
ਬਾਰ ਕੌਂਸਲ ਆਫ਼ ਇੰਡੀਆ ਨੇ ਸੁਪਰੀਮ ਕੋਰਟ ਦੇ ਜੱਜ ਜੇ ਚੇਲਾਮੇਸ਼ਵਰ ਦੇ ਸੇਵਾਮੁਕਤ ਹੋਣ ਦੇ ਤਿੰਨ ਦਿਨ ਮਗਰੋਂ ਮੀਡੀਆ ਵਿਚ ਉਨ੍ਹਾਂ ਦੇ 'ਗ਼ੈਰ-ਪ੍ਰਸੰਗਕ'......
ਨਵੀਂ ਦਿੱਲੀ : ਬਾਰ ਕੌਂਸਲ ਆਫ਼ ਇੰਡੀਆ ਨੇ ਸੁਪਰੀਮ ਕੋਰਟ ਦੇ ਜੱਜ ਜੇ ਚੇਲਾਮੇਸ਼ਵਰ ਦੇ ਸੇਵਾਮੁਕਤ ਹੋਣ ਦੇ ਤਿੰਨ ਦਿਨ ਮਗਰੋਂ ਮੀਡੀਆ ਵਿਚ ਉਨ੍ਹਾਂ ਦੇ 'ਗ਼ੈਰ-ਪ੍ਰਸੰਗਕ' ਅਤੇ 'ਵਿਵਾਦਗ੍ਰਸਤ' ਬਿਆਨਾਂ ਲਈ ਤਿੱਖੀ ਆਲੋਚਨਾ ਕੀਤੀ ਹੈ। ਬੀਸੀਆਈ ਨੇ ਕਿਹਾ ਕਿ ਅਜਿਹੀਆਂ ਟਿਪਣੀਆਂ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਅਤੇ ਵਕੀਲਾਂ ਦੁਆਰਾ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੁਪਰੀਮ ਕੋਰਟ ਤੋਂ 22 ਜੂਨ ਨੂੰ ਸੇਵਾਮੁਕਤ ਹੋਣ ਵਾਲੇ ਜੱਜ ਚੇਲਾਮੇਸ਼ਵਰ ਨੇ ਉਤਰਾਖੰਡ ਹਾਈ ਕੋਰਟ ਦੇ ਮੁੱਖ ਜੱਜ ਕੇ ਐਮ ਜੋਜ਼ੇਫ਼ ਨੂੰ ਸਿਖਰਲੀ ਅਦਾਲਤ ਵਿਚ ਤਰੱਕੀ ਨਾ ਦੇਣ ਦੇ ਸਰਕਾਰ ਦੇ ਫ਼ੈਸਲੇ
ਨੂੰ 'ਕਿਤੇ ਨਾ ਠਹਿਰ ਸਕਣ ਵਾਲੀ' ਕਾਰਵਾਈ ਦਸਿਆ ਸੀ।ਜੱਜ ਚੇਲਾਮੇਸ਼ਵਰ ਨੇ ਸਿਖਰਲੀ ਅਦਾਲਤ ਦੇ ਤਿੰਨ ਹੋਰ ਜੱਜਾਂ ਨਾਲ 12 ਮਾਰਚ ਨੂੰ ਪ੍ਰੈਸ ਕਾਨਫ਼ਰੰਸ ਕਰ ਕੇ ਵੱਖ ਵੱਖ ਬੈਂਚਾਂ ਨੂੰ ਮੁਕੱਦਮੇ ਵੰਡਣ ਵਿਚ ਪੱਖਪਾਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਸੀ ਕਿ ਸੁਪਰੀਮ ਕੋਰਟ ਦੀ ਭਰੋਸੇਯੋਗਤਾ ਖ਼ਤਰੇ ਵਿਚ ਪੈ ਜਾਂਦੀ ਹੈ। ਬੀਸੀਆਈ ਦੇ ਪ੍ਰਧਾਨ ਮਨਨ ਕੁਮਾਰ ਮਿਸ਼ਰਾ ਨੇ ਜੱਜ ਚੇਲਾਮੇਸ਼ਵਰ ਦੇ ਸੇਵਾਮੁਕਤ ਹੋਣ ਮਗਰੋਂ ਉਨ੍ਹਾਂ ਦੇ ਬਿਆਨਾਂ ਦੀ ਆਲੋਚਨਾ ਕੀਤੀ। (ਏਜੰਸੀ )
ਅਤੇ ਕਿਹਾ ਕਿ ਏਨੇ ਉੱਚੇ ਅਹੁਦੇ 'ਤੇ ਤੈਨਾਤ ਵਿਅਕਤੀ ਕੋਲੋਂ ਅਜਿਹੀ ਉਮੀਦ ਨਹੀਂ ਸੀ ਅਤੇ ਇਹ ਉਨ੍ਹਾਂ ਦੇ ਵਕਾਰ ਦੇ ਬਰਾਬਰ ਨਹੀਂ ਸੀ। (ਏਜੰਸੀ)
ਬਿਆਨ ਵਿਚ ਕਿਹਾ ਗਿਆ ਕਿ ਅਜਿਹਾ ਲਗਦਾ ਹੈ ਕਿ ਸੁਪਰੀਮ ਕੋਰਟ ਦੇ ਜੱਜਾਂ ਦੁਆਰਾ ਆਤਮ ਸੰਜਮ ਦਾ ਸਿਧਾਂਤ ਭੁਲਾ ਦਿਤਾ ਗਿਆ ਹੈ। ਉਨ੍ਹਾਂ ਨੂੰ ਇਸ ਤਰ੍ਹਾਂ ਦੇ ਬਿਆਨਾਂ ਦੇ ਨਤੀਜਿਆਂ 'ਤੇ ਵਿਚਾਰ ਕੀਤੇ ਬਗ਼ੈਰ ਉਨ੍ਹਾਂ ਨੂੰ ਜਾਰੀ ਕਰਨ ਤੋਂ ਖ਼ੁਦ ਨੂੰ ਬਚਾਉਣਾ ਪਵੇਗਾ। ਬਿਆਨ ਵਿਚ ਕਿਹਾ ਗਿਆ ਕਿ ਜੱਜ ਚੇਲਾਮੇਸ਼ਵਰ ਨੇ ਸੇਵਾਮੁਕਤ ਹੋਣ ਮਗਰੋਂ ਤੁਰਤ ਬਾਅਦ ਜਿਸ ਤਰ੍ਹਾਂ ਮੀਡੀਆ ਵਿਚ ਵਿਵਾਦਗ੍ਰਸਤ ਅਤੇ ਗ਼ੈਰ-ਪ੍ਰਸੰਗਕ ਬਿਆਨ ਦਿਤੇ, ਉਨ੍ਹਾਂ ਦੀ ਅਜਿਹੇ ਵਿਅਕਤੀ ਕੋਲੋਂ ਉਮੀਦ ਨਹੀਂ ਸੀ ਜੋ ਉੱਚੇ ਅਹੁਦੇ 'ਤੇ ਹੋਵੇ ਅਤੇ ਅਜਿਹੀ ਗੱਲ ਕਹੇ। (ਏਜੰਸੀ)