
ਸਹੁੰ ਚੁੱਕਣ ਦੌਰਾਨ ਜਦੋਂ ਸਾਧਵੀ ਪ੍ਰਗਿਆ ਨੇ ਅਪਣਾ ਨਾਮ ਪੜ੍ਹਿਆ ਤਾਂ ਕਈ ਵਿਰੋਧੀ ਮੈਂਬਰਾਂ ਨੇ ਇਤਰਾਜ਼ ਪ੍ਰਗਟ ਕੀਤਾ
ਨਵੀਂ ਦਿੱਲੀ : ਅਪਣੇ ਬਿਆਨਾਂ ਕਾਰਨ ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਠਾਕੁਰ ਜਦ ਲੋਕ ਸਭਾ ਦੀ ਮੈਂਬਰੀ ਦੀ ਸਹੁੰ ਚੁੱਕ ਰਹੀ ਸੀ ਤਾਂ ਉਥੇ ਵੀ ਵਿਵਾਦ ਨੇ ਉਸ ਦਾ ਪਿੱਛਾ ਨਹੀਂ ਛਡਿਆ। ਸਹੁੰ ਚੁੱਕਣ ਦੌਰਾਨ ਉਸ ਨੇ ਜਦ ਅਪਣਾ ਨਾਮ ਪੜ੍ਹਿਆ ਤਾਂ ਕਈ ਵਿਰੋਧੀ ਮੈਂਬਰਾਂ ਨੇ ਇਤਰਾਜ਼ ਪ੍ਰਗਟ ਕੀਤਾ। ਵਿਰੋਧੀ ਮੈਂਬਰਾਂ ਦੇ ਤਿੱਖੇ ਇਤਰਾਜ਼ ਮਗਰੋਂ ਕਾਰਜਕਾਰੀ ਸਪੀਕਰ ਵੀਰੇਂਦਰ ਸਿੰਘ ਨੇ ਭਰੋਸਾ ਦਿਤਾ ਕਿ ਸਾਧਵੀ ਦਾ ਜਿਹੜਾ ਨਾਮ ਚੋਣ ਪ੍ਰਮਾਣ ਪੱਤਰ ਵਿਚ ਲਿਖਿਆ ਹੋਵੇਗਾ, ਉਹੀ ਸਦਨ ਦੇ ਰੀਕਾਰਡ ਵਿਚ ਦਰਜ ਕੀਤਾ ਜਾਵੇਗਾ। ਸਾਧਵੀ ਨੇ ਸੰਸਕ੍ਰਿਤ ਵਿਚ ਸਹੁੰ ਚੁੱਕੀ।
In today's 17th LokSabha MP's swearing-in.
— Nikunj Ahir (@nbahir8) 17 June 2019
Sadhvi Pragya catch again in Controversial cyclone.
In flow of words she mixed up her Diksha and father's Name pronouncing in Sanskrit language.
Opposition started cry and Shouting to get something out.
"Angry young Woman"#sadhvipragya pic.twitter.com/eyofo146G1
ਉਸ ਨੇ ਅਪਣਾ ਨਾਮ ਸਾਧਵੀ ਪ੍ਰਗਿਆ ਸਿੰਘ ਠਾਕੁਰ ਪੂਰਨਚੇਤਨਾਨੰਦ ਅਵਧੇਸ਼ਾਨੰਦ ਗਿਰੀ ਬੋਲਿਆ ਅਤੇ ਸਹੁੰ ਪੂਰੀ ਕਰਨ ਮਗਰੋਂ 'ਭਾਰਤ ਮਾਤਾ ਦੀ ਜੈ' ਵੀ ਕਿਹਾ। ਉਸ ਦੇ 'ਸਾਧਵੀ' ਨਾਮ 'ਤੇ ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਇਤਰਾਜ਼ ਪ੍ਰਗਟ ਕੀਤਾ। ਸਪੀਕਰ ਨੇ ਪ੍ਰਗਿਆ ਨੂੰ ਸੰਵਿਧਾਨ ਜਾਂ ਰੱਬ ਦੇ ਨਾਮ 'ਤੇ ਸਹੁੰ ਚੁੱਕਣ ਲਈ ਕਿਹਾ। ਸਾਧਵੀ ਨੇ ਕਿਹਾ ਕਿ ਉਹ ਰੱਬ ਦੇ ਨਾਮ 'ਤੇ ਹੀ ਸਹੁੰ ਲੈ ਰਹੀ ਹੈ ਅਤੇ ਅਪਣਾ ਉਹੀ ਨਾਮ ਲੈ ਰਹੀ ਹੈ ਜੋ ਉਸ ਨੇ ਫ਼ਾਰਮ ਵਿਚ ਭਰਿਆ। ਕੁੱਝ ਦੇਰ ਬਾਅਦ ਲੋਕ ਸਭਾ ਦੇ ਅਧਿਕਾਰੀ ਰੀਕਾਰਡ ਵਿਚ ਸਾਧਵੀ ਪ੍ਰਗਿਆ ਦਾ ਰੀਕਾਰਡ ਵਿਚ ਜ਼ਿਕਰ ਕੀਤਾ ਨਾਮ ਲੱਭਦੇ ਰਹੇ।
Sadhvi Pragya
ਫਿਰ ਜਦ ਸਪੀਕਰ ਨੇ ਦਖ਼ਲ ਦਿਤਾ ਤਾਂ ਹੰਗਾਮਾ ਸ਼ੁਰੂ ਹੋ ਗਿਆ ਅਤੇ ਠਾਕੁਰ ਨੇ ਸਹੁੰ ਪੱਤਰ ਦਾ ਨਾਮ ਮਗਰਲਾ ਹਿੱਸਾ ਵੀ ਪੜ੍ਹਿਆ। ਇਸ 'ਤੇ ਕਾਂਗਰਸ ਦੇ ਮੈਂਬਰਾਂ ਨੇ ਇਤਰਾਜ਼ ਕੀਤਾ ਹਾਲਾਂਕਿ ਸਪੀਕਰ ਨੇ ਭਰੋਸਾ ਦਿਤਾ ਕਿ ਸਾਧਵੀ ਦਾ ਜਿਹੜਾ ਨਾਮ ਪ੍ਰਮਾਣ ਪੱਤਰ ਵਿਚ ਲਿਖਿਆ ਹੋਵੇਗਾ, ਉਹੀ ਸਦਨ ਦੇ ਰੀਕਾਰਡ ਵਿਚ ਦਰਜ ਕੀਤਾ ਜਾਵੇਗਾ। ਮੈਂਬਰਾਂ ਨੇ ਕਿਹਾ ਕਿ ਸਹੁੰ ਪੱਤਰ ਦੀ ਕਾਪੀ ਅਤੇ ਕਵਾਇਦ ਹੁੰਦੀ ਹੈ ਅਤੇ ਉਸੇ ਅਨੁਸਾਰ ਸਹੁੰ ਚੁਕਣੀ ਚਾਹੀਦੀ ਹੈ। ਬਾਅਦ ਵਿਚ ਸਪੀਕਰ ਨੇ ਵੀ ਕਿਹਾ ਕਿ ਉਹ ਸਹੁੰ ਪੱਤਰ ਮੁਤਾਬਕ ਹੀ ਚੱਲਣ।