
ਸੀਬੀਆਈ ਨੇ ਲਿਆ ਹਿਰਾਸਤ ਵਿਚ
ਨਵੀਂ ਦਿੱਲੀ: ਸੀਬੀਆਈ ਨੇ ਇਕ ਜਹਾਜ਼ ਘੁਟਾਲੇ ਦੇ ਸਿਲਸਿਲੇ ਵਿਚ ਬਿਚੌਲੀਏ ਦੀਪਕ ਤਲਵਰ ਨੂੰ ਹਿਰਾਸਤ ਵਿਚ ਲੈ ਲਿਆ। ਵਿਸ਼ੇਸ਼ ਜੱਜ ਅਨਿਲ ਕੁਮਾਰ ਸਿਸੋਦਿਆ ਦੁਆਰਾ ਦੀਪਕ ਤਲਵਾਰ ਦੀ ਆਖਰੀ ਜ਼ਮਾਨਤ ਪਟੀਸ਼ਨ ਖਾਰਜ ਕੀਤੇ ਜਾਣ ਤੋਂ ਬਾਅਦ ਸੀਬੀਆਈ ਨੇ ਅਦਾਲਤ ਵਿਚ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਏਜੰਸੀ ਨੇ ਤਲਵਰ ਤੋਂ ਪੁੱਛਗਿੱਛ ਲਈ ਉਸ ਦੀ 14 ਦਿਨਾਂ ਦੀ ਹਿਰਾਸਤ ਦੀ ਬੇਨਤੀ ਕੀਤੀ ਹੈ ਜਿਸ 'ਤੇ ਅਦਾਲਤ ਦੁਆਰਾ ਅੱਜ ਹੀ ਆਦੇਸ਼ ਪਾਸ ਕੀਤੇ ਜਾਣ ਦੀ ਸੰਭਾਵਨਾ ਹੈ। ਤਲਵਰ ਇਸ ਸਮੇਂ ਘੁਟਾਲੇ ਨਾਲ ਸਬੰਧਿਤ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਨਿਆਇਰ ਹਿਰਾਸਤ ਵਿਚ ਹੈ। ਉਸ ਨੇ ਕੇਂਦਰ ਵਿਚ ਕਾਂਗਰਸ ਅਗਵਾਈ ਵਾਲੀ ਯੂਪੀਏ ਸਰਕਾਰ ਦੌਰਾਨ ਕੁੱਝ ਜਹਾਜ਼ ਸੌਦੇ ਵਿਚ ਕਥਿਤ ਰੂਪ ਤੋਂ ਭੂਮਿਕਾ ਨਿਭਾਈ ਸੀ।
ਜਿਸ ਕਾਰਨ ਉਹ ਜਾਂਚ ਦੇ ਦਾਇਰੇ ਵਿਚ ਹੈ। ਸੀਬੀਆਈ ਅਤੇ ਪ੍ਰਵਰਤਨ ਡਾਇਰੈਕਟੋਰੇਟ ਨੇ ਤਲਵਰ ਵਿਰੁਧ ਭ੍ਰਿਸ਼ਟਾਚਾਰ ਦੇ ਸਬੰਧ ਵਿਚ ਅਪਰਾਧਿਕ ਮਾਮਲੇ ਦਰਜ ਕੀਤੇ ਹਨ ਜਦਕਿ ਆਮਦਨ ਵਿਭਾਗ ਨੇ ਉਸ ਤੇ ਕਰ ਚੋਰੀ ਦਾ ਆਰੋਪ ਲਗਾਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।