸੀ। ਬਾਰੂ ਅਸਲ ਵਿਚ ਇਕ ਅਸੰਤੁਸ਼ਟ ਇਨਸਾਨ ਸੀ ਜਿਸ ਦੀ ਚਾਹਤ ਇਕ ਵੱਡੀ ਤਾਕਤਵਰ ਕੁਰਸੀ ਸੀ

The Accidental Prime MinisterThe Accidental Prime Minister

ਜੋ ਉਨ੍ਹਾਂ ਨੂੰ ਮਿਲ ਨਾ ਸਕੀ ਅਤੇ ਉਨ੍ਹਾਂ ਅਪਣੀ ਰੰਜਿਸ਼ ਇਸ ਕਿਤਾਬ ਰਾਹੀਂ ਕੱਢ ਵਿਖਾਈ। ਲੇਖਕ ਨੇ ਬੜੀ ਚਲਾਕੀ ਨਾਲ ਡਾ. ਮਨਮੋਹਨ ਸਿੰਘ ਦਾ ਸਤਿਕਾਰ ਕਰਨ ਦੇ ਬਹਾਨੇ ਅਸਲ ਵਿਚ ਉਨ੍ਹਾਂ ਪ੍ਰਤੀ ਮਨ ਦੀ ਕੌੜ ਹੀ ਕੱਢੀ ਹੈ। ਅੱਜ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਦੇਸ਼ ਨੇ ਅਪਣੇ ਇਕ ਵੱਡੇ ਅਦਾਕਾਰ, ਅਨੁਪਮ ਖੇਰ ਨੂੰ ਸਿਆਸਤ ਦੀ ਖੇਡ ਖੇਡਦਿਆਂ, ਕਲਾ ਦੀ ਦੇਵੀ ਤੋਂ ਦੂਰ ਕਰ ਕੇ, ਸਿਰਫ਼ ਇਕ ਗੰਦਾ ਤੇ ਮੰਦਭਾਵਨਾ ਵਾਲਾ ਨਕਲਚੀ ਬਣਾ ਧਰਿਆ ਹੈ। ਇਕ ਭਾਜਪਾ ਪਿਛੋਕੜ ਵਾਲੇ ਪ੍ਰਵਾਰ ਅਤੇ ਭਾਜਪਾ ਸੰਸਦ ਮੈਂਬਰ ਦੇ ਪਤੀ, ਖੇਰ, ਤੋਂ ਜ਼ਿਆਦਾ ਦੀ ਉਮੀਦ ਵੀ ਨਹੀਂ ਸੀ।

Narendra ModiNarendra Modi

ਪਰ ਫਿਰ ਵੀ ਉਨ੍ਹਾਂ ਦਾ ਅਪਣੀ ਕਲਾ ਪ੍ਰਤੀ ਪਿਆਰ ਵੇਖਦੇ ਹੋਏ ਉਨ੍ਹਾਂ ਤੋਂ ਕੁੱਝ ਸੱਚਾਈ ਦੀ ਉਮੀਦ ਜ਼ਰੂਰ ਕੀਤੀ ਜਾਂਦੀ ਸੀ। ਜਿਸ ਤਰ੍ਹਾਂ ਉਨ੍ਹਾਂ ਅਪਣੀ ਕਲਾ ਦੀ ਪ੍ਰਦਰਸ਼ਨੀ ਕਰ ਕੇ ਡਾ. ਮਨਮੋਹਨ ਸਿੰਘ ਦੇ ਬੋਲਣ, ਚੱਲਣ ਦੇ ਤਰੀਕੇ ਦੀ ਮਜ਼ਾਕੀਆ ਨਕਲ ਲਾ ਕੇ ਉਨ੍ਹਾਂ ਨੂੰ ਕੁਠਪੁਤਲੀ ਵਜੋਂ ਵਿਖਾਉਣ ਦੀ ਕੋਸ਼ਿਸ਼ ਕੀਤੀ, ਉਹ ਸ਼ਰਮਨਾਕ ਹੈ। ਅਨੁਪਮ ਖੇਰ ਨੇ ਆਖਿਆ ਸੀ ਕਿ ਇਸ ਤਰ੍ਹਾਂ ਦੀਆਂ ਫ਼ਿਲਮਾਂ ਆਸਕਰ ਲਈ ਚੁਣੀਆਂ ਜਾਣੀਆਂ ਚਾਹੀਦੀਆਂ ਹਨ। ਸ਼ਾਇਦ ਉਹ ਜਾਣਦੇ ਨਹੀਂ, ਅਜਿਹੀਆਂ ਫ਼ਿਲਮਾਂ ਦਾ ਸਫ਼ਰ ਸੰਘ ਪ੍ਰਵਾਰ ਦੇ ਰਾਸ਼ਟਰੀ ਐਵਾਰਡਜ਼ ਤਕ ਪੁਜਦਿਆਂ ਹੀ ਖ਼ਤਮ ਹੋ ਜਾਂਦਾ ਹੈ।

Rahul And Sonia GandhiRahul And Sonia Gandhi

ਨਿਰਦੇਸ਼ਕ ਨੇ ਬੜੀ ਖ਼ੂਬਸੂਰਤੀ ਨਾਲ ਭਾਜਪਾ ਦੀ ਚੋਣ ਮੁਹਿੰਮ ਨੂੰ ਸਿਨੇਮਾ ਦੇ ਪਰਦੇ ਉਤੇ ਪੇਸ਼ ਕੀਤਾ ਹੈ। ਪਰ ਅਸਲ ਵਿਚ ਇਹ ਫ਼ਿਲਮ, ਫ਼ਿਲਮ ਨਹੀਂ, ਇਕ ਸਿਆਸੀ ਪ੍ਰਚਾਰ ਦਸਤਾਵੇਜ਼ ਹੈ। ਫ਼ਿਲਮ ਵਿਚ ਭਾਜਪਾ ਅਤੇ ਡਾ. ਮਨਮੋਹਨ ਸਿੰਘ ਵਿਚਕਾਰ ਰਿਸ਼ਤੇ ਦੀ ਕੜੀ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਫ਼ਿਲਮ ਵਿਚ ਰਾਹੁਲ ਅਤੇ ਸੋਨੀਆ ਗਾਂਧੀ ਦੀ ਕਿਰਦਾਰ-ਕੁਸ਼ੀ ਕੀਤੀ ਗਈ ਹੈ। ਮੋਦੀ ਜੀ ਦੇ ਭਾਸ਼ਣ ਵੀ ਪਾਏ ਗਏ ਹਨ। ਇਨ੍ਹਾਂ ਵੱਡੇ ਸਿਆਸਤਦਾਨਾਂ ਨੂੰ ਕੋਈ ਪ੍ਰਵਾਹ ਨਹੀਂ ਕਿਉਂਕਿ ਉਹ ਅਰਬਾਂ ਦਾ ਖ਼ਰਚਾ ਕਰ ਕੇ, ਬਦਲਾ ਲੈ ਸਕਦੇ ਹਨ ਤੇ ਲੈਣਗੇ ਵੀ।

Rahul GandhiRahul Gandhi

ਪਰ ਜੋ ਬੇਇਨਸਾਫ਼ੀ ਡਾ. ਮਨਮੋਹਨ ਸਿੰਘ ਨਾਲ ਕੀਤੀ ਗਈ ਹੈ, ਉਸ 'ਚੋਂ ਘੱਟ-ਗਿਣਤੀਆਂ ਪ੍ਰਤੀ ਨਫ਼ਰਤ ਦੀ ਬੂ ਆਉਂਦੀ ਹੈ ਤੇ ਕੋਈ ਬੇਦਾਗ਼ ਸ਼ਖ਼ਸੀਅਤ, ਕਰੋੜਾਂ ਦਾ ਖ਼ਰਚਾ ਕਰ ਕੇ ਬਦਲਾ ਲੈ ਵੀ ਨਹੀਂ ਸਕਦੀ। ਡਾ. ਮਨਮੋਹਨ ਸਿੰਘ ਨੇ ਜ਼ਰੂਰ ਕੁੱਝ ਸਮਝੌਤੇ ਕੀਤੇ ਹੋਣਗੇ, ਗਾਂਧੀ ਪ੍ਰਵਾਰ ਅਤੇ ਉਨ੍ਹਾਂ ਵਿਚ ਖਿੱਚੋਤਾਣ ਰਹੀ ਹੋਵੇਗੀ, ਪਰ ਉਨ੍ਹਾਂ ਬੜੇ ਵੱਡੇ ਕੰਮ ਵੀ ਕੀਤੇ ਸਨ। ਇਕ ਦਹਾਕੇ ਤਕ ਗਠਜੋੜ ਸਰਕਾਰ ਨੂੰ ਚਲਾਉਂਦਿਆਂ, ਦੇਸ਼ ਨੂੰ ਵਿਕਾਸ ਦਾ ਰਸਤਾ ਵਿਖਾਇਆ ਸੀ। ਪਰ ਭਾਜਪਾ ਦੇ ਪ੍ਰਵਾਰ 'ਚੋਂ ਆਏ ਨਿਰਦੇਸ਼ਕ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਸੀ?

Anupam KherAnupam Kher

ਚੋਣ ਕਮਿਸ਼ਨ ਜ਼ਰੂਰ ਇਸ ਫ਼ਿਲਮ ਦੇ ਖ਼ਰਚੇ ਨੂੰ ਭਾਜਪਾ ਦੇ 2019 ਦੇ ਚੋਣ ਪ੍ਰਚਾਰ ਖ਼ਰਚੇ ਵਿਚ ਪਾ ਕੇ ਇਨਸਾਫ਼ ਕਰ ਸਕਦਾ ਹੈ। ਨਿਰਾਸ਼ ਕਾਂਗਰਸ ਨੇ ਵੀ ਕੀਤਾ ਹੈ। ਉਨ੍ਹਾਂ ਕੋਲ ਦੋ ਪ੍ਰਧਾਨ ਮੰਤਰੀ ਰਾਉ ਅਤੇ ਡਾ. ਮਨਮੋਹਨ ਸਿੰਘ ਹਨ ਜੋ ਗਾਂਧੀ ਪ੍ਰਵਾਰ ਵਿਚੋਂ ਵੀ ਨਹੀਂ ਹਨ ਅਤੇ ਵਿਕਾਸ ਦੇ ਸੂਤਰਧਾਰ ਵੀ ਹਨ ਪਰ ਕਾਂਗਰਸ ਨੂੰ ਦਰਦ ਨਹੀਂ ਹੋਈ। ਜੇ ਇਹੀ ਫ਼ਿਲਮ ਗਾਂਧੀ ਪ੍ਰਵਾਰ ਦੇ ਕਿਸੇ ਪ੍ਰਧਾਨ ਮੰਤਰੀ ਬਾਰੇ ਬਣੀ ਹੁੰਦੀ ਤਾਂ ਅੱਜ ਕਿੰਨਾ ਰੌਲਾ ਪੈ ਰਿਹਾ ਹੁੰਦਾ। ਸ਼ਾਇਦ ਇਸੇ ਕਰ ਕੇ ਡਾ. ਮਨਮੋਹਨ ਸਿੰਘ ਨੂੰ ਹੀ ਭਾਜਪਾ ਨੇ ਕੁਰਬਾਨੀ ਦਾ ਕਾਂਗਰਸੀ ਬਕਰਾ ਬਣਾਉਣ ਦੀ ਹਿੰਮਤ ਕੀਤੀ ਹੈ।  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement