
ਚੀਨੀ ਰਾਜਧਾਨੀ ਬੀਜਿੰਗ ਵੀ ਭਾਰਤ ਦੀ ਨਿਊਕਲੀਅਰ ਮਿਜ਼ਾਇਲ ਦੀ ਰੇਂਜ ਹੇਠ ਆਈ
ਨਵੀਂ ਦਿੱਲੀ : ਵਿਸ਼ਵ ਸ਼ਕਤੀ ਅਮਰੀਕਾ ਅਤੇ ਚੀਨ ਦਰਮਿਆਨ ਚੱਲ ਰਹੇ ਖਿੱਚੋਤਾਣ ਨੂੰ ਲੈ ਕੇ ਦੁਨੀਆਂ ਭਰ ਅੰਦਰ ਦਹਿਸ਼ਤ ਦਾ ਮਾਹੌਲ ਹੈ। ਇਨ੍ਹਾਂ ਦੋਵਾਂ ਸ਼ਕਤੀਆਂ ਦੇ ਆਪਸ 'ਚ ਭਿੜਣ ਦੀ ਸੂਰਤ 'ਚ ਤੀਜਾ ਵਿਸ਼ਵ ਯੁੱਧ ਛਿੜਣ ਦੀਆਂ ਕਿਆਸ-ਅਰਾਈਆਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ਅਤੇ ਉਸ ਦੇ ਖੁਦ ਨੂੰ ਵਿਸ਼ਵ ਸ਼ਕਤੀ ਵਜੋਂ ਸਥਾਪਤ ਕਰਨ ਦੀ ਮਨੋਬਿਰਤੀ ਜੱਗ ਜਾਹਰ ਹੋ ਚੁੱਕੀ ਹੈ। ਦੁਨੀਆਂ ਨੂੰ ਕਰੋਨਾ ਵੰਡਣ ਤੋਂ ਬਾਅਦ ਚੀਨ ਨੇ ਜਿਸ ਤਰ੍ਹਾਂ ਖੁਦ ਨੂੰ ਕਰੋਨਾ ਮੁਕਤ ਐਲਾਨ ਕੇ ਦੱਖਣੀ ਚੀਨ ਸਾਗਰ ਸਮੇਤ ਅਪਣੇ ਗੁਆਢੀਆਂ ਨਾਲ ਹਾਲਾਤ ਤਣਾਅਪੂਰਨ ਬਣਾਏ ਹਨ, ਉਸ ਨੇ ਉਸ ਦੇ ਇਰਾਦਿਆਂ ਬਾਰੇ ਸ਼ੱਕ ਪੈਦਾ ਕੀਤਾ ਹੈ।
nuclear weapons
ਹੁਣ ਵਿਸ਼ਵ ਦੇ ਕਈ ਦੇਸ਼ ਚੀਨ ਖਿਲਾਫ਼ ਖੁਲ੍ਹ ਕੇ ਸਾਹਮਣੇ ਆ ਗਏ ਹਨ। ਚੀਨ ਨੇ ਭਾਰਤ ਨਾਲ ਵੀ ਐਲਓਸੀ 'ਤੇ ਮੋਰਚਾ ਖੋਲ੍ਹ ਰੱਖਿਆ ਹੈ। ਭਾਰਤ ਨੇ ਵੀ ਚੀਨ ਦੀਆਂ ਚਾਲਾਂ ਨੂੰ ਸਮਝਦਿਆਂ ਉਸ ਖਿਲਾਫ਼ ਸਖ਼ਤ ਮੋਰਚਾਬੰਦੀ ਸ਼ੁਰੂ ਕਰ ਦਿਤੀ ਹੈ। ਇਸੇ ਤਹਿਤ ਭਾਰਤ ਨੇ ਅਪਣੇ ਪਰਮਾਣੂ ਹਥਿਆਰਾਂ ਦਾ ਮੂੰਹ ਪਾਕਿਸਤਾਨ ਦੀ ਥਾਂ ਹੁਣ ਚੀਨ ਵੱਲ ਮੋੜ ਦਿਤਾ ਹੈ। ਇੰਟਰਨੈਸ਼ਨਲ ਜਰਨਲ 'ਬੁਲੇਟਿਨ ਫਾਰ ਐਟੋਮੈਟਿਕ ਸਾਇੰਟਿਸਟ' ਮੁਤਾਬਕ ਚੀਨੀ ਰਾਜਧਾਨੀ ਬੀਜਿੰਗ ਵੀ ਹੁਣ ਭਾਰਤ ਦੀ ਨਿਊਕਲੀਅਰ ਮਿਜ਼ਾਇਲ ਦੀ ਰੇਂਜ ਹੇਠ ਆ ਗਈ ਹੈ।
Nuclear Weapons
ਇਸ ਜਨਰਲ 'ਚ 'ਇੰਡੀਅਨ ਨਿਊਕਲੀਅਰ ਫੋਰਸਜ਼-2020' ਦੇ ਨਾਂਅ ਤੋਂ ਛਪੇ ਲੇਖ ਮੁਤਾਬਕ ਭਾਰਤ ਦੀ ਨਿਊਕਲੀਅਰ ਰਣਨੀਤੀ 'ਚ ਹੁਣ ਚੀਨ ਵੱਲ ਰੁਖ਼ ਹੈ। ਲੇਖ 'ਚ ਇਹ ਵੀ ਖੁਲਾਸਾ ਹੋਇਆ ਕਿ ਭਾਰਤ ਅਪਣੇ ਤਿੰਨ ਪੁਰਾਣੇ ਪਰਮਾਣੂ ਹਥਿਆਰ ਲਿਜਾਣ 'ਚ ਸਮਰੱਥ ਏਅਰਕ੍ਰਾਫਟ, ਜ਼ਮੀਨ ਤੋਂ ਮਾਰ ਕਰਨ ਵਾਲੇ ਪਲੇਟਫਾਰਮ ਤੇ ਸਮੁੰਦਰ ਤੋਂ ਮਾਰ ਕਰਨ ਵਾਲੇ ਸਿਸਟਮ ਨੂੰ ਬਦਲ ਰਿਹਾ ਹੈ।
Nuclear Weapons
ਹਾਲ ਹੀ 'ਚ ਗੋਲਬਲ ਥਿੰਕਟੈਂਕ, 'ਸਿਪਾਰੀ' ਨੇ ਵੀ ਅਪਣੀ ਤਾਜ਼ਾ ਰਿਪੋਰਟ ਰਿਪੋਰਟ 'ਚ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਭਾਰਤ ਤੇ ਚੀਨ ਦੋਵੇਂ ਹੀ ਅਪਣੇ ਐਟਮੀ ਹਥਿਆਰਾਂ ਦਾ ਜ਼ਖੀਰਾ ਵਧਾ ਰਹੇ ਹਨ। ਰਿਪੋਰਟ 'ਚ ਖੁਲਾਸਾ ਕੀਤਾ ਗਿਆ ਸੀ ਕਿ ਚੀਨ ਕੋਲ ਇਸ ਸਮੇਂ ਕਰੀਬ 320 ਪਰਮਾਣੂ ਹਥਿਆਰ ਹਨ ਜੋ ਬੀਤੇ ਸਾਲ ਦੇ ਮੁਕਾਬਲੇ ਵਧ ਗਏ ਹਨ। ਸਾਲ 2019 'ਚ ਚੀਨ ਕੋਲ 290 ਐਟਮੀ ਹਥਿਆਰ ਸਨ।
Nuclear weapons
ਪਾਕਿਸਤਾਨ ਕੋਲ ਇਸ ਸਮੇਂ 150-160 ਪਰਮਾਣੂ ਹਥਿਆਰ ਹਨ। ਇਨ੍ਹਾਂ ਐਟਮੀ ਹਥਿਆਰਾਂ 'ਚ ਬੰਬ ਤੇ ਮਿਜ਼ਾਇਲਾਂ ਸ਼ਾਮਲ ਹਨ। ਇਸੇ ਦੌਰਾਨ ਭਾਰਤ ਨੇ ਵੀ ਪਰਮਾਣੂ ਹਥਿਆਰਾਂ 'ਚ ਪਿਛਲੇ ਸਾਲ ਨਾਲੋਂ ਵਾਧਾ ਕੀਤਾ ਹੈ। ਪਿਛਲੇ ਸਾਲ ਭਾਰਤ ਕੋਲ 140 ਦੇ ਕਰੀਬ ਐਟਮੀ ਹਥਿਆਰ ਸਨ। ਹੁਣ ਇਹ ਅੰਕੜਾ 150 ਹੋ ਗਿਆ ਹੈ। ਹਾਲਾਂਕਿ ਭਾਰਤ ਦੇ ਇਸ ਜਖ਼ੀਰੇ ਦੀ ਗਿਣਤੀ ਪਾਕਿਸਤਾਨ ਤੇ ਚੀਨ ਨਾਲੋਂ ਘੱਟ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।