
ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਰੋਨਾ ਕਰ ਕੇ ਜਾਨ ਗੁਆਉਣ ਵਾਲੇ ਸਿਵਲ ਡਿਫੈਂਸ ਦੇ ਜਵਾਨ ਅਰੁਣ
ਨਵੀਂ ਦਿੱਲੀ: (ਅਮਨਦੀਪ ਸਿੰਘ) : ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਰੋਨਾ ਕਰ ਕੇ ਜਾਨ ਗੁਆਉਣ ਵਾਲੇ ਸਿਵਲ ਡਿਫੈਂਸ ਦੇ ਜਵਾਨ ਅਰੁਣ ਸਿੰਘ ਦੇ ਪਰਵਾਰ ਨੂੰ ਇਕ ਕਰੋੜ ਦੀ ਸਨਮਾਨ ਰਕਮ ਦਾ ਚੈੱਕ ਦੇ ਕੇ, ਪਰਵਾਰ ਦਾ ਦੁੱਖ ਵੰਡਾਇਆ।
File Photo
ਅੱਜ ਉੱਤਮ ਨਗਰ ਵਿਖੇ ਮਰਹੂਮ ਦੀ ਰਿਹਾਇਸ਼ ਵਿਖੇ ਪੁੱਜ ਕੇ ਕੇਜਰੀਵਾਲ ਨੇ ਅਰੁਣ ਸਿੰਘ ਦੇ ਪਰਵਾਰਕ ਜੀਆਂ ਨਾਲ ਮੁਲਾਕਾਤ ਕਰਦਿਆਂ ਕਿਹਾ, “ਅਸੀਂ ਅਰੁਣ ਦੀ ਸ਼ਹੀਦੀ ਨੂੰ ਸਿਜਦਾ ਕਰਦੇ ਹਾਂ ਤੇ ਪੂਰੀ ਦਿੱਲੀ ਦੇ ਲੋਕਾਂ ਨੂੰ ਉਨਾਂ 'ਤੇ ਮਾਣ ਹੈ ਜਿਨ੍ਹਾਂ ਕਰੋਨਾ ਵਿਚ ਲੋਕਾਂ ਦੀ ਸੇਵਾ ਕਰਦੇ ਹੋਏ ਆਪਣੀ ਜਾਨ ਦੇ ਦਿਤੀ।“
ਉਨਾਂ ਮਰਹੂਮ ਦੀ ਜੀਵਨ ਸਾਥਣ ਨੂੰ ਚੈੱਕ ਦੇ ਕੇ, ਭਰੋਸਾ ਦਿਤਾ ਕਿ ਮਰਹੂਮ ਦੀ 9 ਵੀਂ ਤੇ 12 ਵੀਂ ਪੜ੍ਹਦੀਆਂ ਦੋਹਾਂ ਧੀਆਂ ਦੀ ਸਰਕਾਰ ਹਰ ਮਦਦ ਕਰੇਗੀ ਤਾ ਕਿ ਉਨਾਂ ਦੀ ਪੜ੍ਹਾਈ ਨਾ ਛੁੱਟ ਜਾਏ।
Arvind Kejriwal
ਅਰੁਣ ਸਿੰਘ ਦਵਾਰਕਾ ਵਿਖੇ ਡਿਊਟੀ ਕਰ ਰਹੇ ਸਨ, ਜਦ ਉਨਾਂ ਨੂੰ ਕਰੋਨਾ ਹੋਇਆ। ਕੇਜਰੀਵਾਲ ਨੇ ਕਿਹਾ, “ਸਾਡੇ ਸਿਵਲ ਡਿਫੈਂਸ ਦੇ ਜਵਾਨਾਂ ਨੇ ਕਰੋਨਾ ਵਿਚ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਕੀਤੀ ਭਾਵੇਂ ਉਹ ਕੋਈ ਹਸਪਤਾਲ ਸੀ ਜਾਂ ਕੋਈ ਹੋਰ ਮਹਿਕਮਾ, 24 ਘੰਰੇ ਪੂਰੀ ਮਿਹਨਤ ਨਾਲ ਕੰਮ ਕਰਦੇ ਰਹੇ। ਉਨਾਂ੍ਹ ਵਿਚ ਹੀ ਇਕ ਜਵਾਨ ਅਰੁਣ ਸਿੰਘ ਸਨ, ਜਿਨ੍ਹਾਂ ਨੂੰ ਡਿਊਟੀ ਦੌਰਾਨ ਕਰੋਨਾ ਹੋ ਗਿਆ ਤੇ ਇਲਾਜ ਵਿਚ ਉਨਾਂ ਦੀ ਮੌਤ ਹੋ ਗਈ।“