
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਵੀਰਵਾਰ
ਨਵੀਂ ਦਿੱਲੀ, 25 ਜੂਨ : ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਵੀਰਵਾਰ ਨੂੰ ਦੋਸ਼ ਲਾਇਆ ਕਿ ਸੰਕਟ ਦੇ ਸਮੇਂ ਵੀ ਭਾਜਪਾ ਸਰਕਾਰ ਜਨਤਾ ਦੀ ਜੇਬ ਕੱਟਣ 'ਚ ਲੱਗੀ ਹੈ। ਉਨ੍ਹਾ ਨੇ ਟਵੀਟ ਕੀਤਾ,''ਅੱਜ ਪੂਰੇ Àਤੁਰ ਪ੍ਰਦੇਸ਼ 'ਚ ਕਾਂਗਰਸ ਪਾਰਟੀ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਜਨਤਾ ਇਸ ਲੁੱਟ ਨੂੰ ਬਰਦਾਸ਼ ਕਰਨ ਲਈ ਤਿਆਰ ਨਹੀਂ।''
File Photo
ਕਾਂਗਰਸ ਦੀ ਉਤਰ ਪ੍ਰਦੇਸ਼ ਪ੍ਰਧਾਨ ਨੇ ਦੋਸ਼ ਲਾਇਆ, ''ਅੱਜ 19ਵੇਂ ਦਿਨ ਲਗਾਤਾਰ ਭਾਜਪਾ ਸਰਕਾਰ ਨੇ ਪਟਰੌਲ-ਡੀਜ਼ਲ ਦੀ ਕੀਮਤਾਂ ਵਧਾ ਕੇ ਇਹ ਗੱਲ ਸਾਫ਼ ਕਰ ਦਿਤੀ ਹੈ ਕਿ ਭਾਜਪਾ ਨੂੰ ਇਸ ਸੰਕਟ ਦੇ ਸਮੇਂ ਵੀ ਜਨਤਾ ਦੀ ਜੇਬ ਕੱਟਣ ਵਿਚ ਜ਼ਿਆਦਾ ਦਿਲਚਸਪੀ ਹੈ।'' ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਇਸ ਸੰਕਟ ਦੇ ਸਮੇਂ ਕੇਂਦਰ ਸਰਕਾਰ ਨੇ ਜਨਤਾ ਦੀ ਜੇਬ ਕੱਟਣ ਦਾ ਇਤਿਹਾਸ ਬਣਾਇਆ ਹੈ। ਡੀਜ਼ਲ ਦੀ ਕੀਮਤ, ਪਟਰੌਲ ਦੀ ਕੀਮਤ ਨੂੰ ਪਾਰ ਕਰ ਚੁੱਕੀ ਹੈ, ਜਦੋਂਕਿ ਦੁਨੀਆਂ ਭਰ ਵਿਚ ਕੱਚੇ ਤੇਲ ਦੀ ਕੀਮਤ 'ਚ ਭਾਰੀ ਗਿਰਾਵਟ ਹੈ।'' ਉਨ੍ਹਾਂ ਨੇ ਸਵਾਲ ਕੀਤਾ ਕਿ, ''ਮਹਾਂਮਾਰੀ ਨਾਲ ਪੈਦਾ ਹੋਈ ਆਰਥਕ ਤਬਾਹੀ 'ਚ ਵੀ ਜਨਤਾ ਨੂੰ ਕਿਉਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। (ਪੀਟੀਆਈ)