
ਪੁੱਠੇ-ਸਿੱਧੇ ਬਿਆਨਾਂ ਕਾਰਨ ਅਕਸਰ ਸੁਰਖੀਆਂ ਵਿਚ ਰਹਿਣ ਵਾਲੇ ਭਾਜਪਾ ਵਿਧਾਇਕ ਸੁਰਿੰਦਰ ਸਿੰਘ ਨੇ ਇਕ ਹੋਰ ਵਿਵਾਦਮਈ ਬਿਆਨ ਦਿੰਦਿਆਂ 'ਹਮ ਦੋ ਹਮਾਰੇ ਪਾਂਚ'.............
ਬਲੀਆ : ਪੁੱਠੇ-ਸਿੱਧੇ ਬਿਆਨਾਂ ਕਾਰਨ ਅਕਸਰ ਸੁਰਖੀਆਂ ਵਿਚ ਰਹਿਣ ਵਾਲੇ ਭਾਜਪਾ ਵਿਧਾਇਕ ਸੁਰਿੰਦਰ ਸਿੰਘ ਨੇ ਇਕ ਹੋਰ ਵਿਵਾਦਮਈ ਬਿਆਨ ਦਿੰਦਿਆਂ 'ਹਮ ਦੋ ਹਮਾਰੇ ਪਾਂਚ' ਦਾ ਨਾਹਰਾ ਦਿਤਾ ਹੈ। ਉਨ੍ਹਾਂ ਹਿੰਦੂਆਂ ਨੂੰ ਆਬਾਦੀ ਕੰਟਰੋਲ ਕਰਨ ਵਿਰੁਧ ਚੌਕਸ ਕਰਦਿਆਂ ਕਿਹਾ ਕਿ ਆਬਾਦੀ ਕੰਟਰੋਲ ਵਿਚ ਜੇ ਸੰਤੁਲਨ ਨਹੀਂ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਆਬਾਦੀ ਦੇ ਆਧਾਰ 'ਤੇ ਭਾਰਤ ਵਿਚ ਹਿੰਦੂ ਘੱਟਗਿਣਤੀ ਵਿਚ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ਨੂੰ ਇਸ ਦੀ ਚਿੰਤਾ ਕਰਨੀ ਚਾਹੀਦੀ ਹੈ ਅਤੇ ਭਾਰਤ ਮਾਤਾ ਦੀ ਰਾਖੀ ਲਈ ਆਬਾਦੀ ਵਧਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਿੰਦੂਆਂ ਨੂੰ ਘੱਟੋ ਘੱਟ ਪੰਜ ਬੱਚੇ ਪੈਦਾ ਕਰਨੇ ਚਾਹੀਦੇ ਹਨ। ਦੋ ਔਰਤ ਲਈ, ਦੋ ਮਰਦ ਲਈ ਅਤੇ ਇਕ ਸਰਪਲੱਸ। ਉਨ੍ਹਾਂ ਕਿਹਾ ਕਿ ਬੱਚਾ ਪੈਦਾ ਕਰਨਾ ਭਗਵਾਨ ਦਾ ਪ੍ਰਸਾਦ ਹੈ। ਸੁਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਤਦ ਹੀ ਮਜ਼ਬੂਤ ਹੋਵੇਗਾ ਜਦ ਭਾਰਤ ਦਾ ਹਿੰਦੂ ਮਜ਼ਬੂਤ ਹੋਵੇਗਾ। (ਏਜੰਸੀ)