
ਐਨ.ਜੀ.ਟੀ ਨੇ ਆਇਲ ਇੰਡੀਆ 'ਤੇ ਲਾਇਆ 25 ਕਰੋੜ ਰੁਪਏ ਦਾ ਜੁਰਮਾਨਾ
ਨਵੀਂ ਦਿੱਲੀ, 25 ਜੂਨ : ਐਨ.ਜੀ.ਟੀ ਨੇ ਅਸਾਮ 'ਚ ਤੇਲ ਦੇ ਖੂਹ 'ਚ ਲੱਗੀ ਅੱਗ 'ਤੇ ਕਾਬੂ ਪਾਉਣ 'ਚ ਅਸਫ਼ਲ ਰਹਿਣ 'ਤੇ ਜਨਤਕ ਖੇਤਰ ਦੀ ਤੇਲ ਕੰਪਨੀ ਆਇਲ ਇੰਡੀਆ 'ਤੇ 25 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਐਨਜੀਟੀ ਦਾ ਕਹਿਣਾ ਹੈ ਕਿ ਖੂਹ 'ਚ ਲੱਗੀ ਅੱਗ ਨਾਲ ਵਾਤਾਵਰਨ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਅਸਾਮ ਦੇ ਬਾਗਜਾਨ ਸਥਿਤ ਤੇਲ ਦੇ ਖੂਹ ਵਿਚ ਪਿਛਲੇ 27 ਦਿਨਾਂ ਤੋਂ ਲਗਾਤਾਰ ਗੈਸ ਦਾ ਰਿਸਾਅ ਹੋ ਰਿਹਾ ਹੈ ਅਤੇ 9 ਜੂਨ ਨੂੰ ਉਸ ਵਿਚ ਅੱਗ ਲੱਗ ਗਈ।
ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ 'ਚ ਆਇਲ ਇੰਡੀਆ ਦੇ ਦੋ ਕਰਮਚਾਰੀ ਮਾਰੇ ਜਾ ਚੁੱਕੇ ਹਨ। ਜਸਟਿਸ ਐਸ.ਪੀ. ਵਾਂਗੜੀ ਅਤੇ ਮਾਹਰ ਮੈਂਬਰ ਸਿਧਾਂਤ ਦਾਸ ਦੇ ਬੈਂਚ ਨੇ ਹਾਈ ਕੋਰਟ ਦੇ ਸਾਬਕਾ ਜੱਜ ਬੀ.ਪੀ. ਦੀ ਪ੍ਰਧਾਨਗੀ 'ਚ ਇਕ ਕਮੇਟੀ ਬਣਾਈ ਸੀ ਜੋ ਇਸ ਮਾਮਲੇ 'ਤੇ 30 ਦਿਨਾਂ ਦੇ ਵਿਚ ਅਪਣੀ ਰੀਪੋਰਟ ਸੌਂਪੇਗੀ। (ਪੀਟੀਆਈ)