
ਭਾਜਪਾ ਨੇਤਾਵਾਂ ਦੀ ਗੁੰਡਾਗਰਦੀ ਦੀ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿਚ ਭਾਜਪਾ ਨੇਤਾ ਬੈਟ ਦੇ ਨਾਲ ਨਿਗਮ ਅਧਿਕਾਰੀਆਂ
ਨਵੀਂ ਦਿੱਲੀ : ਭਾਜਪਾ ਨੇਤਾਵਾਂ ਦੀ ਗੁੰਡਾਗਰਦੀ ਦੀ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿਚ ਭਾਜਪਾ ਨੇਤਾ ਬੈਟ ਦੇ ਨਾਲ ਨਿਗਮ ਅਧਿਕਾਰੀਆਂ ਦੀ ਕੁੱਟਮਾਰ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਵੀਡੀਓ ਮੱਧ ਪ੍ਰਦੇਸ਼ ਦੀ ਹੈ ਜਿਥੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾ ਕੈਲਾਸ਼ ਵਿਜੇਵਰਗੀਏ ਦੇ ਬੇਟੇ ਅਕਾਸ਼ ਵਿਜੇਵਰਗੀਏ ਨਿਗਮ ਦੇ ਅਧਿਕਾਰੀ ਨੂੰ ਬੈਟ ਨਾਲ ਭਜਾ ਭਜਾ ਕੇ ਕੁੱਟ ਰਹੇ ਹਨ।
Indore BJP MLA Akash Vijayvargiya thrashes civic officer
ਦਰਅਸਲ ਮਿਊਸੀਪਲ ਦੇ ਕਰਮਚਾਰੀ ਇੰਦੌਰ ਵਿਚ ਖ਼ਰਾਬ ਹਾਲਤ ਵਾਲੇ ਮਕਾਨਾਂ ਨੂੰ ਤੋੜਨ ਪਹੁੰਚੇ ਸੀ। ਜਿਥੇ ਵਿਧਾਇਕ ਤੇ ਨਿਗਮ ਦੇ ਕਰਮਚਾਰੀਆਂ ਵਿਚਕਾਰ ਕੁਝ ਤਕਰਾਰਬਾਜ਼ੀ ਹੋਈ ਤੇ ਬਾਅਦ ਵਿਚ ਵਿਧਾਇਕ ਅਕਾਸ਼ ਵਿਜੇਵਰਗਿਆ ਨੂੰ ਗੁੱਸਾ ਆ ਗਿਆ ਤੇ ਵਿਧਾਇਕ ਨੇ ਆਪਣੇ ਅਹੁਦੇ ਦਾ ਰੋਅਬ ਦਿਖਾਉਂਦੇ ਹੋਏ ਨਿਗਮ ਦੇ ਕਰਮਚਾਰੀਆਂ ਉੱਪਰ ਕ੍ਰਿਕਟ ਬੈਟ ਨਾਲ ਹਮਲਾ ਕਰ ਦਿੱਤਾ।