
ਹਰਿਆਣਾ ਤੋਂ ਇਕ ਵਿਅਕਤੀ ਨੂੰ ਅਗਵਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸਦੀ ਕਿਸਮਤ ਸ਼ਾਇਦ ਉਸਦੇ ਨਾਲ ਸੀ
ਮਾਨੇਸਰ, ਹਰਿਆਣਾ ਤੋਂ ਇਕ ਵਿਅਕਤੀ ਨੂੰ ਅਗਵਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸਦੀ ਕਿਸਮਤ ਸ਼ਾਇਦ ਉਸਦੇ ਨਾਲ ਸੀ। ਇਸ ਅਗਵਾਹ ਕੀਤੇ ਗਏ ਸ਼ਖਸ ਦਾ ਨਾਮ ਹਰਪਾਲ ਸਿੰਘ ਹੈ। ਹਰਪਾਲ ਸਿੰਘ ਮਾਨੇਸਰ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਉਸਦਾ ਚਾਹ ਵੇਚਣ ਦਾ ਕਾਰੋਬਾਰ ਕਰਦਾ ਹੈ। ਪਿਛਲੇ ਮਹੀਨੇ, ਹਰਿਆਣਾ ਸਰਕਾਰ ਨੇ 48 ਸਾਲਾ ਮਾਨੇਸਰ ਦੇ ਚਾਹ ਵੇਚਣ ਵਾਲੇ ਹਰਪਾਲ ਸਿੰਘ ਦੀ ਜ਼ਮੀਨ ਨੂੰ 3 ਕਰੋੜ ਰੁਪਏ ਵਿਚ ਖਰੀਦ ਲਿਆ ਸੀ। ਸ਼ਾਇਦ ਇਹੀ 3 ਕਰੋੜ ਦੀ ਰਕਮ ਹਰਪਾਲ ਸਿੰਘ ਲਈ ਜਾਨ ਦੀ ਵੈਰੀ ਬਣ ਗਈ ਸੀ।
Haryana Policeਸੋਮਵਾਰ ਦੀ ਰਾਤ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਹਰਪਾਲ ਸਿੰਘ ਨੂੰ ਅਗਵਾ ਕਰ ਲਿਆ। ਦੱਸਣਯੋਗ ਹੈ ਕਿ ਇਹ ਅਗਵਾਹਕਾਰ ਹਰਪਾਲ ਸਿੰਘ ਦੀ ਜ਼ਮੀਨ ਦੇ ਸੌਦੇ ਬਾਰੇ ਪਹਿਲਾਂ ਤੋਂ ਜਾਣਦੇ ਸਨ। ਹਰਪਾਲ ਸਿੰਘ ਨੂੰ ਅਗਵਾਹ ਕੀਤੇ ਜਾਣ ਦੌਰਾਨ ਇਨ੍ਹਾਂ ਵਿਅਕਤੀਆਂ ਨੇ ਉਸ ਨੂੰ ਪਹਿਨਣ ਲਈ ਕਾਲੇ ਚਸ਼ਮੇ ਦਿੱਤੇ। ਅਗਵਾਹਕਾਰਾਂ ਨੇ ਹਰਪਾਲ ਸਿੰਘ ਦੀਆਂ ਅੱਖਾਂ 'ਤੇ ਟੇਪ ਲਪੇਟ ਦਿੱਤੀ ਸੀ, ਇਹ ਚਸ਼ਮੇ ਅੱਖਾਂ ਤੇ ਬੰਨ੍ਹੀ ਹੋਈ ਟੇਪ ਨੂੰ ਲੁਕਾਉਣ ਲਈ ਜ਼ਬਰਦਸਤੀ ਹਰਪਾਲ ਸਿੰਘ ਨੂੰ ਪਹਿਨਾਏ ਗਏ ਸਨ।
ਅੱਖਾਂ ਦੇ ਨਾਲ ਨਾਲ ਉਨ੍ਹਾਂ ਨੇ ਹਰਪਾਲ ਸਿੰਘ ਨੂੰ ਵੀ ਜਕੜ ਕੇ ਬੰਨ੍ਹ ਦਿੱਤਾ ਸੀ ਅਤੇ ਗੱਡੀ ਵਿਚ ਬੰਦੂਕ ਦੀ ਨੋਕ 'ਤੇ ਉਸ ਨੂੰ ਦਿੱਲੀ ਵਲ ਕਿਸੇ ਅਣਪਛਾਤੀ ਜਗ੍ਹਾ 'ਤੇ ਲੈ ਜਾਣ ਲੱਗੇ। ਪਰ ਇਨ੍ਹਾਂ ਅਗਵਾਹਕਾਰਾਂ ਦੀਆਂ ਆਸਾਂ 'ਤੇ ਉਸ ਸਮੇਂ ਪਾਣੀ ਫਿਰ ਗਿਆ ਜਦੋਂ ਦਿੱਲੀ - ਗੁੜਗਾਓਂ ਸਰਹੱਦ 'ਤੇ ਇਕ ਪੁਲਿਸ ਕਰਮੀ ਨੂੰ ਹਰਪਾਲ ਸਿੰਘ ਦੇ ਪਹਿਨੇ ਚਸ਼ਮੇ 'ਤੇ ਸ਼ੱਕ ਹੋ ਗਿਆ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਦੱਸ ਦਈਏ ਕਿ ਘਟਨਾ ਦੇਰ ਰਾਤ ਦੀ ਹੈ। ਹਰਪਾਲ ਸਿੰਘ ਦੇ ਨਸੀਬ ਚੰਗੇ ਸਨ ਜੋ ਪੁਲਿਸ ਦੀ ਮਦਦ ਨਾਲ ਉਨ੍ਹਾਂ ਦੀ ਜਾਨ ਬਚ ਗਈ।
Sunglasses at night bust abductors of Haryanaਹਰਪਾਲ ਸਿੰਘ ਦੇ ਅੱਖਾਂ ਬੁਰੀ ਤਰਾਂ ਸੁੱਜੀਆਂ ਹੋਈਆਂ ਸਨ ਅਤੇ ਪਿਸਤੌਲ ਨਾਲ ਵਾਰ ਵਾਰ ਮਾਰੇ ਜਾਣ 'ਤੇ ਉਨ੍ਹਾਂ ਦੇ ਸਿਰ ਤੇ ਸੱਟਾਂ ਦੇ ਨਿਸ਼ਾਨ ਵੀ ਸਨ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਆਫ਼ ਪੁਲਿਸ ਐਂਟੋ ਐਲਫੋਂਸਸ ਨੇ ਕਿਹਾ ਕਿ ਅਗਵਾ ਕਰਨ ਵਾਲਿਆਂ ਨੇ ਹਰਪਾਲ ਸਿੰਘ ਦੇ ਅੰਗਾਂ ਨੂੰ ਵੀ ਬੁਰੀ ਤਰਾਂ ਬੰਨ੍ਹਿਆ ਹੋਇਆ ਸੀ ਅਤੇ ਦਿਲੀ ਵਿਚ ਉਨ੍ਹਾਂ ਨੂੰ ਆਪਣੇ ਕਿਸੇ ਖੁਫੀਆ ਟਿਕਾਣੇ 'ਤੇ ਬੰਦੂਕ ਦੀ ਨੋਕ 'ਤੇ ਫ਼ੜਕੇ ਰੱਖਿਆ ਸੀ। ਗ੍ਰਿਫਤਾਰ ਕੀਤੇ ਗਏ ਦੋਵਾਂ ਅਗਵਾਹਕਾਰਾਂ ਜਨਮਹਾਨ ਸਿੰਘ ਅਤੇ ਵਤਨ ਸਿੰਘ, ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਜਾਣਦੇ ਸਨ ਕਿ ਹਰਪਾਲ ਸਿੰਘ ਨੂੰ ਵੱਡੀ ਰਕਮ ਮਿਲਣ ਵਾਲੀ ਹੈ।
ਦੱਸ ਦਈਏ ਕਿ ਜਨਮਹਾਨ ਸਿੰਘ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਨਾਲ ਸਬੰਧਤ ਹੈ। ਉਨ੍ਹਾਂ ਦੀ ਤੁਰਤ ਯੋਜਨਾ ਸਿੰਘ ਪਾਸੋਂ 3 ਲੱਖ ਰੁਪਏ ਕਢਵਾਉਣ ਦੀ ਸੀ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਨੇ ਇਸ ਤੋਂ ਬਾਅਦ ਅਗਲੇ ਦਿਨਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਪੈਸਿਆਂ ਦੀ ਮੰਗ ਕਰਨ ਦੀ ਵੀ ਵਿਉਂਤਬੰਧੀ ਕੀਤੀ ਹੋਈ ਸੀ। ਅਗਵਾਕਾਰਾਂ ਨੂੰ ਪਹਿਲੀ ਸਮੱਸਿਆ ਸਮੇਂ ਹੋਈ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸਿੰਘ ਆਪਣੇ ਫੋਨ ਨੂੰ ਨਾਲ ਨਹੀਂ ਲਿਆ ਰਿਹਾ ਸੀ। ਇਸਦਾ ਅੰਦਾਜ਼ਾ ਅਗਵਾਹਕਾਰਾਂ ਨੇ ਇਹ ਲਗਾਇਆ ਕਿ ਉਹ ਤੁਰੰਤ ਪੈਸੇ ਦਾ ਪ੍ਰਬੰਧ ਨਹੀਂ ਕਰ ਸਕਦਾ।
Sunglasses at night bust abductors of Haryanaਦੱਸ ਦਈਏ ਕਿ ਸਿੰਘ ਮਰੂਤੀ ਸੁਜ਼ੂਕੀ ਦੇ ਕਾਰਖਾਨੇ ਦੇ ਬਾਹਰ ਇੱਕ ਚਾਹ ਦੀ ਦੁਕਾਨ ਚਲਾਉਂਦਾ ਹੈ ਅਤੇ ਨਾਲ ਹੀ ਕਾਈ ਲੋੜਵੰਦ ਮਜ਼ਦੂਰਾਂ ਨੂੰ ਰੁਜ਼ਗਾਰ ਲੱਭਣ ਵਿੱਚ ਉਨ੍ਹਾਂ ਦੀ ਮਦਦ ਵੀ ਕਰਦਾ ਹੈ। ਜ਼ਮੀਨ ਦੇ ਸੌਦੇ ਦੀ ਖ਼ਬਰ ਬਾਰੇ ਜਨਮਹਾਨ ਸਿੰਘ ਪਹਿਲਾਂ ਤੋਂ ਹੀ ਸੀ ਅਤੇ ਜਨਮਹਾਨ ਸਿੰਘ ਨੇ ਇਹ ਖ਼ਬਰ ਅੱਗੇ ਇੱਕ ਮਜ਼ਦੂਰ ਵਤਨ ਸਿੰਘ ਨਾਲ ਸਾਂਝੀ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜਿਸ਼ ਰਚੀ।