
ਜੰਮੂ ਕਸ਼ਮੀਰ ਵਿਚ 28 ਜੂਨ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਲਈ ਇਸ ਵਾਰ ਸੁਰੱਖਿਆ ਪ੍ਰਬੰਧ ਪਿਛਲੀ ਵਾਰ ਦੀ ਤੁਲਨਾ ਵਿਚ ਜ਼ਿਆਦਾ...
ਨਵੀਂ ਦਿੱਲੀ : ਜੰਮੂ ਕਸ਼ਮੀਰ ਵਿਚ 28 ਜੂਨ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਲਈ ਇਸ ਵਾਰ ਸੁਰੱਖਿਆ ਪ੍ਰਬੰਧ ਪਿਛਲੀ ਵਾਰ ਦੀ ਤੁਲਨਾ ਵਿਚ ਜ਼ਿਆਦਾ ਮਜ਼ਬੂਤ ਕੀਤੇ ਹੋਏ ਹਨ। ਇਸ ਯਾਤਰਾ ਦੇ ਮੱਦੇਨਜ਼ਰ ਦੇਸ਼ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਲਈ ਬੀਤੇ ਦਿਨ ਸੋਮਵਾਰ ਨੂੰ ਜੰਮੂ-ਕਸ਼ਮੀਰ ਦਾ ਦੌਰਾ ਕੀਤਾ ਅਤੇ ਅਮਰਨਾਥ ਯਾਤਰਾ ਦੇ ਸੁਰੱਖਿਆ ਪ੍ਰਬੰਧਾਂ ਸਬੰਧੀ ਜਾਣਕਾਰੀ ਹਾਸਲ ਕੀਤੀ।
Nirmala Sitharaman
ਇਸ ਮੌਕੇ ਭਾਰਤੀ ਫ਼ੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨਾਲ ਰੱਖਿਆ ਮੰਤਰੀ ਦੇ ਨਾਲ ਸਨ। ਇਸ ਦੌਰਾਨ ਉਨ੍ਹਾਂ ਨੇ ਬਾਲਟਨ ਬੇਸ ਕੈਂਪ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਅਮਰਨਾਥ ਯਾਤਰਾ ਲਈ ਸੁਰੱਖਿਆ ਵਿਵਸਥਾ ਦੇ ਪ੍ਰਬੰਧ ਦੀ ਸਮੀਖਿਆ ਕੀਤੀ। ਰੱਖਿਆ ਮੰਤਰਾਲੇ ਮੁਤਾਬਕ ਅਮਰਨਾਥ ਯਾਤਰਾ ਲਈ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਦਾ ਜਾਇਜ਼ਾ ਲੈਣ ਦੌਰਾਨ ਸੀਤਾਰਮਨ ਨਾਲ ਆਰਮੀ ਦੇ ਸੀਨੀਅਰ ਕਮਾਂਡਰ ਵੀ ਨਾਲ ਸਨ।
Nirmala Sitharaman
ਜਾਣਕਾਰੀ ਮੁਤਾਬਕ ਅਮਰਨਾਥ ਯਾਤਰਾ ਦੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਲਈ ਰੱਖਿਆ ਮੰਤਰੀ ਜੰਮੂ ਕਸ਼ਮੀਰ ਦੇ ਬਾਲਟਾਲ ਬੇਸ ਕੈਂਪ ਪਹੁੰਚੇ। ਜੰਮੂ ਕਸ਼ਮੀਰ ਦੀਆਂ ਸਰਦੀਆਂ ਦੀ ਰਾਜਧਾਨੀ ਜੰਮੂ ਤੋਂ ਬਾਲਟਾਲ ਅਤੇ ਦੱਖਣੀ ਕਸ਼ਮੀਰ ਦੇ ਪਹਿਲਗਾਮ ਦੇ ਦੋ ਬੇਸ ਕੈਂਪ ਨਾਲ ਲਗਭਗ 400 ਕਿਲੋਮੀਟਰ ਦੀ ਯਾਤਰਾ ਹਾਈਵੇ ਨੂੰ ਸੁਰੱਖਿਅਤ ਰੱਖਣ ਲਈ ਅਰਧ ਸੈਨਿਕ ਬਲਾਂ ਦੀਆਂ 213 ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ
Nirmala Sitharaman
ਤਾਂ ਜੋ ਅਮਰਨਾਥ ਜਾਣ ਵਾਲੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਦਸ ਦਈਏ ਕਿ ਅਮਰਨਾਥ ਗੁਫ਼ਾ ਸਮੁੰਦਰ ਤਲ ਤੋਂ 12,756 ਫੁੱਟ ਦੀ ਉਚਾਈ 'ਤੇ ਸਥਿਤ ਹੈ। ਦਸ ਦਈਏ ਕਿ ਤੀਰਥ ਯਾਤਰੀਆਂ ਨੂੰ ਪਹਿਲਗਾਮ ਰਸਤੇ ਤੋਂ ਤੀਰਥ ਯਾਤਰਾ ਪਹੁੰਚਣ ਵਿਚ 4 ਦਿਨਾਂ ਦਾ ਸਮਾਂ ਲੱਗਦਾ ਹੈ। ਬਾਲਟਾਲ ਹਾਈਵੇਅ ਤੋਂ ਜਾਣ ਵਾਲੇ ਲੋਕ ਅਮਰਨਾਥ ਗੁਫ਼ਾ 'ਚ ਪ੍ਰਾਥਨਾ ਕਰਨ ਤੋਂ ਬਾਅਦ ਉਸ ਦਿਨ ਬੇਸ ਕੈਂਪ ਵਾਪਸ ਆਉਂਦੇ ਹਨ
amarnath
ਦੋਵਾਂ ਰਸਤਿਆਂ 'ਤੇ ਹੈਲੀਕਾਪਟਰ ਸੇਵਾ ਵੀ ਉਪਲੱਬਧ ਹੈ। ਇਸ ਨਾਲ ਅਮਰਨਾਥ ਯਾਤਰੀਆਂ ਨੂੰ ਕਾਫ਼ੀ ਸਹੂਲਤ ਹੋਵੇਗੀ। ਇਸ ਤੋਂ ਇਲਾਵਾ ਫ਼ੌਜ ਵਲੋਂ ਵੀ ਇਸ ਵਾਰ ਸੁਰੱਖਿਆ ਪ੍ਰਬੰਧਾਂ ਤਹਿਤ ਵਾਹਨਾਂ ਦੀ ਨਿਗਰਾਨੀ ਲਈ ਸੀਸੀਟੀਵੀ ਲਗਾਏ ਜਾਣ ਤੋਂ ਇਲਾਵਾ ਡ੍ਰੋਨ ਜਹਾਜ਼ਾਂ ਰਾਹੀਂ Îਿਨਗਰਾਨੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਾਹਨਾਂ 'ਤੇ ਨਿਗਰਾਨੀ ਰੱਖਣ ਲਈ ਹੋਰ ਆਧੁਨਿਕ ਤਕਨੀਕ ਵੀ ਵਰਤੀ ਜਾਵੇਗੀ।