NTA ਨੇ NEET UG ਦੇ ਆਖ਼ਰੀ ਨਤੀਜੇ ਐਲਾਨੇ
Published : Jul 26, 2024, 9:36 pm IST
Updated : Jul 26, 2024, 9:36 pm IST
SHARE ARTICLE
NEET UG
NEET UG

ਹੁਣ 100 ਫ਼ੀ ਸਦੀ ਅੰਕ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ ਘਟ ਕੇ 17 ਹੋਈ

ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸ਼ੁਕਰਵਾਰ ਨੂੰ ਵਿਵਾਦਪੂਰਨ ਮੈਡੀਕਲ ਦਾਖਲਾ ਇਮਤਿਹਾਨ NEET UG ਦੇ ਆਖ਼ਰੀ ਨਤੀਜੇ ਐਲਾਨ ਦਿਤੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਭੌਤਿਕ ਵਿਗਿਆਨ ਦੇ ਇਕ ਪ੍ਰਸ਼ਨ ਦੇ ਅੰਕਾਂ ਨੂੰ ਧਿਆਨ ’ਚ ਰੱਖਣ ਤੋਂ ਬਾਅਦ ਨਤੀਜੇ ਐਲਾਨੇ ਗਏ ਸਨ। NTA ਨੇ ਕਿਹਾ ਸੀ ਕਿ ਇਸ ਸਵਾਲ ਦੇ ਦੋ ਸਹੀ ਜਵਾਬ ਹਨ। NTA ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੋਧਿਆ ਹੋਇਆ ਸਕੋਰ ਕਾਰਡ ਹੁਣ ਐਲਾਨ ਕੀਤਾ ਗਿਆ ਹੈ।

ਪਹਿਲੇ ਟਾਪਰ ਐਲਾਨੇ ਗਏ 67 ਉਮੀਦਵਾਰਾਂ ਵਿਚੋਂ 44 ਨੇ ਉਸ ਵਿਸ਼ੇਸ਼ ਭੌਤਿਕ ਵਿਗਿਆਨ ਪ੍ਰਸ਼ਨ ਲਈ ਦਿਤੇ ਗਏ ਅੰਕਾਂ ਕਾਰਨ ਪੂਰੇ ਅੰਕ ਪ੍ਰਾਪਤ ਕੀਤੇ ਸਨ। ਬਾਅਦ ’ਚ ਟਾਪਰਾਂ ਦੀ ਗਿਣਤੀ ਘਟਾ ਕੇ 61 ਕਰ ਦਿਤੀ ਗਈ ਸੀ ਕਿਉਂਕਿ ਏਜੰਸੀ ਨੇ ਕੁੱਝ ਇਮਤਿਹਾਨ ਕੇਂਦਰਾਂ ’ਤੇ ਸਮੇਂ ਦੇ ਨੁਕਸਾਨ ਦੀ ਭਰਪਾਈ ਲਈ ਛੇ ਉਮੀਦਵਾਰਾਂ ਨੂੰ ਦਿਤੇ ਗਏ ਗ੍ਰੇਸ ਅੰਕ ਵਾਪਸ ਲੈ ਲਏ ਸਨ। ਹੁਣ ਕੁਲ 17 ਟਾਪਰ ਬਚ ਗਏ ਹਨ, ਜਿਨ੍ਹਾਂ ਨੂੰ 720 ’ਚੋਂ 720 ਅੰਕ ਮਿਲੇ ਹਨ।

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੌਮੀ ਯੋਗਤਾ-ਦਾਖਲਾ ਪ੍ਰੀਖਿਆ-ਗ੍ਰੈਜੂਏਟ (NEET UG) 2024 ਦੇ ਅਸਫਲ ਉਮੀਦਵਾਰਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਇਮਤਿਹਾਨ ਰੱਦ ਕਰਨ ਅਤੇ ਦੁਬਾਰਾ ਕਰਵਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਖਾਰਜ ਕਰ ਦਿਤੀਆਂ। ਅਦਾਲਤ ਨੇ ਕਿਹਾ ਸੀ ਕਿ ਇਮਤਿਹਾਨ ਦੀ ਭਰੋਸੇਯੋਗਤਾ ਨੂੰ ਪ੍ਰਭਾਵਤ ਕਰਨ ਵਾਲੇ ਪ੍ਰਣਾਲੀਗਤ ਅਤੇ ਹੋਰ ਗਲਤ ਕੰਮਾਂ ਨੂੰ ਦਰਸਾਉਣ ਲਈ ਰੀਕਾਰਡ ’ਤੇ ਕੋਈ ਸਮੱਗਰੀ ਨਹੀਂ ਹੈ।

ਕੇਂਦਰੀ ਜਾਂਚ ਬਿਊਰੋ (CBI) NEET UG 2024 ’ਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ ਅਤੇ ਛੇ ਐਫ.ਆਈ.ਆਰ. ਦਰਜ ਕੀਤੀਆਂ ਹਨ। ਨੀਟ-ਯੂਜੀ ਦਾ ਆਯੋਜਨ ਐਨਟੀਏ ਵਲੋਂ ਸਰਕਾਰੀ ਅਤੇ ਨਿੱਜੀ ਸੰਸਥਾਵਾਂ ’ਚ ਐਮ.ਬੀ.ਬੀ.ਐਸ., ਬੀ.ਡੀ.ਐਸ., ਆਯੂਸ਼ ਅਤੇ ਹੋਰ ਸਬੰਧਤ ਕੋਰਸਾਂ ’ਚ ਦਾਖਲੇ ਲਈ ਕੀਤਾ ਜਾਂਦਾ ਹੈ।

Tags: neet ug 2024

SHARE ARTICLE

ਏਜੰਸੀ

Advertisement

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM
Advertisement