ਬੀਫ ਤਸਕਰੀ ਦੇ ਸ਼ੱਕ ਵਿਚ ਗਊ ਰੱਖਿਆਕਾਂ ਨੇ 2 ਵਿਅਕਤੀਆਂ ਦੀ ਕੀਤੀ ਮਾਰਕੁੱਟ
Published : Jun 26, 2019, 3:33 pm IST
Updated : Jun 26, 2019, 3:36 pm IST
SHARE ARTICLE
Mob attacks two person on suspicion on beef smuggling in gurugram
Mob attacks two person on suspicion on beef smuggling in gurugram

ਦੋਵਾਂ ਵਿਅਕਤੀਆਂ ਦਾ ਇਲਾਜ ਜਾਰੀ

ਝਾਰਖੰਡ: ਝਾਰਖੰਡ ਮਾਬ ਲਿੰਚਿੰਗ (ਗਊ ਹੱਤਿਆ) ਮਾਮਲੇ ਦੀ ਵਜ੍ਹਾ ਕਰ ਕੇ ਇਹਨਾਂ ਦਿਨਾਂ ਵਿਚ ਜਿੱਥੇ ਸਿਆਸਤ ਗਰਮਾਈ ਹੋਈ ਹੈ ਉੱਥੇ ਹੀ ਦਿੱਲੀ ਦੇ ਸਟੇ ਗੁਰੂਗ੍ਰਾਮ ਵਿਚ ਇਕ ਵਾਰ ਫਿਰ ਭੀੜ ਹਿੰਸਾ ਦੀ ਖ਼ਬਰ ਸਾਹਮਣੇ ਆਈ ਹੈ। ਮੰਗਲਵਾਰ ਨੂੰ ਬੀਫ ਦੀ ਤਸਕਰੀ ਦੇ ਸ਼ੱਕ ਵਿਚ ਦੋ ਲੋਕਾਂ 'ਤੇ ਗਊ ਰੱਖਿਆ ਦੀ ਭੀੜ ਨੇ ਕਥਿਤ ਤੌਰ 'ਤੇ ਹਮਲਾ ਕੀਤਾ। ਪੁਲਿਸ ਮੁਤਾਬਕ ਕੁੱਟਮਾਰ ਦੌਰਾਨ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

MobMob Lynching 

ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਨੇ ਇਸ ਬਾਰੇ ਇਕ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ਇਹ ਘਟਨਾ ਮੰਗਲਵਾਰ ਨੂੰ ਗੁਰੂਗ੍ਰਾਮ ਦੇ ਸੈਕਟਰ 38 ਦੇ ਹਸਲਾਮਪੁਰ ਪਿੰਡ ਵਿਚ ਇਕ ਹਸਪਤਾਲ ਦੇ ਨਜ਼ਦੀਕ ਹੋਈ। ਸੈਕਟਰ 9 ਵਿਚ ਇਕ ਗਊਸ਼ਾਲਾ ਚਲਾਉਣ ਵਾਲੀ ਇਕ ਔਰਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਬੀਫ ਤਸਕਰੀ ਦੇ ਦੋਵਾਂ ਆਰੋਪੀਆਂ ਵਿਰੁਧ ਐਫਆਈਆਰ ਦਰਜ ਕੀਤੀ ਹੈ।

MOB LYNCHINGMob Lynchingਪੁਲਿਸ ਮੁਤਾਬਕ ਤਸਕਰੀ ਦੇ ਆਰੋਪੀਆਂ ਦੀ ਪਹਿਚਾਣ ਪਲਵਲ ਦੇ ਰਹਿਣ ਵਾਲੇ ਸ਼ਥੀਲ ਅਹਿਮਦ ਅਤੇ ਨੂੰਹ ਦੇ ਰਹਿਣ ਵਾਲੇ ਤਾਈਦ ਦੇ ਤੌਰ 'ਤੇ ਹੋਈ ਹੈ। ਰਿਪੋਰਟ ਮੁਤਾਬਕ ਖੁਦ ਨੂੰ ਗਊ ਰੱਖਿਅਕ ਦੱਸਣ ਵਾਲੀ ਔਰਤ ਅਤੇ ਉਸ ਦੇ ਸਾਥੀਆਂ ਨੇ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਕਿਹਾ ਕਿ ਉਸ ਨੂੰ ਅਤੇ ਕੁੱਝ ਹੋਰ ਲੋਕਾਂ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਕੁੱਝ ਲੋਕ ਗੱਡੀਆਂ ਵਿਚ ਨੂੰਹ ਤੋਂ ਦਿੱਲੀ ਤਕ ਮਵੇਸ਼ੀ ਦਾ ਮਾਸ ਪਹੁੰਚਾ ਰਹੇ ਹਨ।

ਸ਼ਿਕਾਇਤ ਵਿਚ ਔਰਤ ਨੇ ਕਿਹਾ ਕਿ ਉਹ ਇਸਲਾਮਪੁਰ ਪਿੰਡ ਗਏ ਅਤੇ ਦੋ ਜੀਪਾਂ ਨੂੰ ਰੋਕਿਆ ਜੋ ਨੂੰਹ ਤੋਂ ਦਿੱਲੀ ਜਾ ਰਹੀਆਂ ਸਨ। ਗੱਡੀਆਂ ਰੁਕਵਾਉਣ ਤੋਂ ਬਾਅਦ ਚਾਰ ਵਿਅਕਤੀ ਬਾਹਰ ਆਏ ਅਤੇ ਭੱਜਣ ਦੀ ਲੱਗੇ। ਦੋਵੇਂ ਗੱਡੀਆਂ ਵਿਚ ਮਾਸ ਭਰਿਆ ਹੋਇਆ ਸੀ। ਭੱਜ ਰਹੇ ਵਿਅਕਤੀਆਂ ਨੂੰ ਦੇਖ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਉਹਨਾਂ ਦਾ ਪਿੱਛਾ ਕਰਨ ਲੱਗੇ। ਲੋਕਾਂ ਨੇ ਉਹਨਾਂ ਨੂੰ ਫੜ ਲਿਆ। ਦੋ ਵਿਅਕਤੀ ਭੱਜਣ ਵਿਚ ਕਾਮਯਾਬ ਰਹੇ।

ਇਸ ਤੋਂ ਬਾਅਦ ਭੀੜ ਨੇ ਦੋਵਾਂ ਦੀ ਕੁੱਟਾਮਾਰ ਕਰਨੀ ਸ਼ੁਰੂ ਕਰ ਦਿੱਤੀ। ਗੁੜਗਾਂਓ ਪੁਲਿਸ ਦੇ ਬੁਲਾਰੇ ਸੁਭਾਸ਼ ਬੋਕੇਨ ਮੁਤਾਬਕ ਦੋਵਾਂ ਵਿਅਕਤੀਆਂ ਨੂੰ ਇਲਾਜ ਲਈ ਸਿਵਿਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਸ ਨੇ ਦਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਪੁਲਿਸ ਮੁਤਾਬਕ ਗੱਡੀਆ ਤੋਂ ਬਰਾਮਦ ਮਾਸ ਨੂੰ ਜਾਂਚ ਲਈ ਲੈਬ ਵਿਚ ਭੇਜਿਆ ਗਿਆ ਹੈ। ਪੁਲਿਸ ਮੁਤਾਬਕ ਉਹ ਉਹਨਾਂ ਵਿਅਕਤੀਆਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਿਹਨਾਂ ਨੇ ਸ਼ਥੀਲ ਅਤੇ ਤਾਈਦ 'ਤੇ ਹਮਲਾ ਕੀਤਾ ਸੀ।

Location: India, Jharkhand

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement