
ਦੱਖਣੀ ਰਾਜਸਥਾਨ, ਗੁਜਰਾਤ, ਸੌਰਾਸ਼ਟਰ ਅਤੇ ਕੱਛ ’ਚ 26 ਤੋਂ 29 ਅਗੱਸਤ ਤਕ ਇਸੇ ਤਰ੍ਹਾਂ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ।
Weather Update News: ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਸੋਮਵਾਰ ਨੂੰ ਕਿਹਾ ਕਿ ਉੱਤਰ-ਪਛਮੀ ਮੱਧ ਪ੍ਰਦੇਸ਼ ਅਤੇ ਨਾਲ ਲਗਦੇ ਪੂਰਬੀ ਰਾਜਸਥਾਨ ’ਚ ਬਣਿਆ ਦਬਾਅ ਉੱਚ ਦਬਾਅ ਵਾਲੇ ਖੇਤਰ ’ਚ ਬਦਲ ਗਿਆ ਹੈ, ਜਿਸ ਕਾਰਨ ਅਗਲੇ ਦੋ-ਤਿੰਨ ਦਿਨਾਂ ’ਚ ਗੁਜਰਾਤ, ਗੋਆ ਅਤੇ ਮਹਾਰਾਸ਼ਟਰ ਦੇ ਕੁੱਝ ਹਿੱਸਿਆਂ ਤੋਂ ਇਲਾਵਾ ਦੋਹਾਂ ਸੂਬਿਆਂ ’ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਆਈ.ਐਮ.ਡੀ. ਅਨੁਸਾਰ, 25 ਅਗੱਸਤ ਨੂੰ ਰਾਤ 11:30 ਵਜੇ ਉੱਚ ਦਬਾਅ ਦਾ ਕੇਂਦਰ ਰਾਜਸਥਾਨ ਦੇ ਚਿਤੌੜਗੜ੍ਹ ਤੋਂ 70 ਕਿਲੋਮੀਟਰ ਦੱਖਣ-ਦੱਖਣ-ਪੂਰਬ ’ਚ ਸੀ। ਆਈ.ਐਮ.ਡੀ. ਨੇ ਤੜਕੇ 2 ਵਜੇ ਜਾਰੀ ਅਪਡੇਟ ’ਚ ਕਿਹਾ ਕਿ ਇਸ ਦਬਾਅ ਦੇ ਪੱਛਮ-ਦੱਖਣ ਪੱਛਮ ਵਲ ਵਧਣ, ਦਖਣੀ ਰਾਜਸਥਾਨ ਅਤੇ ਗੁਜਰਾਤ ਨੂੰ ਪ੍ਰਭਾਵਤ ਕਰਨ ਅਤੇ 29 ਅਗੱਸਤ ਤਕ ਸੌਰਾਸ਼ਟਰ, ਕੱਛ ਅਤੇ ਪਾਕਿਸਤਾਨ ਦੇ ਕੁੱਝ ਹਿੱਸਿਆਂ ’ਚ ਪਹੁੰਚਣ ਦੀ ਸੰਭਾਵਨਾ ਹੈ।
ਆਈ.ਐਮ.ਡੀ. ਅਨੁਸਾਰ, ਬੰਗਲਾਦੇਸ਼ ਅਤੇ ਨਾਲ ਲਗਦੇ ਪਛਮੀ ਬੰਗਾਲ ਦੇ ਗੰਗਾ ਦੇ ਮੈਦਾਨਾਂ ’ਤੇ ਵੀ ਘੱਟ ਦਬਾਅ ਦਾ ਖੇਤਰ ਬਣਿਆ ਹੋਇਆ ਹੈ। ਅਗਲੇ ਦੋ ਦਿਨਾਂ ਦੌਰਾਨ ਇਸ ਦੇ ਹੋਰ ਤੇਜ਼ ਹੋਣ ਅਤੇ ਗੰਗਾ ਪਛਮੀ ਬੰਗਾਲ, ਉੱਤਰੀ ਓਡੀਸ਼ਾ ਅਤੇ ਝਾਰਖੰਡ ਵਲ ਵਧਣ ਦੀ ਸੰਭਾਵਨਾ ਹੈ।
ਆਈ.ਐਮ.ਡੀ. ਨੇ ‘ਰੈੱਡ ਅਲਰਟ’ ਜਾਰੀ ਕਰਦਿਆਂ ਕਿਹਾ ਕਿ 26 ਅਗੱਸਤ ਨੂੰ ਪਛਮੀ ਮੱਧ ਪ੍ਰਦੇਸ਼ ’ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀਦਖਣੀ ਰਾਜਸਥਾਨ, ਗੁਜਰਾਤ, ਸੌਰਾਸ਼ਟਰ ਅਤੇ ਕੱਛ ’ਚ 26 ਤੋਂ 29 ਅਗੱਸਤ ਤਕ ਇਸੇ ਤਰ੍ਹਾਂ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ।
ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਪੂਰਬੀ ਅਤੇ
ਅਗਲੇ ਦੋ ਦਿਨਾਂ ’ਚ ਕੋਂਕਣ, ਗੋਆ, ਮੱਧ ਮਹਾਰਾਸ਼ਟਰ, ਓਡੀਸ਼ਾ, ਗੰਗਾ ਪਛਮੀ ਬੰਗਾਲ ਅਤੇ ਝਾਰਖੰਡ ’ਚ ਵੀ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਆਈ.ਐਮ.ਡੀ. ਨੇ 26 ਅਗੱਸਤ ਨੂੰ ਮੱਧ ਪ੍ਰਦੇਸ਼ ’ਚ 50 ਕਿਲੋਮੀਟਰ ਪ੍ਰਤੀ ਘੰਟਾ ਅਤੇ ਦਖਣੀ ਰਾਜਸਥਾਨ ’ਚ 26-27 ਅਗੱਸਤ ਨੂੰ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ।
ਗੁਜਰਾਤ, ਪਾਕਿਸਤਾਨ, ਉੱਤਰੀ ਮਹਾਰਾਸ਼ਟਰ ਅਤੇ ਉੱਤਰ-ਪੂਰਬੀ ਅਰਬ ਸਾਗਰ ’ਚ 26 ਅਗੱਸਤ ਨੂੰ 55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਅਤੇ 27 ਅਤੇ 28 ਅਗੱਸਤ ਨੂੰ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
30 ਅਗੱਸਤ ਤਕ ਗੁਜਰਾਤ, ਪਾਕਿਸਤਾਨ ਅਤੇ ਉੱਤਰੀ ਮਹਾਰਾਸ਼ਟਰ ਦੇ ਤੱਟਾਂ ’ਤੇ ਸਮੁੰਦਰ ਦੀ ਸਥਿਤੀ ਬਹੁਤ ਖਰਾਬ ਰਹਿਣ ਦੀ ਸੰਭਾਵਨਾ ਹੈ। 26 ਅਗੱਸਤ ਨੂੰ ਉੱਤਰੀ ਬੰਗਾਲ ਦੀ ਖਾੜੀ ’ਚ ਵੀ ਸਮੁੰਦਰ ਦੀ ਸਥਿਤੀ ਖਰਾਬ ਰਹਿਣ ਦੀ ਸੰਭਾਵਨਾ ਹੈ।
ਆਈ.ਐਮ.ਡੀ. ਨੇ ਮਛੇਰਿਆਂ ਨੂੰ 30 ਅਗੱਸਤ ਤਕ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ, ਖਾਸ ਕਰ ਕੇ ਗੁਜਰਾਤ, ਪਾਕਿਸਤਾਨ ਅਤੇ ਮਹਾਰਾਸ਼ਟਰ ਦੇ ਤੱਟਾਂ ਤੋਂ ਬਚਣ ਦੀ ਸਲਾਹ ਦਿਤੀ ਹੈ। ਛੋਟੇ ਜਹਾਜ਼ਾਂ ਅਤੇ ਖੋਜ ਅਤੇ ਉਤਪਾਦਨ ਆਪਰੇਟਰਾਂ ਨੂੰ ਮੌਸਮ ਦੇ ਵਿਕਾਸ ’ਤੇ ਨਜ਼ਰ ਰੱਖਣ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ।
ਆਈ.ਐਮ.ਡੀ. ਨੇ ਹੜ੍ਹ, ਸੜਕਾਂ ਬੰਦ ਹੋਣ ਅਤੇ ਪਾਣੀ ਭਰਨ ਦੀ ਚੇਤਾਵਨੀ ਵੀ ਦਿਤੀ ਹੈ, ਖ਼ਾਸਕਰ ਸ਼ਹਿਰੀ ਖੇਤਰਾਂ ਵਿੱਚ। ਜ਼ਮੀਨ ਖਿਸਕਣ ਅਤੇ ਬਾਗਬਾਨੀ ਫਸਲਾਂ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਵੀ ਹੈ।