ਵਸੰਤ ਵਿਹਾਰ ਟ੍ਰਿਪਲ ਮਰਡਰ ਕੇਸ 'ਚ ਪੁਲਿਸ ਨੂੰ ਮਿਲੇ ਅਜਿਹੇ ਸੁਰਾਗ, ਦੇਖ ਉੱਡੇ ਹੋਸ਼
Published : Jun 26, 2019, 1:38 pm IST
Updated : Jun 26, 2019, 1:38 pm IST
SHARE ARTICLE
Two arrested in Vasant Vihar triple murder case
Two arrested in Vasant Vihar triple murder case

ਦਿੱਲੀ ਦੇ ਵਸੰਤ ਵਿਹਾਰ ਵਿਚ ਟ੍ਰਿਪਲ ਮਰਡਰ ਕੇਸ ਗੁੱਥੀ ਸੁਲਝ ਗਈ ਹੈ। ਕਰਾਇਮ ਬ੍ਰਾਂਚ ਦੀ ਟੀਮ ਨੇ ਇਸ ਮਾਮਲੇ ਵਿਚ ਗੁਰੂਗ੍ਰਾਮ

ਨਵੀਂ ਦਿੱਲੀ : ਦਿੱਲੀ ਦੇ ਵਸੰਤ ਵਿਹਾਰ ਵਿਚ ਟ੍ਰਿਪਲ ਮਰਡਰ ਕੇਸ ਗੁੱਥੀ ਸੁਲਝ ਗਈ ਹੈ। ਕਰਾਇਮ ਬ੍ਰਾਂਚ ਦੀ ਟੀਮ ਨੇ ਇਸ ਮਾਮਲੇ ਵਿਚ ਗੁਰੂਗ੍ਰਾਮ ਤੋਂ ਇਕ ਮੁੰਡੇ ਤੇ ਇਕ ਕੁੜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੇ ਸ਼ਨੀਵਾਰ ਨੂੰ ਵਸੰਤ ਵਿਹਾਰ ਦੇ ਇਕ ਫ਼ਲੈਟ ਵਿਚ ਬਜ਼ੁਰਗ ਜੋੜੇ ਦੇ ਨਾਲ ਨਾਲ ਉਨ੍ਹਾਂ ਦੇ ਕੇਅਰਟੇਕਰ ਦੀ ਲਾਸ਼ ਮਿਲੀ ਸੀ। ਪੁਲਿਸ ਦੇ ਮੁਤਾਬਕ ਤਿੰਨਾਂ ਦੀ ਹੱਤਿਆ ਲੁੱਟ ਦੇ ਮਕਸਦ ਨਾਲ ਹੋਈ। ਗ੍ਰਿਫ਼ਤਾਰ ਕੁੜੀ ਬਜ਼ੁਰਗ ਜੋੜੇ ਨੂੰ ਪਹਿਲਾ ਹੀ ਜਾਣਦੀ ਸੀ ਤੇ ਉਸਨੇ ਆਪਣੇ ਬੁਆਏਫ੍ਰੈਂਡ ਦੇ ਨਾਲ ਮਿਲਕੇ ਹੱਤਿਆ ਦੀ ਸਾਜ਼ਿਸ ਰਚੀ ਸੀ।

Two arrested in Vasant Vihar triple murder caseTwo arrested in Vasant Vihar triple murder case

ਪੁਲਿਸ ਨੂੰ ਮਿਲੀ ਸੀਸੀਟੀਵੀ ਫੁਟੇਜ ਵਿਚ ਦੋਵੇਂ ਦੋਸ਼ੀਆਂ ਨੇ ਹੈਲਮੈਟ ਪਾਇਆ ਅਤੇ ਮੂੰਹ ਢੱਕਿਆ ਹੋਇਆ ਦਿਖਾਈ ਦੇ ਰਿਹਾ ਹੈ। ਕੇਅਰਟੇਕਰ ਖੁਸ਼ਬੂ ਨੌਟਿਆਲ 'ਤੇ ਚਾਕੂ ਨਾਲ 35 ਵਾਰ ਹਮਲਾ ਕੀਤਾ ਗਿਆ ਸੀ। ਉਸਨੇ ਆਖਰੀ ਸਾਹਾਂ ਤੱਕ ਬਜ਼ੁਰਗ ਜੋੜੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਦੱਸਿਆ ਜਾ ਰਿਹਾ ਹੈ ਦੋਸ਼ੀ ਮੁੰਡਾ ਇਸ ਤੋਂ ਪਹਿਲਾਂ ਵੀ ਹੱਤਿਆ ਦੇ ਇਕ ਮਾਮਲੇ ਵਿਚ ਦੋਸ਼ੀ ਹੈ।

Two arrested in Vasant Vihar triple murder caseTwo arrested in Vasant Vihar triple murder case

ਦੱਸ ਦਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਪੁਲਿਸ ਦੇ ਹੱਥ ਕੁਝ ਅਹਿਮ ਸੁਰਾਗ ਲੱਗੇ ਸਨ। ਪੁਲਿਸ ਨੂੰ ਬਜ਼ੁਰਗ ਦੇ ਘਰ ਤੋਂ ਜਾਂਚ ਵਿਚ ਦੋ ਗਿਲਾਸਾਂ ਵਿਚ ਸ਼ਰਾਬ, ਸਿਗਰਟ ਦਾ ਪੈਕੇਟ ਅਤੇ ਸੜੀ ਹੋਈ ਬੀੜੀ ਮਿਲੀ ਸੀ। ਇੰਨਾ ਹੀ ਨਹੀਂ ਬਜ਼ੁਰਗ ਜੋੜੇ ਅਤੇ ਕੇਅਰ ਟੇਕਰ ਖੁਸ਼ਬੂ ਤਿੰਨਾਂ ਦੇ ਹੀ ਫ਼ੋਨ ਗਾਇਬ ਸੀ।ਇਸ  ਦੇ ਨਾਲ ਪੁਲਿਸ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਘਟਨਾ ਨੂੰ ਕਿਸੇ ਸਾਜਿਸ਼ ਦੇ ਤਹਿਤ ਅੰਜਾਮ ਦਿੱਤਾ ਗਿਆ ਸੀ। ਇਸਦੇ ਬਾਅਦ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement