
ਬਿਹਾਰ ਦੇ ਡਾਕਟਰਾਂ ਦੀ ਵੱਡੀ ਲਾਪਰਵਾਹੀ
ਦਰਭੰਗਾ : ਬਿਹਾਰ 'ਚ ਇਕ ਪਾਸੇ ਚਮਕੀ ਬੁਖ਼ਾਰ ਦਾ ਕਹਿਰ ਜਾਰੀ ਹੈ, ਉਥੇ ਹੀ ਦੂਜੇ ਪਾਸੇ ਡਾਕਟਰਾਂ ਦੀ ਲਾਪਰਵਾਹੀ ਵੀ ਲਗਾਤਾਰ ਸਾਹਮਣੇ ਆ ਰਹੀ ਹੈ। ਨਵਾਂ ਮਾਮਲਾ ਬਿਹਾਰ ਦੇ ਦਰਭੰਗਾ ਮੈਡੀਕਲ ਕਾਲਜ ਅਤੇ ਹਸਪਤਾਲ (ਡੀਐਮਸੀਐਚ) ਦਾ ਹੈ, ਜਿਥੇ ਡਾਕਟਰਾਂ ਨੇ ਸੱਜੇ ਹੱਥ 'ਤੇ ਪਲਾਸਟਰ ਲਗਾ ਦਿੱਤਾ, ਜਦਕਿ ਸੱਟ ਖੱਬੇ ਹੱਥ 'ਚ ਲੱਗੀ ਸੀ।
Doctors cast plaster on boy's wrong arm at Bihar hospital
ਬੱਚੇ ਦੇ ਮਾਪਿਆਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਅਸੀ ਡਾਕਟਰ ਨੂੰ ਦੱਸਿਆ ਸੀ ਕਿ ਖੇਡਦੇ ਸਮੇਂ ਬੱਚੇ ਦੇ ਡਿੱਗਣ ਕਾਰਨ ਉਸ ਦੇ ਖੱਬੇ ਹੱਥ 'ਚ ਸੱਟ ਲੱਗੀ ਸੀ। ਲਾਪਰਵਾਹ ਡਾਕਟਰ ਨੇ ਇਲਾਜ ਦੌਰਾਨ ਸੱਜੇ ਹੱਥ 'ਤੇ ਪਲਾਸਟਰ ਚੜ੍ਹਾ ਦਿੱਤਾ। ਪੀੜਤ ਪਰਵਾਰ ਦਾ ਦੋਸ਼ ਹੈ ਕਿ ਹਸਪਤਾਲ 'ਚ ਸ਼ਿਕਾਇਤ ਸੁਣਨ ਲਈ ਕੋਈ ਅਧਿਕਾਰੀ ਤਿਆਰ ਨਹੀਂ ਹੈ।
Doctors cast plaster on boy's wrong arm at Bihar hospital
ਉਧਰ ਹਸਪਤਾਲ ਦੇ ਸੁਪਰੀਟੈਂਡੇਂਟ ਡਾ. ਰਾਜ ਰੰਜਨ ਪ੍ਰਸਾਦ ਦਾ ਕਹਿਣਾ ਹੈ ਕਿ ਸਿਹਤ ਮੰਤਰੀ ਨੇ ਮਾਮਲੇ 'ਚ ਮੈਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਨਾਲ ਹੀ ਲਾਪਰਵਾਹੀ ਲਈ ਜਵਾਬ ਵੀ ਮੰਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਜੋ ਵੀ ਜ਼ਿੰਮੇਵਾਰ ਹੈ, ਉਸ ਨੂੰ ਸਜ਼ਾ ਮਿਲੇਗੀ।
Doctors cast plaster on boy's wrong arm at Bihar hospital
ਜ਼ਿਕਰਯੋਗ ਹੈ ਕਿ ਦਰਭੰਗਾ ਜ਼ਿਲ੍ਹੇ ਦੇ ਹਨੂੰਮਾਨ ਨਗਰ 'ਚ ਰਹਿਣ ਵਾਲਾ ਫ਼ੈਜਾਨ ਸੋਮਵਾਰ ਨੂੰ ਆਪਣੇ ਪਰਵਾਰ ਨਾਲ ਦਰਭੰਗਾ ਮੈਡੀਕਲ ਕਾਲਜ ਅਤੇ ਹਸਪਤਾਲ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਖੇਡਦੇ ਸਮੇਂ ਡਿੱਗਣ ਕਾਰਨ ਉਸ ਦੇ ਖੱਬੇ ਹੱਥ ਦੀ ਹੱਡੀ ਟੁੱਟ ਗਈ ਸੀ। ਮਾਪਿਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਡਾਕਟਰਾਂ ਨੂੰ ਦੱਸਿਆ ਸੀ ਕਿ ਬੱਚੇ ਦੇ ਖੱਬੇ ਹੱਥ 'ਚ ਸੱਟ ਲੱਗੀ ਹੈ। ਇਸ ਦੇ ਬਾਵਜੂਦ ਸੱਜੇ ਹੱਥ 'ਚ ਪਲਾਸਟਰ ਲਗਾ ਦਿੱਤਾ ਗਿਆ।