
ਰਾਸ਼ਟਰੀ ਰਾਜਧਾਨੀ ਦਿੱਲੀ 'ਚ ਡੀਜ਼ਲ ਦਾ ਮੁੱਲ 80 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ ਹੈ।
ਨਵੀਂ ਦਿੱਲੀ, 25 ਜੂਨ : ਰਾਸ਼ਟਰੀ ਰਾਜਧਾਨੀ ਦਿੱਲੀ 'ਚ ਡੀਜ਼ਲ ਦਾ ਮੁੱਲ 80 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ ਹੈ। ਪਹਿਲੀ ਵਾਰ 80 ਰੁਪਏ ਪ੍ਰਤੀ ਲੀਟਰ ਦੇ ਪਾਰ ਹੋਇਆ ਹੈ। ਪਟਰੌਲੀਅਮ ਕੰਪਨੀਆਂ ਨੇ ਵੀਰਵਾਰ ਨੂੰ ਡੀਜ਼ਲ ਦੀਆਂ ਕੀਮਤਾਂ 'ਚ 14 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ। ਡੀਜ਼ਲ ਕੀਮਤਾਂ 'ਚ ਲਗਾਤਾਰ 19ਵੇਂ ਦਿਨ ਵਾਧਾ ਹੋਇਆ ਹੈ। ਇਸ ਤਰ੍ਹਾਂ 19 ਦਿਨਾਂ 'ਚ ਡੀਜ਼ਲ 10.63 ਰੁਪਏ ਪ੍ਰਤੀ ਲੀਟਰ ਮੰਹਿਗਾ ਹੋ ਚੁੱਕਾ ਹੈ।
File Photo
ਇਸੇ ਤਰ੍ਹਾਂ ਪਟਰੌਲ ਦਾ ਮੁੱਲ 16 ਪੈਸੇ ਪ੍ਰਤੀ ਲੀਟਰ ਵਧਾਇਆ ਗਿਆ ਹੈ। ਹਾਲਾਂਕਿ, ਬੁਧਵਾਰ ਨੂੰ ਪਟਰੌਲ ਦੀ ਕੀਮਤਾਂ 'ਚ ਵਾਧਾ ਨਹੀਂ ਹੋਇਆ ਸੀ। ਇਸ ਤਰ੍ਹਾਂ ਤਿੰਨ ਹਫ਼ਤੇ ਤੋਂ ਘੱਟ ਸਮੇਂ ਵਿਚ ਪਟਰੌਲ 8.66 ਰੁਪਏ ਪ੍ਰਤੀ ਲੀਟਰ ਮੰਹਿਗਾ ਹੋ ਚੁੱਕਾ ਹੈ। ਹੁਣ ਦਿੱਲੀ 'ਚ ਪਟਰੌਲ ਦਾ ਮੁੱਲ 79.76 ਰੁਪਏ ਤੋਂ ਵੱਧ ਕੇ 79.92 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸੇ ਤਰ੍ਹਾਂ ਡੀਜ਼ਲ ਦਾ ਮੁੱਲ 79.88 ਰੁਪਏ ਤੋਂ ਵੱਧ ਕੇ 80.02 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। (ਪੀਟੀਆਈ)