Britannia biscuit factory closed: 132 ਸਾਲ ਪੁਰਾਣੀ ਬ੍ਰਿਟਾਨੀਆ ਬਿਸਕੁਟ ਫੈਕਟਰੀ ਹੋਈ ਬੰਦ
Published : Jun 26, 2024, 12:10 pm IST
Updated : Jun 26, 2024, 12:10 pm IST
SHARE ARTICLE
132-year-old Britannia biscuit factory closed
132-year-old Britannia biscuit factory closed

1892 'ਚ ਅੰਗਰੇਜ਼ਾਂ ਨਾਲ  ਰਲ ਕੇ ਕੀਤੀ ਗਈ ਸੀ ਸ਼ੁਰੂ

Britannia biscuit factory closed:ਕੋਲਕਾਤਾ ਦੇ ਤਾਰਾਤਲਾ 'ਚ ਸਥਿਤ 132 ਸਾਲ ਪੁਰਾਣੀ ਬ੍ਰਿਟਾਨੀਆ ਬਿਸਕੁਟ ਫੈਕਟਰੀ ਬੰਦ ਕਰ ਦਿੱਤੀ ਗਈ ਹੈ । 
ਪ੍ਰਬੰਧਕਾਂ ਵਲੋਂ 25 ਦਿਨ ਤੱਕ ਉਤਪਾਦਨ ਬੰਦ ਰੱਖਣ ਤੋਂ ਬਾਅਦ 122 ਪੱਕੇ ਕਰਮਚਾਰੀਆਂ ਨੂੰ 13 ਲੱਖ ਰੁਪਏ ਤੋਂ ਲੈ ਕੇ 32 ਲੱਖ ਰੁਪਏ ਵੀ.ਆਰ.ਐਸ. ਦੇ ਕੇ ਕੰਪਨੀ 'ਚ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ। ਕੰਪਨੀ 'ਚ ਹੋਰ 250 ਕੱਚੇ ਕਰਮਚਾਰੀ ਵੀ ਕੰਮ ਕਰਦੇ ਸਨ, ਪਰ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। 

ਦੱਸ ਦੇਈਏ ਕਿ ਕੋਲਕਾਤਾ ਪੋਰਟ ਟਰੱਸਟ ਨਾਲ 2018 'ਚ 11 ਏਕੜ ਜ਼ਮੀਨ 'ਚ ਫੈਲੀ ਫੈਕਟਰੀ ਲਈ 30 ਸਾਲ ਦੀ ਲੀਜ਼ 'ਤੇ ਹਸਤਾਖਰ ਕੀਤੇ ਗਏ ਸਨ ਪਰ ਲੀਜ਼ 'ਤੇ ਲੈਣ ਦੇ 6 ਸਾਲ ਬਾਅਦ ਬਿਨਾਂ ਕੋਈ ਕਾਰਨ ਦੱਸੇ ਫੈਕਟਰੀ ਨੂੰ ਬੰਦ ਕਰ ਦਿੱਤਾ ਗਿਆ ਸੀ। 

ਕਈ ਅੰਗਰੇਜ਼ਾਂ ਨਾਲ ਰੱਲ ਕੇ 1892 'ਚ 295 ਰੁਪਏ 'ਚ ਇਹ ਫੈਕਟਰੀ ਕੀਤੀ ਗਈ ਸੀ ਸ਼ੁਰੂ । ਬਾਅਦ 'ਚ ਕੋਲਕਾਤਾ ਦੇ ਕਈ ਵਪਾਰੀਆਂ ਨੇ ਵੀ ਫੈਕਟਰੀ ਵਿੱਚ ਨਿਵੇਸ਼ ਕੀਤਾ। ਪਹੀਲੇ ਵਿਸ਼ਵ ਯੁੱਧ ਤੋਂ ਪਹਿਲਾਂ ਹੋਲਮਜ਼ ਨਾਂ ਦੇ ਇੱਕ ਅੰਗਰੇਜ਼ ਨੇ ਫੈਕਟਰੀ ਦਾ ਕੁਝ ਹਿੱਸਾ ਖਰੀਦ ਲਿਆ ਅਤੇ ਇਸ ਦਾ ਨਾਂ ਬ੍ਰਿਟੇਨਿਆ ਬਿਸਕੁਟ ਕੰਪਨੀ ਰੱਖਿਆ। । ਦੂਜੇ ਵਿਸ਼ਵ ਯੁੱਧ  ਕਾਰਨ ਬਿਸਕੁਟ ਕੰਪਨੀ ਦੀ ਕਿਸਮਤ ਚਮਕ ਗਈ ਕਿਉਕੀ ਜੰਗ ਦੇ ਸਮੇਂ ਸੁੱਕੇ ਖਾਣ-ਪੀਣ ਦੀਆਂ ਚੀਜ਼ਾਂ  ਜਿਵੇਂ ਬਿਸਕੁਟ ਅਤੇ ਕੇਕ ਆਦਿ ਦੀ ਭਾਰੀ ਮੰਗ ਸੀ।

ਅੰਗਰੇਜ਼ ਫ਼ੌਜੀਆਂ ਨੂੰ ਬਿਸਕੁਟ ਅਤੇ ਕੇਕ ਦੇਣ ਲਈ ਬਿਸਕੁਟ ਕੰਪਨੀ ਨੂੰ ਵਾਧੂ ਆਰਡਰ ਦਿੱਤਾ ਗਿਆ। ਭਾਰੀ ਮੰਗ ਕਾਰਨ ਪ੍ਰਬੰਧਕਾਂ ਵਲੋਂ ਉੱਚ ਪੱਧਰ ਦੇ ਓਵਨ,ਆਟਾ ਅਤੇ ਮੈਦਾ ਮੰਗਵਾਉਣਾ ਸ਼ੁਰੂ ਕਰ ਦਿੱਤਾ ਗਿਆ ਪਰ ਆਜ਼ਾਦੀ ਤੋਂ ਬਾਅਦ ਹਾਲਾਤ ਬਦਲ ਗਏ। ਅਮਰੀਕੀ ਸੰਸਥਾ ਨੇਬੀਸਕੋ ਨੇ ਕੰਪਨੀ 'ਚ ਪੂੰਜੀ ਨਿਵੇਸ਼ ਕੀਤਾ। 1993 'ਚ ਮੁੰਬਈ ਦੇ ਮਸ਼ਹੂਰ ਵਾਡੀਆ ਸਮੂਹ ਦੇ ਨੁਸਲੀ ਵਾਡੀਆ ਨੇ ਕੰਪਨੀ ਖਰੀਦ ਲਈ। ਕੰਪਨੀ ਵਲੋਂ ਟਾਈਗਰ, ਮੇਰੀ ਗੋਲਡ, ਗੁਡ ਡੇ, ਮਿਲਸ ਬਿਕਿਸ, ਫਿਫਟੀ-ਫਿਫਟੀ ਬਿਸਕੁਟ ਦੇ ਨਾਲ ਹੀ ਕੇਕ, ਦਹੀਂ, ਪਨੀਰ, ਚਾਕਲੇਟ ਸਮੇਤ ਕਈ ਹੋਰ ਉਤਪਾਦ ਬਣਦੇ ਸਨ।

ਉਹ ਲੋਕ ਜੋ ਕੰਪਨੀ ਲਈ 10 ਸਾਲਾਂ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੇ ਸਨ ਉਨ੍ਹਾਂ ਕਰਮਚਾਰੀਆਂ ਨੂੰ 22 ਲੱਖ 25 ਹਜ਼ਾਰ ਰੁਪਏ, 6 ਸਾਲ ਤੋਂ ਵੱਧ ਕੰਮ ਕਰਨ ਵਾਲਿਆਂ ਨੂੰ 18 ਲੱਖ 75 ਹਜ਼ਾਰ ਰੁਪਏ ਅਤੇ 6 ਸਾਲ ਤੋਂ ਘੱਟ ਕੰਮ ਕਰਨ ਵਾਲਿਆਂ ਨੂੰ 13 ਲੱਖ 25 ਹਜ਼ਾਰ ਰੁਪਏ ਮਿਲਣਗੇ। ਇਸ ਤੋ ਇਲਾਵਾ ਕੰਪਨੀ ਬੰਦ ਕਰਨ 'ਤੇ ਵਿਰੋਧੀ ਧਿਰ ਭਾਜਪਾ ਅਤੇ ਸੀ.ਪੀ.ਐਮ. ਬੰਗਾਲ ਦੀ ਆਰਥਿਕ ਸਥਿਤੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਪਰ ਤ੍ਰਿਣਮੂਲ ਕਾਂਗਰਸ ਦਾ ਕਹਿਣਾ ਹੈ ਕਿ ਇਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਨਹੀਂ ਹੈ। ਕਰਮਚਾਰੀ ਆਪਣੀ ਮਰਜ਼ੀ ਨਾਲ ਵੀਆਰਐਸ ਵਿੱਚ ਸ਼ਾਮਲ ਹੋਏ ਸਨ।

(For more Punjabi news apart from 132-year-old Britannia biscuit factory closed, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement