
ਕੇਂਦਰ ਸਰਕਾਰ ਨੇ ਆਈਬੀ ਅਤੇ ਰਾਅ ਦੋਵੇਂ ਖ਼ੁਫ਼ੀਆ ਏਜੰਸੀਆਂ ਦੇ ਨਵੇਂ ਮੁਖੀ ਨਿਯੁਕਤ ਕੀਤੇ ਹਨ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਆਈਬੀ ਅਤੇ ਰਾਅ ਦੋਵੇਂ ਖ਼ੁਫ਼ੀਆ ਏਜੰਸੀਆਂ ਦੇ ਨਵੇਂ ਮੁਖੀ ਨਿਯੁਕਤ ਕੀਤੇ ਹਨ। ਅਰਵਿੰਦ ਕੁਮਾਰ ਨੂੰ ਇੰਟੈਲੀਜੈਂਸ ਬਿਓਰੋ ਦਾ ਮੁਖੀ ਬਣਾਇਆ ਗਿਆ। ਇਸ ਦੇ ਨਾਲ ਹੀ ਪੰਜਾਬ ਕੈਡਰ ਦੇ ਸਾਮੰਤ ਗੋਇਲ ਰਿਸਰਚ ਐਂਡ ਐਨਾਲਿਸਿਜ਼ ਵਿੰਗ (ਰਾਅ) ਦੇ ਅਗਲੇ ਮੁਖੀ ਹੋਣਗੇ। ਇਹ ਦੋਵੇਂ ਹੀ 1984 ਬੈਚ ਦੇ ਆਈਪੀਐਸ ਅਧਿਕਾਰੀ ਹਨ। ਅਰਵਿੰਦ ਕੁਮਾਰ ਰਾਜੀਵ ਜੈਨ ਅਤੇ ਸਾਮੰਤ ਗੋਇਲ ਅਨਿਲ ਧਸਮਾਨਾ ਦੀ ਜਗ੍ਹਾ ਲੈਣਗੇ। ਅਰਵਿੰਦ ਕੁਮਾਰ ਹੁਣ ਤੱਕ ਆਈਬੀ ਦੀ ਕਸ਼ਮੀਰ ਡੈਸਕ ‘ਤੇ ਨੰਬਰ ਦੋ ‘ਤੇ ਸਨ।
Ministry of Home Affairs
ਪੀਐਮਓ ਵਿਚ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਫਾਈਲ ‘ਤੇ ਦਸਤਖ਼ਤ ਕਰ ਦਿੱਤੇ ਹਨ ਅਤੇ ਇਸ ਫਾਇਲ ਨੂੰ ਪੀਐਮਓ ਭੇਜ ਦਿੱਤਾ ਗਿਆ ਹੈ। ਦੋਵੇਂ ਹੀ ਅਧਿਕਾਰੀ 30 ਜੂਨ ਨੂੰ ਅਹੁਦੇ ਸੰਭਾਲਣਗੇ। ਜਦੋਂ ਸਾਲ 1990 ਵਿਚ ਪੰਜਾਚ ‘ਚ ਕੱਟੜਵਾਦ ਸਿਖਰ ‘ਤੇ ਸੀ ਤਾਂ ਉਸ ਨੂੰ ਕੰਟਰੋਲ ਕਰਨ ਵਿਚ ਗੋਇਲ ਨੇ ਮਦਦ ਕੀਤੀ ਸੀ। ਉਹ ਦੁਬਈ ਅਤੇ ਲੰਡਨ ਵਿਚ ਵੀ ਤੈਨਾਤ ਰਹੇ ਹਨ। ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਹਨਾਂ ਨੂੰ ਦੁਬਈ ਅਤੇ ਲੰਡਨ ਵਿਚ ਇੰਚਾਰਜ ਕੌਂਸਲਰ ਦੇ ਰੂਪ ਵਿਚ ਤੈਨਾਤ ਕੀਤਾ ਗਿਆ ਸੀ।