ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ
ਜੈਪੁਰ: ਜੈਪੁਰ ਹਵਾਈ ਅੱਡੇ 'ਤੇ ਇਕ ਯਾਤਰੀ ਨੂੰ 2.200 ਕਿਲੋ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸੋਨੇ ਦੀ ਬਾਜ਼ਾਰੀ ਕੀਮਤ 1.40 ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਾਬੂ ਕੀਤਾ ਤਸਕਰ ਅਨਿਲ ਕੁਮਾਰ ਪੁੱਤਰ ਧਨਸਿੰਘ ਮੇਘਵਾਲ ਚੁਰੂ ਦਾ ਰਹਿਣ ਵਾਲਾ ਹੈ। ਜੋ 25 ਮਈ ਨੂੰ ਦੁਬਈ ਤੋਂ ਫਲਾਈਟ ਰਾਹੀਂ ਜੈਪੁਰ ਆਇਆ ਸੀ। ਮੁਲਜ਼ਮ ਨੇ ਸੋਨਾ ਇੱਕ ਡੰਡੇ ਵਿੱਚ ਪਾਇਆ ਹੋਇਆ ਸੀ।
ਇਹ ਵੀ ਪੜ੍ਹੋ: ਪਾਣੀ ਦੀ ਬਾਲਟੀ 'ਚ ਡੁੱਬਣ ਕਾਰਨ ਇਕ ਸਾਲ ਦੇ ਬੱਚੇ ਦੀ ਹੋਈ ਮੌਤ
ਵਧੀਕ ਪੁਲਿਸ ਕਮਿਸ਼ਨਰ ਕੈਲਾਸ਼ ਬਿਸ਼ਨੋਈ ਨੇ ਦਸਿਆ- ਜੈਪੁਰ ਪੁਲਿਸ ਨੂੰ ਸੂਚਨਾ ਮਿਲੀ ਸੀ। ਇਕ ਵਿਅਕਤੀ ਅਨਿਲ ਕੁਮਾਰ ਦੋ ਕਿਲੋ ਸੋਨੇ ਦੀ ਤਸਕਰੀ ਕਰ ਰਿਹਾ ਹੈ। ਇਸ ’ਤੇ ਪੁਲਿਸ ਨੇ ਆਪਣੇ ਜਵਾਨਾਂ ਨੂੰ ਹਵਾਈ ਅੱਡੇ ਦੇ ਬਾਹਰ ਖੜ੍ਹਾ ਕਰ ਦਿਤਾ। ਜਿਵੇਂ ਹੀ ਤਸਕਰ ਅਨਿਲ ਕੁਮਾਰ ਏਅਰਪੋਰਟ ਤੋਂ ਬਾਹਰ ਆਇਆ। ਉਸ ਨੂੰ ਪੁਲਿਸ ਨੇ ਫੜ ਲਿਆ ਸੀ।
ਇਹ ਵੀ ਪੜ੍ਹੋ: ਖੰਨਾ : DSP ਦੇ ਗਨਮੈਨ ਦੀ ਛਾਤੀ 'ਚ ਗੋਲੀ ਲੱਗਣ ਨਾਲ ਹੋਈ ਮੌਤ
ਪੁੱਛਗਿੱਛ ਦੌਰਾਨ ਪਹਿਲੇ ਦੋਸ਼ੀ ਨੇ ਦਸਿਆ ਕਿ ਅਜਿਹਾ ਕੁਝ ਨਹੀਂ ਹੈ। ਬਾਅਦ ਵਿਚ ਮੁਲਜ਼ਮ ਦੇ ਸਮਾਨ ਵਿਚੋਂ ਸੋਨਾ ਨਿਕਲਣਾ ਸ਼ੁਰੂ ਹੋ ਗਿਆ। ਇਹ ਸੋਨਾ ਮੁਲਜ਼ਮ ਨੇ ਲੋਹੇ ਦੀ ਰਾਡ ਵਿਚ ਛੁਪਾ ਕੇ ਰਖਿਆ ਹੋਇਆ ਸੀ। ਸੋਨਾ ਤਸਕਰ ਅਨਿਲ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ। ਮੁਲਜ਼ਮ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾਵੇਗੀ।
ਅਨਿਲ ਕੋਲ ਸੋਨੇ ਦੀ ਵੱਡੀ ਖੇਪ ਹੋਣ ਦੇ ਬਾਵਜੂਦ ਕਸਟਮ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਨਹੀਂ ਮਿਲੀ। ਜੈਪੁਰ ਪੁਲਿਸ ਨੂੰ ਸੂਹ ਮਿਲੀ ਕਿ ਇਕ ਵਿਅਕਤੀ ਦੁਬਈ ਤੋਂ ਫਲਾਈਟ ਲੈ ਕੇ ਜੈਪੁਰ ਆ ਰਿਹਾ ਹੈ। ਉਸ ਕੋਲ ਭਾਰੀ ਮਾਤਰਾ ਵਿਚ ਨਾਜਾਇਜ਼ ਸੋਨਾ ਹੈ। ਜਿਸ 'ਤੇ ਏਅਰਪੋਰਟ ਤੋਂ ਬਾਹਰ ਆਉਣ 'ਤੇ ਜੈਪੁਰ ਦੀ ਟੀਮ ਵਲੋਂ ਕਾਰਵਾਈ ਕੀਤੀ ਗਈ। ਜੈਪੁਰ ਹਵਾਈ ਅੱਡੇ 'ਤੇ ਤਾਇਨਾਤ ਕਸਟਮ ਅਧਿਕਾਰੀਆਂ ਦੀ ਲਾਪਰਵਾਹੀ ਸਵਾਲਾਂ ਦੇ ਘੇਰੇ 'ਚ ਹੈ।