
ਸ਼ਾਹਾਬਾਦ ਸਹਕਾਰੀ ਖੰਡ ਮਿਲ ਦੇ ਇਤਹਾਸ ਵਿਚ, ਇਸ ਦੀ 30 ਸਾਲ ਪਹਿਲਾਂ ਸਥਾਪਨਾ ਉਪਰੰਤ ਇਹ ਪਹਿਲਾ ਮੌਕਾ ਸੀ, ਜਦੋਂ ਹਰਿਆਣਾ ਦੇ ਸਹਕਾਰਿਤਾ...
ਸ਼ਾਹਬਾਦ ਮਾਰਕੰਡਾ, ਸ਼ਾਹਾਬਾਦ ਸਹਕਾਰੀ ਖੰਡ ਮਿਲ ਦੇ ਇਤਹਾਸ ਵਿਚ, ਇਸ ਦੀ 30 ਸਾਲ ਪਹਿਲਾਂ ਸਥਾਪਨਾ ਉਪਰੰਤ ਇਹ ਪਹਿਲਾ ਮੌਕਾ ਸੀ, ਜਦੋਂ ਹਰਿਆਣਾ ਦੇ ਸਹਕਾਰਿਤਾ ਮੰਤਰੀ ਮਨੀਸ਼ ਕੁਮਾਰ ਗਰੋਵਰ ਨੇ ਪ੍ਰਦੇਸ਼ ਵਿਚ ਸਥਿਤ ਸਾਰੀਆਂ 10 ਸਹਕਾਰੀ ਖੰਡ ਮਿਲਾਂ ਦੇ ਪ੍ਰਬੰਧ ਨਿਰਦੇਸ਼ਕਾਂ ਦੀ ਸ਼ਾਹਾਬਾਦ ਸਹਕਾਰੀ ਖੰਡ ਮਿਲ ਵਿਚ ਬੈਠਕ ਲਈ।
Sugarcane
ਰਾਜਮੰਤਰੀ ਨੇ ਕਿਹਾ ਕਿ ਸੀਜਨ 2017-18 ਦੇ ਦੌਰਾਨ ਸੂਬੇ ਦੀਆਂ ਸਾਰੀਆਂ ਖੰਡ ਮਿਲਾਂ ਨੇ 500 ਲੱਖ ਕੁਇੰਟਲ ਗੰਨੇ ਦੀ ਪੀੜਾਈ ਕਰ ਕੇ 50 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ ਜੋ ਕਿ ਹਰਿਆਣੇ ਦੇ ਇਤਹਾਸ ਵਿਚ ਸੱਭ ਤੋਂ ਜ਼ਿਆਦਾ ਹੈ। ਚੀਨੀ ਦੀ ਰਿਕਵਰੀ ਪਿਛਲੇ ਸਾਲ ਦੀ ਤੁਲਣਾ ਵਿਚ 0.1 ਫ਼ੀ ਸਦੀ ਜ਼ਿਆਦਾ ਰਹੀ। ਪਿਛਲੇ ਸਾਲ ਦੀ ਤੁਲਣਾ ਵਿਚ 149 ਲੱਖ ਯੂਨਿਟ ਬਿਜਲੀ ਜ਼ਿਆਦਾ ਪੈਦਾ ਕੀਤੀ ਗਈ ਅਤੇ 37 ਕਰੋੜ ਦੀ ਬਿਜਲੀ ਨਿਰਿਆਤ ਕੀਤੀ ਗਈ ਜਿਸ ਦੇ ਨਾਲ ਮਿਲਾਂ ਨੂੰ 6 ਕਰੋੜ ਰੂਪਏ ਦਾ ਵਾਧੂ ਮਾਲੀਆ ਪ੍ਰਾਪਤ ਹੋਇਆ।
ਉਨ੍ਹਾਂ ਦਸਿਆ ਕਿ 2017-18 ਵਿਚ ਗੰਨੇ ਦੀ 76 ਫ਼ੀ ਸਦੀ ਉਪਜ ਦੀ ਰਾਸ਼ੀ ਦਾ ਕਿਸਾਨਾਂ ਨੂੰ ਪਹਿਲਾਂ ਹੀ ਭੁਗਤਾਨ ਕੀਤਾ ਜਾ ਚੁੱਕਿਆ ਹੈ ਅਤੇ 200 ਕਰੋੜ ਰੁਪਏ ਦੀ ਰਾਸ਼ੀ ਸਰਕਾਰ ਦੁਆਰਾ ਜਾਰੀ ਕਰ ਦਿਤੀ ਹੈ ਅਤੇ ਇਹ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿਚ 4-5 ਦਿਨਾਂ ਵਿਚ ਭੇਜ ਦਿਤੀ ਜਾਵੇਗੀ। ਜਿਸ ਦੇ ਨਾਲ ਕੁਲ ਭੁਗਤਾਨ ਲਗਭਗ 87 ਫ਼ੀ ਸਦੀ ਹੋ ਜਾਵੇਗਾ।
Sugarcane
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਪੂਰੇ ਦੇਸ਼ ਵਿਚੋਂ ਸੱਭ ਤੋਂ ਜ਼ਿਆਦਾ ਗੰਨੇ ਦਾ ਭਾਅ ਦਿਤਾ ਹੈ। ਅੱਜ ਪ੍ਰਦੇਸ਼ ਦਾ ਕਿਸਾਨ ਖੁਸ਼ਹਾਲ ਹੈ। ਕਾਰਪੋਰੇਸ਼ਨ ਹਰਿਆਣਾ ਦੀ ਐਡੀਸਨਲ ਮੁੱਖ ਸਕੱਤਰ ਨਵਰਾਜ ਸੰਧੂ ਨੇ ਸਾਰੇ ਮੈਨੇਜਿੰਗ ਡਾਇਰੈਕਟਰਾਂ ਨੂੰ ਸ਼ੁਗਰ ਮਿਲਾਂ ਦੀ ਅਗਲੀ ਵਿਕਾਸ ਯੋਜਨਾ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਰਿਆਣਾ ਦੀ ਸ਼ੂਗਰ ਮਿੱਲਾਂ ਦੀ ਪੂਰੇ ਦੇਸ਼ ਵਿਚ ਇਕ ਵੱਖ ਪਛਾਣ ਹੈ। ਸਾਰੀਆਂ ਮਿਲਾਂ ਵਿਚ ਬਹੁਤ ਹੀ ਈਮਾਨਦਾਰ ਅਤੇ ਲਗਨਸ਼ੀਲ ਅਧਿਕਾਰੀ ਅਤੇ ਕਰਮਚਾਰੀ ਦਿਨਰਾਤ ਰੂਚੀ ਲੈ ਕੇ ਕਾਰਜ ਕਰ ਰਹੇ ਹਨ।
ਇਸ ਮੌਕੇ ਹੈਫ਼ੇਡ ਪੰਚਕੂਲਾ ਦੇ ਮੈਨੇਜਿੰਗ ਡਾਇਰੈਕਟਰ ਸ਼ੇਖਰ ਵਿਦਿਆਰਥੀ, ਸ਼ੁਗਰ ਮਿਲਾਂ ਦੇ ਐੇਮਡੀ ਗਿਰੀਸ਼ ਕੁਮਾਰ, ਆਰਏਸ ਵਰਮਾ, ਬੀਰ ਸਿੰਘ, ਸੁਸ਼ੀਲ ਕੁਮਾਰ, ਡਾ. ਸੁਭਿਤਾ ਢਾਕਾ, ਅਨੁਰਾਗ ਕਸੇਰਾ, ਅਸ਼ਵਨੀ ਮਲਿਕ, ਪ੍ਰਦੀਪ ਐਹਲਾਵਤ, ਪ੍ਰਦੁਮਨ ਸਿੰਘ, ਵੇਦਪ੍ਰਕਾਸ਼, ਜਿਤੇਂਦਰ ਕੁਮਾਰ, ਕੰਵਰ ਸਿੰਘ, ਏ.ਡੀ ਮਲਿਕ, ਵੀਐਸ ਢੂਲ, ਡਾ. ਰੋਸ਼ਨ ਲਾਲ ਯਾਦਵ, ਸੰਦੀਪ ਸ਼ਰਮਾ ਅਤੇ ਸ਼ੂਗਰ ਮਿਲ ਦੇ ਮੁੱਖ ਅਭਿਅੰਤਾ ਸੁਭਾਸ਼ ਉਪਾਧਿਆਏ, ਮੁੱਖ ਲੇਖਾਧਿਕਾਰੀ ਦੀਵਾ ਖਟੋਡ, ਰਵਿ ਕੁਮਾਰ ਸ਼ਰਮਾ ਆਦਿ ਮੌਜੂਦ ਸਨ।