
ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਰਾਸ਼ਟਰੀ ਰਾਜਧਾਨੀ ’ਚ ਮਾਨਸੂਨ ਦੇ ਤੈਅ ਸਮੇੀ ਤੋਂ ਦੋ ਦਿਨ ਪਹਿਲਾਂ ਹੀ ਆਉਣ ਦਾ ਵੀਰਵਾਰ ਨੂੰ
ਨਵੀਂ ਦਿੱਲੀ, 25 ਜੂਨ : ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਰਾਸ਼ਟਰੀ ਰਾਜਧਾਨੀ ’ਚ ਮਾਨਸੂਨ ਦੇ ਤੈਅ ਸਮੇੀ ਤੋਂ ਦੋ ਦਿਨ ਪਹਿਲਾਂ ਹੀ ਆਉਣ ਦਾ ਵੀਰਵਾਰ ਨੂੰ ਐਲਾਨ ਕੀਤਾ। ਮਾਨਸੂਨ ਕਾਰਨ ਬੁਧਵਾਰ ਨੂੰ ਸ਼ਹਿਰ ਦੇ ਕਈ ਹਿੱਸਿਆਂ ਵਿਚ ਮੀਂਹ ਪਿਆ ਪਰ ਆਈ.ਐਮ.ਡੀ ਨੇ ਕਿਹਾ ਕਿ ਮਾਨਸੂਨ ਦੀ ਸ਼ੁਰੂਆਤ ਦਾ ਐਲਾਨ ਵੀਰਵਾਰ ਨੂੰ ਕੀਤਾ ਜਾਵੇਗਾ ਕਿਉਂਕਿ ਇਸ ਲਈ ਸਾਰੇ ਮੌਸਮ ਕੇਂਦਰਾਂ ਦੇ ਪਿਛਲੇ 24 ਘੰਟੇ ਦੇ ਮੀਂਹ ਦੇ ਅੰਕੜਿਆਂ ਦੀ ਜ਼ਰੂਰਤ ਹੋਵੇਗੀ।
File Photo
ਆਈ.ਐਮ.ਡੀ ਨੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਕਿ ਮਾਨਸੂਨ ਨਾਗੌਰ, ਅਲਵਰ, ਦਿੱਲੀ, ਕਰਨਾਲ ਅਤੇ ਫ਼ਿਰੋਜਪੁਰ ਤੋਂ ਹੁੰਦੇ ਹੋਏ ਉਤਰ ਵਲ ਚੱਲ ਗਿਆ ਹੈ। ਮਾਨਸੂਨ ਪਛਮੀ ਅਤੇ ਪੂਰਬੀ ਰਾਜਸਥਾਨ ਦੇ ਕੁੱਝ ਹਿੱਸਿਆਂ, ਹਰਿਆਣਾ ਦੇ ਪੂਰਬੀ ਹਿੱਸੇ, ਦਿੱਲੀ, ਪੂਰੇ ਉਤਰ ਪ੍ਰਦੇਸ਼ ਅਤ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਤਕ ਵੀਰਵਾਰ ਨੂੰ ਪਹੁੰਚ ਗਿਆ। ਸ਼੍ਰੀਵਾਸਤਵ ਨੇ ਦਸਿਆ ਕਿ ਵੀਰਵਾਰ ਨੂੰ ਦਿੱਲੀ ’ਚ ਹਲਕੀ ਬਾਰਸ਼ ਹੋਈ। ਮੌਸਮ ਮਾਹਰਾਂ ਮੁਤਾਬਕ ਚੱਕਰਵਾਤੀ ਦਬਾਅ ਹੇਠ ਦਿੱਲੀ ’ਚ ਮਾਨਸੂਨ ਸਮੇਂ ਤੋਂ ਪਹਿਲਾਂ ਪੁੱਜ ਗਿਆ ਹੈ। (ਪੀਟੀਆਈ)