
ਮਾਰਕਫੈੱਡ ਨੇ ਆਪਣੇ ਉਤਪਾਦਾਂ ਦੀ ਵਿਕਰੀ ਲਈ ਗੁਜਰਾਤ ਦੇ ਵਡੋਦਰਾ ਤੋਂ ਬਾਅਦ ਹੋਰ ਕਦਮ ਵਧਾਉਾਂਦਿਆਂ ਹੁਣ ਮਹਾਂਰਾਸ਼ਟਰ ਵਿੱਚ ਵੀ ਆਪਣੇ ਉਤਪਾਦਾਂ...............
ਮੁੰਬਈ/ਚੰਡੀਗੜ੍ਹ : ਮਾਰਕਫੈੱਡ ਨੇ ਆਪਣੇ ਉਤਪਾਦਾਂ ਦੀ ਵਿਕਰੀ ਲਈ ਗੁਜਰਾਤ ਦੇ ਵਡੋਦਰਾ ਤੋਂ ਬਾਅਦ ਹੋਰ ਕਦਮ ਵਧਾਉਾਂਦਿਆਂ ਹੁਣ ਮਹਾਂਰਾਸ਼ਟਰ ਵਿੱਚ ਵੀ ਆਪਣੇ ਉਤਪਾਦਾਂ ਦੇ ਵਿਕਰੀ ਕੇਂਦਰ ਸਥਾਪਤ ਕਰਨ ਜਾ ਰਿਹਾ ਹੈ। ਇਸ ਸਬੰਧੀ ਅੱਜ ਮੁੰਬਾਈ ਵਿਖੇ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮਹਾਰਾਸ਼ਟਰ ਦੇ ਸਹਿਕਾਰਤਾ ਤੇ ਟੈਕਸਟਾਈਲ ਮੰਦਰੀ ਸ੍ਰੀ ਸੁਭਾਸ਼ਜੀ ਦੇਸ਼ਮੁੱਖ ਦੀ ਹਾਜ਼ਰੀ ਵਿੱਚ ਮਾਰਕਫੈਡ ਅਤੇ ਮਹਾਂਰਾਸ਼ਟਰ ਦੇ ਸਹਿਕਾਰੀਆਂ ਅਦਾਰਿਆਂ ਨਾਲ ਆਪਸੀ ਸਹਿਮਤੀ (ਐਮ.ਓ.ਯੂ.) ਸਹੀਬੱਧ ਕੀਤੇ ਗਏ।
ਮਹਾਰਾਸ਼ਟਰ ਦੇ ਸਹਿਕਾਰਤਾ ਮੰਤਰੀ ਸ੍ਰੀ ਦੇਸ਼ਮੁੱਖ ਨੇ ਮਾਰਕਫੈੱਡ ਨੂੰ ਰਾਜ ਦੇ ਸਾਰੇ 35 ਜ਼ਿਲਿ•ਆਂ ਵਿੱਚ ਆਪਣੇ ਉਤਪਾਦਾਂ ਦੀ ਵਿਕਰੀ ਕਰਨ ਦਾ ਸੱਦਾ ਦਿੱਤਾ ਅਤੇ ਨਾਲ ਹੀ ਕਿਹਾ ਕਿ ਮਹਾਂਰਾਸ਼ਟਰ ਮਾਰਕਫੈਡ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਵੇਚੇ ਜਾਣ। ਇਸ ਤੋਂ ਬਾਅਦ ਦੋਵਾਂ ਸੂਬਿਆਂ ਦੇ ਸਹਿਕਾਰਤਾ ਮੰਤਰੀਆਂ ਨੇ ਸਾਂਝਾ ਪ੍ਰੋਗਰਾਮ ਜਾਰੀ ਕਰਦਿਆਂ ਦੱਸਿਆ ਕਿ ਆਉਂਦੇ ਦੋ ਮਹੀਨਿਆਂ ਵਿੱਚ ਸ਼ੋਲਾਪੁਰ, ਨਾਗਪੁਰ ਤੇ ਮੁੰਬਈ ਵਿੱਚ ਮਾਰਕਫੈੱਡ ਦੇ ਵਿਕਰੀ ਕੇਂਦਰ ਕਾਇਮ ਹੋਣਗੇ ਜਿਨ੍ਹਾਂ 'ਤੇ ਮਾਰਕਫੈਡ ਦੇ ਉਤਪਾਦਾਂ ਦੀ ਵਿਕਰੀ ਹੋਵੇਗੀ
ਅਤੇ ਇਸੇ ਤਰ੍ਹਾਂ ਦੋ ਮਹੀਨਿਆਂ ਅੰਦਰ ਪੰਜਾਬ ਵਿੱਚ ਪਹਿਲੇ ਪੜਾਅ 'ਚ ਚੰਡੀਗੜ•, ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਵਿੱਚ ਮਾਰਕਫੈੱਡ ਦੇ ਵਿਕਰੀ ਕੇਂਦਰਾਂ ਉਤੇ ਮਹਾਰਾਸ਼ਟਰ ਦੇ ਤਿੰਨੋ ਮਾਰਕਫੈਡ ਅਦਾਰਿਆਂ ਦੇ ਉਤਪਾਦ ਵੇਚੇ ਜਾਣਗੇ। ਇਸ ਤੋਂ ਬਾਅਦ ਮਾਰਕਫੈਡ ਪੰਜਾਬ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਵਰੁਣ ਰੂਜ਼ਮ ਵੱਲੋਂ ਮਹਾਂਰਾਸ਼ਟਰ ਮਾਰਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਡਾ.ਯੋਗੇਸ਼ ਮਹਾਸੇ, ਮੁੰਬਈ ਸਹਿਕਾਰੀ ਵਿਕਾਸ ਕਾਰਪੋਰੇਸ਼ਨ ਦੇ ਪ੍ਰਬੰਧਕੀ ਨਿਰਦੇਸ਼ਕ ਮਿਲੰਦ ਆਕਰੇ ਤੇ ਵਿਦਰਭਾ ਸਹਿਕਾਰੀ ਵਿਕਾਸ ਕਾਰਪੋਰੇਸ਼ਨ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਹਰੀ ਬਾਬੂ ਨਾਲ ਤਿੰਨ ਐਮ.ਓ.ਯੂ. ਦਸਤਖ਼ਤ ਕੀਤੇ।