
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਾਂਗਰਸ ’ਤੇ ਹਮਲਾ ਕਰਦੇ ਹੋਏ ਦੋਸ਼ ਲਾਇਆ ਕਿ ਇਕ ਪ੍ਰਵਾਰ ਦੇ ਹਿੱਤ ਪਾਰਟੀ ਅਤੇ
ਨਵੀਂ ਦਿੱਲੀ, 25 ਜੂਨ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਾਂਗਰਸ ’ਤੇ ਹਮਲਾ ਕਰਦੇ ਹੋਏ ਦੋਸ਼ ਲਾਇਆ ਕਿ ਇਕ ਪ੍ਰਵਾਰ ਦੇ ਹਿੱਤ ਪਾਰਟੀ ਅਤੇ ਰਾਸ਼ਟਰੀ ਹਿੱਤਾਂ ’ਤੇ ਹਾਵੀ ਹੋ ਗਏ ਹਨ। ਉਨ੍ਹਾਂ ਨੇ ਨਾਲ ਹੀ ਇਹ ਸਵਾਲ ਕੀਤਾ ਕਿ, ‘‘ਐਮਰਜੈਂਸੀ ਦੀ ਮਾਨਸਿਕਤਾ’’ ਕਿਉਂ ਅੱਜ ਵੀ ਕਾਂਗਰਸ ’ਚ ਮੌਜੂਦ ਹੈ। ਐਮਰਜੈਂਸੀ ਦੇ 45 ਸਾਲ ਪੂਰੇ ਹੋਣ ’ਤੇ ਸ਼ਾਹ ਨੇ ਇਕ ਦੇ ਬਾਅਦ ਇਕ ਸਿਲਸਿਲੇਵਾਰ ਟਵੀਟ ਕੀਤੇ
Amit Shah
ਅਤੇ ਦਾਅਵਾ ਕੀਤਾ ਕਿ ਕਾਂਗਰਸ ਆਗੂ ਹੁਣ ਅਪਣੀ ਹੀ ਪਾਰਟੀ ’ਚ ਘੁਟਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਮੁਤਾਬਕ ਜਨਤਾ ਤੋਂ ਵਿਰੋਧੀ ਧਿਰ ਦੀ ਦੂਰੀ ਵੱਧਦੀ ਜਾ ਰਹੀ ਹੈ। ਸ਼ਾਹ ਨੇ ਕਿਹਾ, ‘‘45 ਸਾਲ ਪਹਿਲਾਂ ਅੱਜ ਹੀ ਦੇ ਦਿਨ ਇਕ ਪ੍ਰਵਾਰ ਦੀ ਸੱਤਾ ਦੇ ਲਾਲਚ ਨੇ ਦੇਸ਼ ’ਤੇ ਐਮਰਜੈਂਸੀ ਥੋਪੀ। ਇਕੋ ਰਾਤ ’ਚ ਹੀ ਦੇਸ਼ ਨੂੰ ਕੈਦਖ਼ਾਨੇ ਵਿਚ ਤਬਦੀਲ ਕਰ ਦਿਤਾ ਗਿਆ। ਪ੍ਰੈਸ, ਅਦਾਲਤਾਂ ਅਤੇ ਇਥੇ ਤਕ ਕਿ ਬੋਲਣ ਦੀ ਆਜ਼ਾਦੀ ਵੀ ਕੁਚਲ ਦਿਤੀ ਗਈ। (ਪੀਟੀਆਈ)