ਤੀਜੇ ਕਾਰਜਕਾਲ ’ਚ ਭਾਰਤ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ : ਪ੍ਰਧਾਨ ਮੰਤਰੀ ਮੋਦੀ

By : BIKRAM

Published : Jul 26, 2023, 9:32 pm IST
Updated : Jul 26, 2023, 9:48 pm IST
SHARE ARTICLE
PM dedicates the 'Bharat Mandapam' - International Exhibition-cum-Convention Centre (IECC) Complex to the Nation at Pragati Maidan, in New Delhi on July 26, 2023.
PM dedicates the 'Bharat Mandapam' - International Exhibition-cum-Convention Centre (IECC) Complex to the Nation at Pragati Maidan, in New Delhi on July 26, 2023.

ਪ੍ਰਧਾਨ ਮੰਤਰੀ ਨੇ ਨਵੇਂ ਬਣੇ ਕਨਵੈਨਸ਼ਨ ਸੈਂਟਰ ‘ਭਾਰਤ ਮੰਡਪਮ’ ਦਾ ਉਦਘਾਟਨ ਕੀਤਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਰਾਜਧਾਨੀ ਦੇ ਪ੍ਰਗਤੀ ਮੈਦਾਨ ਵਿਖੇ ਨਵੇਂ ਬਣੇ ਪ੍ਰਦਰਸ਼ਨੀ ਅਤੇ ਸੰਮੇਲਨ ਕੇਂਦਰ (ਆਈ.ਈ.ਸੀ.ਸੀ.) ਦਾ ਉਦਘਾਟਨ ਕੀਤਾ ਜਿਸ ਨੂੰ ‘ਭਾਰਤ ਮੰਡਪਮ’ ਵਜੋਂ ਜਾਣਿਆ ਜਾਵੇਗਾ। ਆਈ.ਈ.ਸੀ.ਸੀ. ਕੰਪਲੈਕਸ ਦਾ ਪੁਨਰ ਵਿਕਾਸ ਲਗਭਗ 2,700 ਕਰੋੜ ਰੁਪਏ ਦੀ ਲਾਗਤ ਨਾਲ ਇਕ ਕੌਮੀ ਪ੍ਰਾਜੈਕਟ ਵਜੋਂ ਕੀਤਾ ਗਿਆ ਹੈ। ਇਸ ਦਾ ਕੈਂਪਸ 123 ਏਕੜ ਵਿਚ ਫੈਲਿਆ ਹੋਇਆ ਹੈ।

ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਖਾਕਾ ਪੇਸ਼ ਕਰਦਿਆਂ ਬੁਧਵਾਰ ਨੂੰ ਦਾਅਵਾ ਕੀਤਾ ਕਿ ਭਾਰਤ ਹੁਣ ਮੁਕਾਬਲੇ ਤੇਜ਼ ਵਿਕਾਸ ਕਰ ਕੇ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਮੋਦੀ ਦੀ ਅਗਵਾਈ ਵਾਲੇ ਕੌਮੀ ਜਨਤਾਂਤਰਿਕ ਗਠਬੰਧਨ (ਐਨ.ਡੀ.ਏ.) ਦੀ ਸਰਕਾਰ ਅਗਲੇ ਸਾਲ ਮਈ ’ਚ ਅਪਣੇ 10 ਸਾਲ ਪੂਰੇ ਕਰੇਗੀ। ਐਨ.ਡੀ.ਏ. ਵਿਕਾਸ ਦੇ ਮੁੱਦੇ ’ਤੇ ਤੀਜੇ ਕਾਰਜਕਾਲ ਲਈ ਚੋਣਾਂ ’ਚ ਉਤਰਨ ਦੀ ਤਿਆਰੀ ਕਰ ਰਹੀ ਹੈ। 

ਰਤ ਮੰਡਪਮ ਦੇ ਉਦਘਾਟਨ ਸਮਾਰੋਹ ’ਚ ਲਗਭਗ 3,000 ਮਹਿਮਾਨ ਸ਼ਾਮਲ ਹੋਏ। ਇਨ੍ਹਾਂ ’ਚ ਕੈਬਨਿਟ ਮੈਂਬਰ, ਉਦਯੋਗ ਅਤੇ ਫਿਲਮੀ ਹਸਤੀਆਂ ਤੋਂ ਇਲਾਵਾ ਹੋਰ ਨਾਮਵਰ ਸ਼ਖਸੀਅਤਾਂ ਸ਼ਾਮਲ ਸਨ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਆਈ.ਈ.ਸੀ.ਸੀ. ਕੰਪਲੈਕਸ ਦੇਸ਼ ਦਾ ਸਭ ਤੋਂ ਵੱਡਾ ਮੀਟਿੰਗ, ਸੰਮੇਲਨ ਅਤੇ ਪ੍ਰਦਰਸ਼ਨੀ ਕੇਂਦਰ ਹੋਵੇਗਾ। ਸਮਾਗਮਾਂ ਕਰਵਾਉਣ ਲਈ ਉਪਲਬਧ ਖੇਤਰ ਦੇ ਸੰਦਰਭ ਵਿਚ ਇਹ ਵਿਸ਼ਵ ’ਚ ਚੋਟੀ ਦੇ ਸੰਮੇਲਨ ਅਤੇ ਪ੍ਰਦਰਸ਼ਨੀ ਸਥਾਨਾਂ ’ਚੋਂ ਇਕ ਹੈ। ਇਸ ਵਿਚ ਕਈ ਸੰਮੇਲਨ ਕੇਂਦਰ, ਪ੍ਰਦਰਸ਼ਨੀ ਸਥਾਨ ਅਤੇ ਅਖਾੜਾ ਸ਼ਾਮਲ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਮੁੜ ਵਿਕਸਤ ਕੰਪਲੈਕਸ ਵਿਚ ਵਿਸ਼ੇਸ਼ ਪੂਜਾ ਵੀ ਕੀਤੀ। ਇਸ ਦੇ ਨਿਰਮਾਣ ਵਿਚ ਲੱਗੇ ਮਜ਼ਦੂਰਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। 

ਕੌਮੀ ਰਾਜਧਾਨੀ ਦੇ ਵਿਚਕਾਰ ਇਕ ਵਿਸ਼ਵ ਪੱਧਰੀ ਸੰਮੇਲਨ ਕੇਂਦਰ ‘ਭਾਰਤ ਮੰਡਪਮ’ ਦਾ ਉਦਘਾਟਨ ਕਰਨ ਮਗਰੋਂ ਉਨ੍ਹਾਂ ਕਿਹਾ, ‘‘ਸਾਨੂੰ ਅਗਲੇ 25 ਸਾਲਾਂ ’ਚ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦਾ ਟੀਚਾ ਹਾਸਲ ਕਰਨਾ ਹੈ।’’ ਉਨ੍ਹਾਂ ਨੇ ਨੀਤੀ ਕਮਿਸ਼ਨ ਦੀ ਇਕ ਰੀਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਯਕੀਨੀ ਤੌਰ ’ਤੇ ਗ਼ਰੀਬੀ ਮਿਟਾ ਸਕਦਾ ਹੈ, ਕਿਉਂਕਿ ਇਸ ’ਚ 13.5 ਕਰੋੜ ਗ਼ਰੀਬਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਣ ਦੀ ਗੱਲ ਕਹੀ ਗਈ ਹੈ। 

ਅਪਣੇ 9 ਸਾਲਾਂ ਦੇ ਕਾਰਜਕਾਲ ਦੌਰਾਨ ਹਵਾਈ ਅੱਡਿਆਂ ਦੀ ਗਿਣਤੀ, ਰੇਲਵੇ ਲਾਈਨਾਂ ਦੇ ਬਿਜਲੀਕਰਨ ਤੋਂ ਲੈ ਕੇ ਸ਼ਹਿਰੀ ਗੈਸ ਦੇ ਵਿਸਤਾਰ ਤਕ ਦੇ ਵਿਕਾਸ ਦੇ ਅੰਕੜੇ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਵਿਚ ਜਦੋਂ ਭਾਜਪਾ ਸਰਕਾਰ ਸੱਤਾ ਵਿਚ ਆਈ ਤਾਂ ਭਾਰਤ 10ਵੀਂ ਸਭ ਤੋਂ ਵੱਡੀ ਅਰਥਵਿਵਸਥਾ ਸੀ।
ਦੇਸ਼ ਹੁਣ ਅਮਰੀਕਾ, ਚੀਨ, ਜਰਮਨੀ ਅਤੇ ਜਾਪਾਨ ਤੋਂ ਬਾਅਦ ਦੁਨੀਆਂ ਵਿਚ ਪੰਜਵੇਂ ਸਥਾਨ ’ਤੇ ਹੈ।

ਇੰਟਰਨੈਸ਼ਨਲ ਐਗਜ਼ੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ (ਆਈ.ਈ.ਸੀ.ਸੀ.) ਕੰਪਲੈਕਸ ਦਾ ਉਦਘਾਟਨ ਕਰਦੇ ਹੋਏ, ਉਨ੍ਹਾਂ ਕਿਹਾ, ‘‘ਅਸੀਂ ਭਾਰਤ ਨੂੰ ਇਕ ਵਿਕਸਤ ਰਾਸ਼ਟਰ ਬਣਾਵਾਂਗੇ ਜੋ ਰਾਸ਼ਟਰ ਪਹਿਲਾਂ, ਨਾਗਰਿਕ ਪਹਿਲਾਂ ਦੇ ਸਿਧਾਂਤ ’ਤੇ ਕੰਮ ਕਰੇਗਾ।’’ ਮੋਦੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਨੇ 2014 ’ਚ ਸੱਤਾ ਸੰਭਾਲੀ ਸੀ ਤਾਂ ਭਾਰਤੀ ਅਰਥਵਿਵਸਥਾ 10ਵੇਂ ਸਥਾਨ ’ਤੇ ਸੀ ਅਤੇ ਹੁਣ ਇਹ ਦੁਨੀਆ 'ਚ ਪੰਜਵੇਂ ਸਥਾਨ ’ਤੇ ਹੈ।

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement