ਤੁਰਕੀ ਨੂੰ ਮਿਲਿਆ ਵੱਡਾ ਕੁਦਰਤੀ ਖ਼ਜ਼ਾਨਾ!
Published : Aug 26, 2020, 1:46 pm IST
Updated : Aug 26, 2020, 1:46 pm IST
SHARE ARTICLE
FILE PHOTO
FILE PHOTO

ਤੁਰਕੀ ਦੇ ਇਤਿਹਾਸ ਦੀ ਸਭ ਤੋਂ ਵੱਡੀ ਖੋਜ!

ਤੁਰਕੀ ਨੂੰ ਇਸ ਸਮੇਂ ਵਿਸ਼ਵ ਭਰ ਵਿਚੋਂ ਮੁਬਾਰਕਾਂ ਮਿਲ ਰਹੀਆਂ ਨੇ, ਮਿਲਣ ਵੀ ਕਿਉਂ ਨਾ? ਆਖ਼ਰਕਾਰ ਤੁਰਕੀ ਦੇ ਹੱਥ ਇੰਨਾ ਵੱਡਾ ਕੁਦਰਤੀ ਖ਼ਜ਼ਾਨਾ ਜੋ ਲੱਗ ਗਿਆ ਏ। ਜੀ ਹਾਂ, ਤੁਰਕੀ ਨੂੰ ਕਾਲੇ ਸਾਗਰ ਵਿਚੋਂ ਹੁਣ ਤਕ ਦਾ ਸਭ ਤੋਂ ਕੁਦਰਤੀ ਗੈਸ ਭੰਡਾਰ ਮਿਲਿਆ, ਜਿਸ ਦਾ ਐਲਾਨ ਤੁਰਕੀ ਦੇ ਰਾਸ਼ਟਰਪਤੀ ਰੇਚੈਪ ਤੈਅੱਪ ਆਰਦੋਆਨ ਵੱਲੋਂ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਕਿ ਅਸੀਂ 2023 ਤਕ ਗੈਸ ਦੇ ਇਸ ਭੰਡਾਰ ਦੀ ਵਰਤੋਂ ਕਰਨੀ ਸ਼ੁਰੂ ਕਰਾਂਗੇ।

photophoto

ਕਾਲੇ ਸਾਗਰ ਵਿਚ ਮਿਲਿਆ 320 ਅਰਬ ਕਿਊਬਕ ਮੀਟਰ ਕੁਦਰਤੀ ਗੈਸ ਦਾ ਇਹ ਵਿਸ਼ਾਲ ਭੰਡਾਰ ਤੁਰਕੀ ਦੇ ਫਤਿਹ ਨਾਮਕ ਡ੍ਰਿਲਿੰਗ ਜਹਾਜ਼ ਰਾਹੀਂ ਟੂਨਾ-ਵੰਨ ਖੂਹ ਵਿਚੋਂ ਖੋਜਿਆ ਗਿਆ। ਇਹ ਗੈਸ ਭੰਡਾਰ ਤੁਰਕੀ ਦੇ ਇਤਿਹਾਸ ਵਿਚ ਕੁਦਰਤੀ ਗੈਸ ਦੀ ਸਭ ਤੋਂ ਵੱਡੀ ਖੋਜ ਦੱਸੀ ਜਾ ਰਹੀ ਹੈ। ਰਾਸ਼ਟਰਪਤੀ ਦਾ ਕਹਿਣਾ ਕਿ ਮਿਲ ਰਹੇ ਸੰਕੇਤਾਂ ਮੁਤਾਬਕ ਉਨ੍ਹਾਂ ਨੂੰ ਇਸੇ ਥਾਂ ਤੋਂ ਹੋਰ ਕੁਦਰਤੀ ਗੈਸ ਭੰਡਾਰ ਵੀ ਮਿਲਣ ਦੀ ਉਮੀਦ ਹੈ।

photophoto

ਤੁਰਕੀ ਨੇ ਭੂਮੱਧ ਸਾਗਰ ਅਤੇ ਕਾਲੇ ਸਾਗਰ ਵਿਚ ਫਤਿਹ ਅਤੇ ਯਾਵੁਜ ਨਾਮੀ ਜਹਾਜ਼ ਜ਼ਰੀਏ 9 ਵਾਰ ਡੂੰਘੀ ਖੁਦਾਈ ਕੀਤੀ ਤਾਂ ਜਾ ਕੇ ਇਹ ਗੈਸ ਦਾ ਵਿਸ਼ਾਲ ਭੰਡਾਰ ਹਾਸਲ ਹੋ ਸਕਿਆ। ਤੁਰਕੀ ਦੇ ਵਿੱਤ ਮੰਤਰੀ ਬੇਰਾਤ ਅਲਬੈਰਾਕ ਨੇ ਇਸ ਖੋਜ ਨੂੰ ਤੁਰਕੀ ਵਿਚ ਨਵੇਂ ਯੁੱਗ ਦੀ ਸ਼ੁਰੂਆਤ ਦੱਸਿਆ ਕਿਉਂਕਿ ਇਸ ਨਾਲ ਹੁਣ ਤੁਰਕੀ ਨੂੰ ਕੁਦਰਤੀ ਗੈਸ ਦੇ ਲਈ ਰੂਸ, ਇਰਾਨ ਅਤੇ ਅਜ਼ਰਬਈਜਾਨ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ।

photophoto

ਤੁਰਕੀ ਦੇ ਊਰਜਾ ਮੰਤਰੀ ਫਤਿਹ ਦੋਨਮੇਜ਼ ਮੁਤਾਬਕ ਗੈਸ ਦਾ ਇਹ ਭੰਡਾਰ ਉਨ੍ਹਾਂ ਨੂੰ ਸਮੁੰਦਰ ਦੇ ਅੰਦਰ 2100 ਮੀਟਰ ਹੇਠਾਂ ਮਿਲਿਆ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਦਾ ਇਹ ਮਿਸ਼ਨ ਅਜੇ ਖ਼ਤਮ ਨਹੀਂ ਹੋਵੇਗਾ ਬਲਕਿ ਹੋਰਨਾਂ ਥਾਵਾਂ 'ਤੇ 1400 ਮੀਟਰ ਡੂੰਘੀ ਖੁਦਾਈ ਕੀਤੀ ਜਾਵੇਗੀ ਕਿਉਂਕਿ ਮਿਲ ਰਹੇ ਡਾਟਾ ਮੁਤਾਬਕ ਉਥੇ ਗੈਸ ਦੇ ਹੋਰ ਭੰਡਾਰ ਹੋ ਸਕਦੇ ਨੇ।

photophoto

ਅਮਰੀਕੀ ਭੂ-ਗਰਭੀ ਸਰਵੇ ਅਨੁਸਾਰ ਇਸ ਖੇਤਰ ਦੇ ਲੇਵੰਤ ਬੇਸਿਨ ਵਿਚ 350 ਅਰਬ ਕਿਊਬਟ ਮੀਟਰ ਕੁਦਰਤੀ ਗੈਸ ਅਤੇ 1.7 ਅਰਬ ਬੈਰਲ ਤੇਲ ਦਾ ਭੰਡਾਰ ਮੌਜੂਦ ਹੈ। ਆਓ ਹੁਣ ਤੁਹਾਨੂੰ ਦੱਸਦੇ ਆਂ ਕਿ ਕੀ ਹੈ ਫਤਿਹ ਜਹਾਜ਼, ਜਿਸ ਰਾਹੀਂ ਮਿਲਿਆ ਏ ਇਹ ਗੈਸ ਦਾ ਭੰਡਾਰ

ਜਾਣਕਾਰੀ ਮੁਤਾਬਕ ਸਮੁੰਦਰ ਵਿਚ ਡੂੰਘੀ ਖ਼ੁਦਾਈ ਕਰਨ ਵਾਲੇ ਤੁਰਕੀ ਦੇ ਫ਼ਤਿਹ ਜਹਾਜ਼ ਦਾ ਨਾਮ ਉਸਮਾਨੀਆ ਸਲਤਨਤ ਦੇ ਸੁਲਤਾਨ ਰਹੇ ਫਤਿਹ ਸੁਲਤਾਨ ਮਹਿਮਤ ਦੇ ਨਾਮ 'ਤੇ ਰੱਖਿਆ ਗਿਆ, ਜਿਨ੍ਹਾਂ ਨੇ 1453 ਵਿਚ ਕਸਤੁੰਤੁਨੀਆ 'ਤੇ ਕਬਜ਼ਾ ਕੀਤਾ ਸੀ।

ਇਸ ਜਹਾਜ਼ ਰਾਹੀਂ ਇਸੇ ਸਾਲ 20 ਜੁਲਾਈ ਨੂੰ ਅੱਗੇ ਦੀ ਖੋਜ ਸ਼ੁਰੂ ਹੋਈ ਸੀ ਅਤੇ ਰਾਸ਼ਟਰਪਤੀ ਅਰਦੋਆਨ ਨੇ ਪੂਰਬੀ ਭੂ-ਮੱਧਸਾਗਰ ਵਿਚ ਗ੍ਰੀਸ ਦੇ ਦੀਪ ਨੇੜੇ ਗੈਸ ਲੱਭਣ ਦੇ ਆਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਗ੍ਰੀਸ, ਸਾਈਪ੍ਰਸ ਅਤੇ ਯੂਰਪੀ ਸੰਘ ਤੁਰਕੀ ਦੇ ਸਾਹਮਣੇ ਆ ਗਏ ਸਨ।

ਫਰਾਂਸ ਨਾਲ ਵੀ ਤਣਾਅ ਵਧਣ ਕਾਰਨ ਖੇਤਰ ਵਿਚ ਫ਼ੌਜੀ ਮੌਜੂਦਗੀ ਨੂੰ ਵਧਾ ਦਿੱਤਾ ਗਿਆ ਸੀ। ਇਹੀ ਨਹੀਂ, ਯੂਰਪੀ ਸੰਘ ਨੇ ਤੁਰਕੀ ਨੂੰ ਖੋਜ ਰੋਕਣ ਲਈ ਵੀ ਆਖ ਦਿੱਤਾ ਸੀ ਪਰ ਤੁਰਕੀ ਦੇ ਰਾਸ਼ਟਰਪਤੀ ਨੇ ਕਿਸੇ ਅੱਗੇ ਨਾ ਝੁਕਦਿਆਂ ਇਸ ਖੋਜ ਨੂੰ ਜਾਰੀ ਰੱਖਿਆ ਅਤੇ ਕਾਮਯਾਬੀ ਹਾਸਲ ਕੀਤੀ। ਹੁਣ ਵਿਸ਼ਵ ਭਰ ਦੇ ਕਈ ਵੱਡੇ ਦੇਸ਼ਾਂ ਵੱਲੋਂ ਤੁਰਕੀ ਨੂੰ ਇਸ ਖੋਜ ਲਈ ਮੁਬਾਰਕਾਂ ਮਿਲ ਰਹੀਆਂ ਨੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement