
ਕਮਿਸ਼ਨ ਦੇ ਚੇਅਰਮੈਨ ਵਿਸ਼ੇਸ਼ ਗੁਪਤਾ ਨੇ ਪ੍ਰਿਯੰਕਾ ਨੂੰ ਭੇਜੇ ਨੋਟਿਸ ਵਿਚ ਕਿਹਾ ਕਿ ਕਮਿਸ਼ਨ ਨੂੰ ਤਿੰਨ ਦਿਨਾਂ ਵਿਚ ਜਵਾਬ ਦੇਣ ਦੀ ਉਮੀਦ ਹੈ।
ਲਖਨਉ, 25 ਜੂਨ : ਉੱਤਰ ਪ੍ਰਦੇਸ਼ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਵੀਰਵਾਰ ਨੂੰ ਕਾਨਪੁਰ ਦੇ ਬਾਲਿਕਾ ਸੁਰੱਖਿਆ ਘਰ ਨਾਲ ਜੁੜੇ ਮਾਮਲੇ 'ਤੇ 'ਗੁੰਮਰਾਹਕੁੰਨ' ਟਿੱਪਣੀਆਂ ਕਰਨ ਲਈ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਨੋਟਿਸ ਭੇਜਿਆ ਅਤੇ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ। ਕਮਿਸ਼ਨ ਦੇ ਚੇਅਰਮੈਨ ਵਿਸ਼ੇਸ਼ ਗੁਪਤਾ ਨੇ ਪ੍ਰਿਯੰਕਾ ਨੂੰ ਭੇਜੇ ਨੋਟਿਸ ਵਿਚ ਕਿਹਾ ਕਿ ਕਮਿਸ਼ਨ ਨੂੰ ਤਿੰਨ ਦਿਨਾਂ ਵਿਚ ਜਵਾਬ ਦੇਣ ਦੀ ਉਮੀਦ ਹੈ। ਨੋਟਿਸ ਵਿਚ ਕਿਹਾ ਗਿਆ ਹੈ ਕਿ ਜੇ ਉਹ ਅਪਣੇ ਪੋਸਟ ਦਾ ਖੰਡਨ ਨਹੀਂ ਕਰਦੀ ਹੈ ਤਾਂ ਉਸਦੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। (ਪੀਟੀਆਈ)