ਦੱਖਣੀ ਚੀਨ ਸਾਗਰ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਾਲੇ ਤਲਖੀ ਵਧੀ, ਟਰੰਪ ਦੀ ਡਰੈਗਨ ਨੂੰ ਚਿਤਾਵਨੀ!
Published : Jul 14, 2020, 6:51 pm IST
Updated : Jul 14, 2020, 6:51 pm IST
SHARE ARTICLE
Donald Trump
Donald Trump

ਅਮਰੀਕਾ ਨੇ ਚੀਨ ਦੇ ਦੱਖਣੀ ਚੀਨ ਸਾਗਰ 'ਤੇ ਦਾਅਵਿਆਂ ਨੂੰ ਕੀਤਾ ਖਾਰਜ

ਵਾਸ਼ਿੰਗਟਨ : ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ਕਾਰਨ ਉਸ ਦੇ ਅਪਣੇ ਗੁਆਢੀ ਮੁਲਕਾਂ ਸਮੇਤ ਦੁਨੀਆਂ ਦੇ ਵੱਡੇ ਦੇਸ਼ਾਂ ਨਾਲ ਮੱਤਭੇਦ ਚੱਲ ਰਹੇ ਹਨ। ਕਰੋਨਾ ਕਾਲ ਦੌਰਾਨ ਚੀਨ ਦੇ ਤੇਵਰਾਂ 'ਚ ਆਈ ਤੇਜ਼ੀ ਤੋਂ ਉਸ ਦੇ ਗੁਆਢੀ ਮੁਲਕ ਡਾਢੇ ਪ੍ਰੇਸ਼ਾਨ ਹਨ। ਚੀਨ ਦਾ ਭਾਰਤ ਨਾਲ ਸਰਹੱਦੀ ਵਿਵਾਦ ਫਿਲਹਾਲ ਟੱਲ ਗਿਆ ਹੈ, ਪਰ ਉਸ ਦੀਆਂ ਦੱਖਣੀ ਚੀਨ ਸਾਗਰ ਅੰਦਰ ਵਧਦੀਆਂ ਗਤੀਵਿਧੀਆਂ ਕਾਰਨ ਅਮਰੀਕਾ ਨਾਲ ਸਿੰਗ ਫਸਣ ਦੇ ਅਸਾਰ ਬਣਦੇ ਜਾ ਰਹੇ ਹਨ।

Donald TrumpDonald Trump

ਕਰੋਨਾ ਮਹਾਮਾਰੀ ਕਾਰਨ ਚੀਨ ਤੋਂ ਪਹਿਲਾਂ ਹੀ ਖਫ਼ਾ ਚੱਲ ਰਹੇ ਅਮਰੀਕਾ ਨੇ ਚੀਨ ਖਿਲਾਫ਼ ਕਰੜਾ ਰੁਖ ਅਪਨਾਉਂਦਿਆਂ ਉਸ ਨੂੰ ਅਲਟੀਮੇਟਮ ਤਕ ਦੇ ਦਿਤਾ ਹੈ। ਅਮਰੀਕਾ ਨੇ ਚੀਨ ਦੇ ਦੱਖਣੀ ਚੀਨ ਸਾਗਰ 'ਤੇ ਦਾਅਵਿਆਂ ਨੂੰ ਸਿਰੇ ਤੋਂ ਰੱਦ ਕਰ ਦਿਤਾ ਹੈ। ਟਰੰਪ ਪ੍ਰਸ਼ਾਸਨ ਨੇ ਸਾਫ਼ ਕੀਤਾ ਕਿ ਦੁਨੀਆ ਦੱਖਣੀ ਚੀਨ ਸਾਗਰ 'ਤੇ ਚੀਨ ਨੂੰ ਉਸ ਦੇ ਅਪਣੇ ਸਮੁੰਦਰੀ ਰਾਜ ਵਜੋਂ ਵਿਚਰਨ ਦੀ ਇਜਾਜ਼ਤ ਨਹੀਂ ਦੇਵੇਗੀ।

Xi JinpingXi Jinping

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਦੱਖਣੀ ਚੀਨ ਸਾਗਰ 'ਤੇ ਚੀਨ ਦੇ ਦਾਅਵੇ ਬਿਲਕੁਲ ਬੇਤੁਕੇ ਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਮੈਂ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹਾਂ। ਰਾਸ਼ਟਰਪਤੀ ਟਰੰਪ ਨੇ ਚੀਨ ਦੇ ਰਵੱਈਏ ਬਾਰੇ ਚੀਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਚੀਨ ਦੀ ਆਰਮੀ ਧੋਖ਼ੇਬਾਜ ਹੈ। ਚੀਨ ਆਈਪੀ ਚੋਰੀ ਤੇ ਮਨੁੱਖੀ ਅਧਿਕਾਰਾਂ ਦੀ ਲਗਾਤਾਰ ਉਲੰਘਣਾ ਕਰ ਰਿਹਾ ਹੈ।

Donald TrumpDonald Trump

ਦੂਜੇ ਪਾਸੇ, ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਵੀ ਚੀਨ ਖਿਲਾਫ਼ ਸਖ਼ਤ ਰੁਖ ਅਪਨਾਉਂਦਿਆਂ ਮੋਰਚਾ ਖੋਲ੍ਹ ਦਿਤਾ ਹੈ। ਯੂਐਸ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਸਮੁੰਦਰ ਦੀ ਆਜ਼ਾਦੀ ਦੀ ਰੱਖਿਆ ਲਈ ਕੌਮਾਂਤਰੀ ਭਾਈਚਾਰੇ ਦੇ ਨਾਲ ਖੜ੍ਹਾ ਹੈ। ਉਹ ਉਨ੍ਹਾਂ ਦੀ ਪ੍ਰਭੂਸੱਤਾ ਦਾ ਸਤਿਕਾਰ ਕਰਦਾ ਹੈ। ਪੌਂਪੀਓ ਦੇ ਬਿਆਨ ਵਿਚ ਚੀਨ ਨੂੰ ਸਪਸ਼ਟ ਸੰਦੇਸ਼ ਦਿਤਾ ਹੈ ਕਿ ਜੇ ਕਿਸੇ ਦੇਸ਼ 'ਤੇ ਹਮਲਾਵਰ ਹੁੰਦਾ ਹੈ ਤਾਂ ਅਮਰੀਕਾ ਉਸ ਦੇ ਨਾਲ ਹੋਵੇਗਾ।

Mike Pompeo Mike Pompeo

ਪੋਂਪੀਓ ਨੇ ਕਿਹਾ ਕਿ ਚੀਨ ਸਮੁੰਦਰੀ ਅਧਿਕਾਰ ਲਈ ਕਾਨੂੰਨੀ ਤੌਰ 'ਤੇ ਦਾਅਵਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਅਮਰੀਕਾ ਟਾਪੂਆਂ ਤੋਂ ਬਾਹਰ ਨਿਕਲਣ ਵਾਲੇ 12-ਨੈਟੀਕਲ ਖੇਤਰੀ ਸਮੁੰਦਰ ਤੋਂ ਪਾਰ ਕਿਸੇ ਚੀਨੀ ਦਾਅਵੇ ਨੂੰ ਰੱਦ ਕਰਦਾ ਹੈ। ਪੋਂਪੀਓ ਨੇ ਕਿਹਾ ਕਿ ਚੀਨ ਦਾ ਕੋਈ ਜਾਇਜ਼ ਖੇਤਰੀ ਜਾਂ ਸਮੁੰਦਰੀ ਦਾਅਵਾ ਨਹੀਂ ਹੈ।

Chinese President Xi JinpingChinese President Xi Jinping

ਕਾਬਲੇਗੌਰ ਹੈ ਕਿ ਦੱਖਣੀ ਚੀਨ ਸਾਗਰ 'ਚ ਚੀਨ ਦੀਆਂ ਵਧਦੀਆਂ ਗਤੀਵਿਧੀਆਂ ਤੋਂ ਭਾਰਤ ਸਮੇਤ ਕਈ ਦੇਸ਼ ਚਿੰਤਤ ਹਨ। ਚੀਨ ਇਸ ਇਲਾਕੇ 'ਤੇ ਅਪਣਾ ਇਕੱਲੇ ਦਾ ਏਕਾਧਿਕਾਰ ਜਮਾਉਣਾ ਚਾਹੁੰਦਾ ਹੈ, ਜਦਕਿ ਉਸ ਦੇ ਗੁਆਢੀ ਮੁਲਕ ਇਸ 'ਤੇ ਅਪਣਾ ਹੱਕ ਜਤਾਉਂਦੇ ਹਨ। ਚੀਨ ਅਪਣੇ ਗੁਆਢੀ ਮੁਲਕਾਂ ਸਮੇਤ ਅਮਰੀਕਾ ਦੇ ਦੱਖਣੀ ਚੀਨ ਸਾਗਰ 'ਤੇ ਦਾਅਵੇ ਨੂੰ ਫ਼ੌਜੀ ਤਾਕਤ ਦੇ ਜ਼ੋਰ 'ਤੇ ਖਾਰਜ ਕਰਨਾ ਚਾਹੁੰਦਾ ਹੈ ਜੋ ਇਸ ਖਿੱਚੋਤਾਣ ਦਾ ਮੂਲ ਕਾਰਨ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement