
ਪਿਛਲੇ ਸਮੇਂ ਤੋਂ ਅਮਰੀਕਾ ਤੇ ਚੀਨ ਵਿਚਕਾਰ ਤਣਾਅ ਚਲਦਾ ਆ ਰਿਹਾ ਹੈ ਜਿਸ ਦਾ ਕਾਰਨ ਦਖਣੀ ਚੀਨ ਸਾਗਰ ਹੈ। ਚੀਨ ਕਹਿੰਦਾ ਆ ...
ਵਾਸ਼ਿੰਗਟਨ, (ਏਜੰਸੀ): ਪਿਛਲੇ ਸਮੇਂ ਤੋਂ ਅਮਰੀਕਾ ਤੇ ਚੀਨ ਵਿਚਕਾਰ ਤਣਾਅ ਚਲਦਾ ਆ ਰਿਹਾ ਹੈ ਜਿਸ ਦਾ ਕਾਰਨ ਦਖਣੀ ਚੀਨ ਸਾਗਰ ਹੈ। ਚੀਨ ਕਹਿੰਦਾ ਆ ਰਿਹਾ ਕਿ ਉਸ ਉਪਰ ਉਸ ਦਾ ਹੱਕ ਬਣਦਾ ਹੈ ਜਦਕਿ ਅਮਰੀਕਾ ਹੱਕ ਜਿਤਾਉਣ ਵਾਲੇ ਦੂਜੇ ਦੇਸ਼ਾਂ ਦਾ ਸਾਥ ਦਿੰਦਾ ਆ ਰਿਹਾ ਹੈ। ਵਿਵਾਦਿਤ ਦੱਖਣ ਚੀਨ ਸਾਗਰ ਉੱਤੇ ਚੀਨ ਦੀਆਂ ਨੀਤੀਆਂ ਅਤੇ ਅਮਰੀਕਾ ਦੁਆਰਾ ਤਾਇਵਾਨ ਨੂੰ ਹਥਿਆਰ ਵੇਚੇ ਜਾਣ ਕਾਰਨ ਦੋਹਾਂ ਦੇਸ਼ਾਂ ਵਿਚ ਵਧਦੇ ਤਣਾਅ ਦੇ ਬਾਵਜੂਦ ਅਮਰੀਕਾ ਦੇ ਰੱਖਿਆ ਮੰਤਰੀ ਜੇਮਜ ਮੈਟਿਸ ਇਸ ਹਫ਼ਤੇ ਚੀਨ ਦੌਰੇ ਉਤੇ ਜਾਣਗੇ। ਅਮਰੀਕੀ ਰੱਖਿਆ ਮੰਤਰੀ ਦੇ ਰੂਪ ਵਿਚ ਇਹ ਮੈਟਿਸ ਦੀ ਪਹਿਲੀ ਚੀਨ ਯਾਤਰਾ ਹੋਵੇਗੀ।
james mattis
ਮੈਟਿਸ ਚਾਰ ਦਿਨ ਦੀ ਅਪਣੀ ਯਾਤਰਾ ਦੌਰਾਨ ਦੱਖਣ ਕੋਰੀਆ ਅਤੇ ਜਾਪਾਨ ਵੀ ਜਾਣਗੇ।ਇਸ ਦੌਰਾਨ ਉਹ ਦੱਖਣ ਕੋਰੀਆ ਦੇ ਰੱਖਿਆ ਮੰਤਰੀ ਸੋਂਗ ਯੋਂਗ ਅਤੇ ਜਪਾਨ ਦੇ ਰੱਖਿਆ ਮੰਤਰੀ ਇਤਸੁਨੋਰੀ ਓਨੋਦੇਰਾ ਨਾਲ ਵੀ ਗੱਲਬਾਤ ਕਰਨਗੇ। ਪੈਂਟਾਗਨ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਸੀ ਕਿ ਅਪਣੀ ਚੀਨ ਦੀ 26 ਤੋਂ 28 ਜੂਨ ਦੀ ਅਪਣੀ ਯਾਤਰਾ ਦੌਰਾਨ ਮੈਟਿਸ ਵੱਖਰੇ ਤੌਰ 'ਤੇ ਸੀਨੀਅਰ ਅਧਿਕਾਰੀਆਂ ਨੂੰ ਮਿਲਣਗੇ ਅਤੇ ਆਪਸੀ ਹਿੱਤ ਦੇ ਮੁੱਦਿਆਂ ਬਾਰੇ ਚਰਚਾ ਕਰਨਗੇ।ਮੈਟਿਸ ਨੇ ਹਾਲ ਹੀ ਵਿਚ ਸਿੰਗਾਪੁਰ ਵਿਚ ਆਯੋਜਿਤ ਇਕ ਸਮਾਗਮ ਵਿਚ ਦੱਖਣ ਚੀਨ ਸਾਗਰ ਵਿਚ ਚੀਨ ਦੇ ਵਧਦੇ ਫ਼ੌਜੀ ਪ੍ਰਭਾਵ ਦੀ ਆਲੋਚਨਾ ਕੀਤੀ ਸੀ।
jim mattis
ਜ਼ਿਆਦਾਤਰ ਦੇਸ਼ਾਂ ਨੂੰ ਡਰ ਹੈ ਕਿ ਵੁਡੀ ਆਈਲੈਂਡ ਉੱਤੇ ਚੱਲ ਰਹੇ ਉਸਾਰੀ ਕੰਮਾਂ ਦਾ ਪ੍ਰਯੋਗ ਚੀਨ ਅਪਣੀ ਫ਼ੌਜੀ ਤਾਕਤ ਨੂੰ ਵਧਾਉਣ ਅਤੇ ਦੱਖਣ ਚੀਨ ਸਾਗਰ ਵਿਚ ਚਲ ਰਹੇ ਵਪਾਰ ਨੂੰ ਰੋਕਣ ਲਈ ਕਰੇਗਾ।ਚੀਨ ਦਾ ਕਹਿਣਾ ਹੈ ਕਿ ਦੱਖਣ ਚੀਨ ਸਾਗਰ ਸਥਿਤ ਇਸ ਟਾਪੂ ਉੱਤੇ ਉਸਾਰੀ ਕਰਨ ਦਾ ਉਸ ਨੂੰ ਪੂਰਾ ਅਧਿਕਾਰ ਹੈ ਅਤੇ ਉਹ ਉਸ ਦਾ ਪ੍ਰਭੂਸਤਾ ਵਾਲਾ ਖੇਤਰ ਹੈ। ਹਾਲਾਂਕਿ ਤਾਇਵਾਨ, ਵੀਅਤਨਾਮ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਫ਼ਿਲੀਪੀਨਸ ਵੀ ਇਸ ਖੇਤਰ 'ਤੇ ਅਪਣੇ ਮਾਲਿਕਾਨਾ ਹੱਕ ਦਾ ਦਾਅਵਾ ਕਰਦੇ ਹਨ ਜਿਨ੍ਹਾਂ ਦਾ ਸਾਥ ਅਮਰੀਕਾ ਸਿੱਧੇ ਤੌਰ 'ਤੇ ਦਿੰਦਾ ਹੈ ਪਰ ਰੱਖਿਆ ਮੰਤਰੀ ਦਾ ਦੌਰਾ ਚੀਨ ਨਾਲ ਤਣਾਅ ਘਟਾਉਣ ਦਾ ਇਕ ਕਦਮ ਹੋਵੇਗਾ।