
ਹੱਥ ਵਿਚ ਫੜੀ ਹੋਈ ਸੀ ਫੱਟੀ
ਨਵੀਂ ਦਿੱਲੀ: ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਯਾ ਠਾਕੁਰ ਦਾ ਵਿਰੋਧ ਐਨਸੀਪੀ ਐਮਐਲਸੀ ਪ੍ਰਕਾਸ਼ ਗਜਭੀਏ ਨੇ ਖਾਕੀ ਵਰਦੀ ਪਾ ਕੇ ਕੀਤਾ। ਪ੍ਰਕਾਸ਼ ਗਜਭੀਏ 26/11 ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਪੁਲਿਸ ਅਫ਼ਸਰ ਹੇਮੰਤ ਕਰਕਰੇ ਦੀ ਤਰ੍ਹਾਂ ਪੁਲਿਸ ਦੀ ਵਰਦੀ ਪਾ ਕੇ ਵਿਧਾਨ ਪਰਿਸ਼ਦ ਪਹੁੰਚੇ। ਗਜਭੀਏ ਦੇ ਹੱਥ ਵਿਚ ਇਕ ਫੱਟੀ ਵੀ ਸੀ ਜਿਸ 'ਤੇ ਲਿਖਿਆ ਸੀ ਇਹ ਅੰਧਵਿਸ਼ਵਾਸ ਹੈ ਕਿ ਉਹ ਸਾਧਵੀ ਪ੍ਰਗਯਾ ਦੇ ਸ਼ਰਾਪ ਨਾਲ ਮਰਿਆ ਸੀ ਉਸ ਨੇ ਅਪਣੀ ਜਾਨ ਦੇਸ਼ ਲਈ ਦਿੱਤੀ ਹੈ।
NCP MLC Prakash Gajbhiya
2008 ਵਿਚ ਮਾਲੇਗਾਂਓ ਬੰਬ ਧਮਾਕੇ ਵਿਚ ਆਰੋਪੀ ਪ੍ਰਗਯਾ ਨੇ ਲੋਕ ਸਭਾ ਚੋਣਾਂ ਵਿਚ ਪ੍ਰਚਾਰ ਦੌਰਾਨ ਕਿਹਾ ਸੀ ਕਿ ਉਸ ਨੇ ਏਟੀਐਮ ਚੀਫ਼ ਹੇਮੰਤ ਕਰਕਰੇ ਨੂੰ ਸ਼ਰਾਪ ਦਿੱਤਾ ਸੀ ਇਸ ਲਈ ਉਸ ਦੀ ਮੌਤ ਹੋ ਗਈ ਸੀ।
NCP MLC Prakash Gajbhiya
ਸਾਧਵੀ ਪ੍ਰਗਯਾ ਦੇ ਇਸ ਬਿਆਨ ਤੋਂ ਬਾਅਦ ਵੱਡਾ ਵਿਵਾਦ ਸ਼ੁਰੂ ਹੋ ਗਿਆ ਸੀ। ਬਿਆਨ ਵਿਚ ਪੱਲਾ ਝਾੜਦੇ ਹੋਏ ਭਾਜਪਾ ਨੇ ਕਿਹਾ ਸੀ ਕਿ ਭਾਜਪਾ ਦਾ ਸਪੱਸ਼ਟ ਮੰਨਣਾ ਹੈ ਕਿ ਹੇਮੰਤ ਕਰਕਰੇ ਅਤਿਵਾਦੀਆਂ ਨਾਲ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋਏ ਹਨ।
NCP MLC Prakash Gajbhiya
ਭਾਜਪਾ ਨੇ ਹਮੇਸ਼ਾ ਉਸ ਨੂੰ ਸ਼ਹੀਦ ਮੰਨਿਆ ਹੈ। ਇੱਥੋਂ ਤਕ ਕੇ ਸਾਧਵੀ ਦੇ ਇਸ ਸੰਦਰਭ ਵਿਚ ਬਿਆਨ ਦਾ ਮਾਮਲਾ ਹੈ ਇਹ ਉਹਨਾਂ ਦਾ ਨਿੱਜੀ ਬਿਆਨ ਹੈ ਜੋ ਸਾਲਾਂ ਤਕ ਉਹਨਾਂ ਨੂੰ ਅਪਣੇ ਨਾਲ ਹੋਏ ਸ਼ਰੀਰਕ ਅਤੇ ਮਾਨਸਕ ਸੋਸ਼ਣ ਕਾਰਨ ਦਿੱਤਾ ਹੋਵੇਗਾ।