ਸਿੱਖ ਸਮਾਜ ਵਲੋਂ ਜਲਦ ਹੀ ਵਿਸ਼ਾਲ ਜਨਸਭਾ ਕੀਤੀ ਜਾਵੇਗੀ: ਅਰੋੜਾ
Published : Jul 26, 2018, 9:13 am IST
Updated : Jul 26, 2018, 9:13 am IST
SHARE ARTICLE
Amrinder SIngh Arora With Others
Amrinder SIngh Arora With Others

ਅੱਜ ਕਰਨਾਲ ਵਿਖੇ ਸਿੱਖ ਸਮਾਜ ਦੀਆਂ ਜਥੇਬਦੀਆਂ ਦੇ ਆਗੂਆਂ ਵਲੋਂ ਇਕ ਅਹਿਮ ਮੀਟਿੰਗ ਹਰਿਆਣਾ ਸਿੱਖ ਗੁ. ਪ੍ਰਬੰਦਕ ਕਮੇਟੀ ਦੇ ਸਾਬਕਾ ਯੁਵਾ ਸੂਬਾ ...

ਕਰਨਾਲ,  ਅੱਜ ਕਰਨਾਲ ਵਿਖੇ ਸਿੱਖ ਸਮਾਜ ਦੀਆਂ ਜਥੇਬਦੀਆਂ ਦੇ ਆਗੂਆਂ ਵਲੋਂ ਇਕ ਅਹਿਮ ਮੀਟਿੰਗ ਹਰਿਆਣਾ ਸਿੱਖ ਗੁ. ਪ੍ਰਬੰਦਕ ਕਮੇਟੀ ਦੇ ਸਾਬਕਾ ਯੁਵਾ ਸੂਬਾ ਪ੍ਰਧਾਨ ਅਮਿੰਦਰ ਸਿੰਘ ਅਰੋੜਾ ਦੇ ਨਿਜੀ ਦਫ਼ਤਰ ਵਿਚ ਹੋਈ। ਜਿਸ ਵਿਚ ਹਰਿਆਣਾ ਸੂਬੇ ਦੇ ਸਿੱਖਾ ਦਾ ਰਾਜਨੀਤਕ ਪੱਖੋਂ ਕਮਜ਼ੋਰ ਹੋਣਾ ਅਤੇ ਸਿੱਖਾਂ ਦੀ ਸਰਕਾਰਾਂ ਵਲੋਂ ਕੀਤੀ ਜਾ ਰਹੀ ਅਣਦੇਖੀ ਤੇ ਵਿਚਾਰ ਕੀਤਾ ਗਿਆ,

ਜਿਸ ਵਿਚ ਸੰਤ ਸਿਪਾਹੀ ਲਹਿਰ ਦੇ ਪ੍ਰਧਾਨ ਮਨਮੋਹਨ ਸਿੰਘ ਡਬਰੀ ਤੇ ਲਬਾਣਾ ਸਿੱਖ ਬਿਰਾਦਰੀ ਦੇ ਪ੍ਰਧਾਨ ਜਰਨੇਲ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਹਰਿਆਣਾ ਦੇ ਸਿੱਖ ਸਮਾਜ ਵਿਚ ਅਪਾਸੀ ਇਕਜੁਟਤਾ ਨਾ ਹੋਣ ਕਾਰਨ ਸਿੱਖ ਸਮਾਜ ਰਾਜਨੀਤੀ ਪੱਖੋਂ ਪੱਛੜ ਗਿਆ ਹੈ ਅਤੇ ਸਮੇਂ ਦਿਆਂ ਸਰਕਾਰਾਂ ਨੇ ਇਸ ਦਾ ਫ਼ਾਇਦਾ ਚੁਕ ਦੇ ਹੋਏ ਸਿੱਖਾ ਦੀ ਹਮੇਸ਼ਾ ਅਣਦੇਖੀ ਕੀਤੀ ਹੈ।

ਇਸ ਮੌਕੇ ਅਮਰਜੀਤ ਸਿੰਘ ਵੜੈਚ, ਰਾਮਗੜੀਆਂ ਬਿਰਾਦਰੀ ਦੇ ਇਕਬਾਲ ਸਿੰਘ , ਬਲਬੀਰ ਸਿੰਘ ਸਾਬਕਾ ਸਰਪੰਚ ਪਿੰਡ ਬਾਸ਼ਾ ਤੇ ਕੁਲਦੀਪ ਸਿੰਘ ਨੇ ਅਪਣੇ ਵਿਚਾਰ ਰਖਦੇ ਹੋਏ ਕਿਹਾ ਕਿ ਸਿੱਖ ਸਮਾਜ ਦਾ ਤਾਣਾ ਬਾਣਾ ਵਿਗੜਦਾ ਜਾ ਰਿਹਾ ਹੈ। ਇਸ ਮੌਕੇ ਅਮਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਸਿੱਖ ਸਮਾਜ ਨੂੰ ਇਕਜੁਟ ਕਰਨਾ ਸਮੇਂ ਦੀ ਲੋੜ ਹੈ ਜਿਸ ਦੀ ਕਰਨਾਲ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਸਿੱਖ ਸਮਾਜ ਵਲੋਂ ਜਲਦ ਹੀ ਇਕ ਵਿਸ਼ਾਲ ਜਨਸਭਾ ਕੀਤੀ ਜਾਵੇਗੀ।

ਜਿਸ ਵਿਚ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ਬਣਾਈ ਜਾਵੇਗੀ ਤਾਂ ਜੋ ਸਿੱਖ ਸਮਾਜ ਨੂੰ ਰਾਜਨੀਤਕ ਪੱਖੋਂ ਮਜ਼ਬੂਤ ਕੀਤਾ ਜਾਵੇਗਾ। ਜਿਸ ਲਈ 28 ਜੁਲਾਈ ਨੂੰ ਗੁ. ਭਾਈ ਲਾਲੋ ਜੀ ਕੈਂਥਲ ਰੋਡ ਵਿਖੇ ਇਲਾਕੇ ਦੇ ਸਿੱਖ ਸਮਾਜ ਵਲੋਂ ਵਿਸ਼ੇਸ਼ ਮੀਟਿੰਗ ਕੀਤੀ ਜਾਵੇ। ਜਿਸ ਵਿਚ ਸਾਰੀਆਂ ਸਿੱਖ ਸਮਾਜ ਤੇ ਜਥੇਬਦੀਆਂ ਨੂੰ ਮੀਟਿੰਗ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ ਅਤੇ ਜਥੇਬਦੀ ਨੂੰ ਮੀਟਿੰਗ ਵਿਚ ਅਪਣੇ ਵਿਚਾਰ ਰੱਖਣ ਛੋਟ ਹੋਵੇਗੀ ਹੈ

ਤਾਂ ਜੋ ਸਿੱਖ ਸਮਾਜ ਨੂੰ ਬਣਦਾ ਹਕ ਮਿਲ ਸਕੇ। ਇਸ ਮੌਕੇ ਮਨਮੋਹਨ ਸਿੰਘ ਡਬਰੀ, ਜਗਜੀਤ ਸਿੰਘ, ਰਨਜੀਤ ਸਿੰਘ, ਅਮਰਜੀਤ ਸਿੰਘ, ਜਰਨੈਲ ਸਿੰਘ, ਅਮਰੀਕ ਸਿੰਘ, ਬਲਬੀਰ ਸਿੰਘ, ਜਜਦੇਵ ਸਿੰਘ, ਬਲਵਿੰਦਰ ਸਿੰਘ, ਸੰਜੈ ਬਰਤਾ ਅਤੇ ਹੋਰ ਮੌਜੂਦ ਸਨ।

Location: India, Haryana, Karnal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement