
ਆਦਰਸ ਨਗਰ ਵਿਚ ਮੰਗਲਵਾਰ ਤੜਕੇ ਇੱਕ ਯੂਵਕ ਨੇ ਨਾਜ਼ਾਇਜ਼ ਸਬੰਧਾਂ ਦੇ ਸ਼ੱਕ ਵਿਚ ਸਿਲੰਡਰ ਨਾਲ ਕੁੱਟ-ਕੁੱਟ ਕੇ 27 ਸਾਲਾਂ ਪਤਨੀ ਕਵਿਤਾ
ਨਵੀਂ ਦਿਲੀ : ਆਦਰਸ ਨਗਰ ਵਿਚ ਮੰਗਲਵਾਰ ਤੜਕੇ ਇੱਕ ਯੂਵਕ ਨੇ ਨਾਜ਼ਾਇਜ਼ ਸਬੰਧਾਂ ਦੇ ਸ਼ੱਕ ਵਿਚ ਸਿਲੰਡਰ ਨਾਲ ਕੁੱਟ-ਕੁੱਟ ਕੇ 27 ਸਾਲਾਂ ਪਤਨੀ ਕਵਿਤਾ ਸ਼ਰਮਾ ਦੀ ਹੱਤਿਆ ਕਰ ਦਿੱਤੀ। ਫਿਰ ਦੋਸ਼ੀ ਨੇ ਖੁਦ ਹੀ ਫੋਨ ਕਰਕੇ ਪੁਲਿਸ ਨੰ ਇਸ ਘਟਨਾ ਦੀ ਜਾਨਕਾਰੀ ਦਿੱਤੀ। ਪੁਲਿਸ ਨੇ ਦੋਸ਼ੀ ਪਤੀ ਸੁਨੀਲ ਸ਼ਰਮਾ ਨੂੰ ਗਿਰਫਤਾਰ ਕਰ ਲਿਆ ਹੈ। ਖ਼ਾਸ ਗੱਲ ਇਹ ਹੈ ਕਿ ਦੋਸ਼ੀ ਨੇ ਪਹਿਲਾਂ ਪਤਨੀ ਨੂੰ ਟੀਵੀ ਤੇ ਵਿਆਹ ਫਿਲਮ ਵਿਖਾਈ ਤੇ ਮਗਰੋਂ ਵਾਰਦਾਤ ਨੂੰ ਅੰਜ਼ਾਮ ਦਿੱਤਾ। ਸੁਨੀਲ ਪਤਨੀ ਕਵਿਤਾ ਅਤੇ ਚਾਰ ਸਾਲ ਦੀ ਬੇਟੀ ਨਾਲ ਲਾਲ ਬਾਗ ਇਲਾਕੇ ਵਿੱਚ ਰਹਿੰਦਾ ਸੀ। ਸੁਨੀਲ ਦਾ ਇਲਾਕੇ ਵਿਚ ਛੋਟਾ ਜਿਹਾ ਢਾਬਾ ਹੈ। 12 ਸਾਲ ਪਹਿਲਾਂ ਸੁਨੀਲ ਅਤੇ ਕਵਿਤਾ ਦਾ ਵਿਆਹ ਹੋਇਆ ਸੀ।
ਬੀਤੇ ਦੋ ਸਾਲਾਂ ਵਿੱਚ ਸੁਨੀਲ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਸਬੰਧ ਕਿਸੇ ਹੋਰ ਪੁਰਸ਼ ਨਾਲ ਹਨ। ਇਸ ਨੂੰ ਲੈ ਕੇ ਦੋਨਾਂ ਵਿਚ ਵਿਵਾਦ ਹੁੰਦਾ ਰਹਿੰਦਾ ਸੀ। ਇਸ ਜੋੜੇ ਵਿਚ ਵਿਵਾਦ ਇਸ ਹਦ ਵੱਧ ਗਿਆ ਸੀ ਕਿ ਉਹ ਅਲਗ ਹੋਣ ਦੀ ਕਗਾਰ ਤੇ ਸਨ। ਰੋਜ-ਰੋਜ਼ ਦੇ ਵਿਵਾਦ ਤੋਂ ਤੰਗ ਆ ਕੇ ਸੁਨੀਲ ਨੇ ਪਤਨੀ ਦੀ ਹੱਤਿਆ ਦੀ ਯੋਜਨਾ ਸੋਮਵਾਰ ਸ਼ਾਮ ਨੂੰ ਹੀ ਬਣਾ ਲਈ ਸੀ। ਇਸੇ ਮਕਸਦ ਨਾਲ ਉਹ ਆਪਣੀ ਬੇਟੀ ਨੂੰ ਕੋਲ ਹੀ ਰਹਿਣ ਵਾਲੀ ਆਪਣੀ ਮਾਂ ਸਰੋਜ ਦੇਵੀ ਦੇ ਕੋਲ ਛੱਡ ਆਇਆ ਸੀ। ਫਿਰ ਘਰ ਆ ਕੇ ਉਸਨੇ ਸ਼ਰਾਬ ਪੀਤੀ। ਇਸ ਤੋਂ ਬਾਅਦ ਸੁਨੀਲ ਪਤਨੀ ਦੇ ਨਾਲ ਰੋਟੀ ਖਾ ਕੇ ਟੀਵੀ ਦੇਖਣ ਲੱਗਾ।
ਦੋਹਾਂ ਨੇ ਵਿਵਾਹ ਫਿਲਮ ਵੇਖੀ। ਟੀਵੀ ਦੇਖਦੇ ਹੋਏ ਹੀ ਕਵਿਤਾ ਸੋ ਗਈ। ਇਸ ਦੌਰਾਨ ਸੁਨੀਲ ਵੀ ਸੋ ਗਿਆ। ਰਾਤ ਕਰੀਬ 2 ਵਜੇ ਜਦ ਸੁਨੀਲ ਦੀ ਨੀਂਦ ਖੁੱਲੀ ਤਾਂ ਚੁਪ ਚੁਪੀਤ ਉਠ ਕੇ ਉਸਨੇ ਪਤਨੀ ਦੇ ਸਿਰ ਤੇ ਛੋਟੇ ਸਿਲੰਡਰ ਨਾਲ ਤਿੰਨ ਵਾਰ ਕੀਤੇ। ਫਿਰ ਉਸਨੇ ਸਿਲੰਡਰ ਨਾਲ ਆਪਣੇ ਸਿਰ ਤੇ ਵੀ ਵਾਰ ਕੀਤਾ। ਇਸਦੇ ਬਾਅਦ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ।
ਐਸਐਚਓ ਆਦਰਸ਼ ਨਗਰ ਅਨਿਲ ਮਲਿਕ ਦੀ ਟੀਮ ਨੇ ਐਫਆਈਆਰ ਦਰਜ਼ ਕਰਕੇ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਹੈ। ਦਸਿਆ ਜਾਂਦਾ ਹੈ ਕਿ ਕਵਿਤਾ ਇਟਾ ਦੀ ਰਹਿਣ ਵਾਲ ਸੀ ਤੇ ਸੁਨੀਲ ਅਲੀਗੜ ਦਾ ਰਹਿਣ ਵਾਲਾ ਹੈ। ਪਰਿਵਾਰ ਵਾਲਿਆਂ ਦੀ ਮਰਜ਼ੀ ਦੇ ਖਿਲਾਫ ਕਵਿਤਾ ਨੇ ਸੁਨੀਲ ਨਾਲ ਪ੍ਰੇਮ ਵਿਆਹ ਕੀਤਾ ਸੀ। ਇਸਤੋਂ ਬਾਅਦ ਦੋਵੇਂ ਦਿਲੀ ਆ ਗਏ। ਪਰ ਮਾਂ ਦੀ ਹੱਤਿਆ ਹੋ ਜਾਣ ਤੋਂ ਬਾਅਦ ਉਸਦੀ ਮਾਸੂਮ ਬੱਚੀ ਨੂੰ ਹੁਣ ਦਾਦੀ ਦਾ ਹੀ ਸਹਾਰਾ ਹੈ।