
ਕਾਂਗਰਸ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਨਾਲ ਸਰਹੱਦ ਵਿਵਾਦ ਸਮੇਤ ਦੇਸ਼ ’ਚ ਮੌਜੂਦਾ ਮੁੱਖ ਮੁੱਦਿਆਂ ’ਤੇ ਚਰਚਾ ਕਰਨ ਲਈ ਸਰਕਾਰ ਨੂੰ
ਨਵੀਂ ਦਿੱਲੀ, 25 ਜੂਨ : ਕਾਂਗਰਸ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਨਾਲ ਸਰਹੱਦ ਵਿਵਾਦ ਸਮੇਤ ਦੇਸ਼ ’ਚ ਮੌਜੂਦਾ ਮੁੱਖ ਮੁੱਦਿਆਂ ’ਤੇ ਚਰਚਾ ਕਰਨ ਲਈ ਸਰਕਾਰ ਨੂੰ ਸੰਸਦ ਦਾ ਡਿਜੀਟਲ ਸੈਸ਼ਨ ਸੱਦਨਾ ਚਾਹੀਦਾ ਹੈ। ਪਾਰਟੀ ਬੁਲਾਰਾ ਪਵਨ ਖੇੜਾ ਨੇ ਕਿਹਾ ਕਿ 1962 ਦੀ ਜੰਗ ਦੇ ਸਮੇਂ ਅਟਲ ਬਿਹਾਰੀ ਵਾਜਪੇਈ ਨੇ ਇਸ ’ਤੇ ਚਰਚਾ ਲਈ ਸੰਸਦ ਦਾ ਸੈਸ਼ਨ ਸੱਦਨ ਦੀ ਮੰਗ ਕੀਤੀ ਸੀ ਅਤੇ ਉਸ ਸਮੇਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਇਸ ਮੰਗ ਨੂੰ ਸਵੀਕਾਰ ਕੀਤਾ ਸੀ। ਉਨ੍ਹਾਂ ਨੇ ਪੱਤਰਕਾਰਾਂ ਤੋਂ ਕਿਹਾ, ‘‘ਜ਼ਰੂਰੀ ਮੁੱਦਿਆਂ ’ਤੇ ਚਰਚਾ ਲਈ ਸੰਸਦ ਦਾ ਸੈਸ਼ਨ ਸੱਦਿਆ ਜਾਣਾ ਚਾਹੀਦਾ ਹੈ। ਸੰਸਦੀ ਕਮੇਟੀਆਂ ਦੀ ਮੀਟਿੰਗ ਵੀ ਨਹੀਂ ਹੋ ਰਹੀ ਹੈ, ਜਿਥੇ ਜ਼ਰੂਰੀ ਮੁੱਦਿਆਂ ’ਤੇ ਚਰਚਾ ਹੁੰਦੀ ਹੈ।’’
File Photo
ਕਾਂਗਰਸ ਸਾਂਸਦ ਮਨੀਸ਼ ਤਿਵਾੜੀ ਨੇ ਬੁਧਵਾਰ ਨੂੰ ਸਰਕਾਰ ’ਤੇ ਦੋਸ਼ ਲਾਇਆ ਸੀ ਕਿ ਉਹ ਨਿਯਮਾਂ ਦਾ ਹਵਾਲਾ ਦੇ ਕੇ ਸੰਸਦੀ ਨਿਗਰਾਨੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਵਿਰੁਧੀ ਧਿਰਾਂ ਦੇ ਜ਼ਰੂਰੀ ਸਵਾਲਾਂ ਦੇ ਜਵਾਬ ਲਈ ਜਲਦ ਹੀ ਸੰਸਦ ਦਾ ਡਿਜੀਟਲ ਸੈਸ਼ਨ ਸੱਦਨ ਦੀ ਮੰਗ ਕੀਤੀ ਸੀ।
ਤਿਵਾੜੀ ਨੇ ਕਿਹਾ, ‘‘ਇਸ ਸਰਕਾਰ ਨੇ ਨਿਯਮਾਂ ਦੇ ਪਰਦੇ ਹੇਠ ਲੁਕਣ ਅਤੇ ਸੰਸਦ ਦੇ ਸਵਾਲਾਂ ਤੋਂ ਬਚਣ ਲਈ ਅੰਦਰੂਨੀ ਕੋਸ਼ਿਸ਼ਾਂ ਕੀਤੀਆਂ ਹਨ। ਇਹ ਕੁੱਝ ਹੋਰ ਨਹੀਂ, ਬਲਕਿ ਸੰਸਦ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ।’’(ਪੀਟੀਆਈ