
ਪਿਆਜ ਦੀ ਫਸਲ ਦੇ ਉਚ ਮੁੱਲ ਨਹੀਂ ਮਿਲਣ ਤੋਂ ਨਰਾਜ਼ ਮਹਾਰਾਸ਼ਟਰ......
ਨਾਸੀਕ (ਭਾਸ਼ਾ): ਪਿਆਜ ਦੀ ਫਸਲ ਦੇ ਉਚ ਮੁੱਲ ਨਹੀਂ ਮਿਲਣ ਤੋਂ ਨਰਾਜ਼ ਮਹਾਰਾਸ਼ਟਰ ਦੇ ਨਾਸੀਕ ਜਿਲ੍ਹੇ ਦੇ ਕਿਸਾਨ ਸੰਜੈ ਸਾਠੇ ਦੁਆਰਾ ਪ੍ਰਧਾਨ ਮੰਤਰੀ ਮੋਦੀ ਦੇ ਦਫ਼ਤਰ ਨੂੰ ਭੇਜੇ ਗਏ ਮਨੀਆਰਡਰ ਨੂੰ ਪੀਐਮਓ ਨੇ ਲੈਣ ਤੋਂ ਇਨਕਾਰ ਕਰ ਦਿਤਾ। ਸੰਜੈ ਨੂੰ ਮਨੀਆਰਡਰ ਵਾਪਸ ਭੇਜਦੇ ਹੋਏ ਪੀਐਮਓ ਦਫ਼ਤਰ ਤੋੰ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਤਰ੍ਹਾਂ ਮਨੀਆਰਡਰ ਸਵੀਕਾਰ ਨਹੀਂ ਕਰਦੇ ਹਨ,
Farmer
ਜੇਕਰ ਉਨ੍ਹਾਂ ਨੂੰ ਪੈਸੇ ਭੇਜਣੇ ਹੀ ਹੈ ਤਾਂ ਉਹ ਆਰਟੀਜੀਐਸ ਜਾਂ ਫਿਰ ਹੋਰ ਆਨਲਾਈਨ ਟਰਾਂਸਫਰ ਪ੍ਰਣਾਲੀ ਦੇ ਜਰੀਏ ਪੈਸੇ ਭੇਜੇ। ਪੀਐਮਓ ਵਲੋਂ ਮਨੀਆਰਡਰ ਸਵੀਕਾਰ ਨਹੀਂ ਕੀਤੇ ਜਾਣ ਤੋਂ ਸਾਠੇ ਕਾਫ਼ੀ ਨਰਾਜ਼ ਹਨ। ਸਾਠੇ ਪੈਸੇ ਵਾਪਸ ਕੀਤੇ ਜਾਣ ਤੋਂ ਜਿਆਦਾ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਪੀਐਮਓ ਦਫ਼ਤਰ ਨੇ ਉਨ੍ਹਾਂ ਨੂੰ ਆਨਲਾਇਨ ਪੈਸਾ ਟਰਾਂਸਫਰ ਕਰਨ ਦਾ ਵਿਕਲਪ ਦਿਤਾ।
Farmer
ਸਾਠੇ ਦਾ ਕਹਿਣਾ ਹੈ ਕਿ ਜਦੋਂ ਮੈਂ ਪੈਸੇ ਭੇਜੇ ਤਾਂ ਲੱਗਿਆ ਸੀ ਕਿ ਸ਼ਾਇਦ ਕੁਝ ਹੋ ਜਾਵੇਗਾ। ਮੇਰੀ ਜਾਂਚ ਵੀ ਇਨ੍ਹਾਂ ਲੋਕਾਂ ਨੇ ਕੀਤੀ ਪਰ ਹੁਣ ਮੇਰੇ ਪੈਸੇ ਮੈਨੂੰ ਵਾਪਸ ਦਿਤੇ ਗਏ ਹਨ। ਇਹ ਕਹਿ ਕੇ ਕਿ ਪੀਐਮ ਦਫਤਰ ਅਜਿਹੇ ਮਨੀਆਰਡਰ ਵਾਲੇ ਪੈਸੇ ਨਹੀਂ ਲੈਂਦਾ। ਹੁਣ ਕੀ ਕਰੀਏ ਸਮਝ ਵਿਚ ਨਹੀ ਆ ਰਿਹਾ ਹੈ।