UPSC  ਪ੍ਰੀਖਿਆ : 28 ਤੋਂ ਸ਼ੁਰੂ ਹੋ ਰਹੀ ਹੈ ਮੁੱਖ ਪ੍ਰੀਖਿਆ, ਜਾਣੋ ਪੈਟਰਨ, ਟਾਈਮ ਟੇਬਲ
Published : Sep 26, 2018, 1:18 pm IST
Updated : Sep 26, 2018, 1:18 pm IST
SHARE ARTICLE
UPSC Examination: Starting from 28, get the Main Examination Pattern, Time Table
UPSC Examination: Starting from 28, get the Main Examination Pattern, Time Table

ਸੰਘ ਲੋਕ ਸੇਵਾ ਆਯੋਗ ਸਿਵਿਲ ਸਰਵਿਸਜ ਦੀ ਮੁੱਖ ਪ੍ਰੀਖਿਆ 28 ਸਤੰਬਰ ਤੋਂ ਆਯੋਜਿਤ ਕਰੇਗਾ।

ਨਵੀਂ ਦਿੱਲੀ : ਸੰਘ ਲੋਕ ਸੇਵਾ ਆਯੋਗ ਸਿਵਿਲ ਸਰਵਿਸਜ ਦੀ ਮੁੱਖ ਪ੍ਰੀਖਿਆ 28 ਸਤੰਬਰ ਤੋਂ ਆਯੋਜਿਤ ਕਰੇਗਾ। ਮੁਖ ਪ੍ਰਖਿਆ 28 ਸਤੰਬਰ ਤੋਂ 7 ਅਕਤੂਬਰ ਤੱਕ ਚਲੇਗੀ। ਪ੍ਰੀਖਿਆ ਹਰ ਦਿਨ 2 ਸ਼ਿਫਟਾਂ ਵਿੱਚ ਹੋਵੇਗੀ। ਯੂਪੀਐਸਸੀ ਪਹਿਲਾਂ ਹੀ ਪ੍ਰੀਖਿਆ ਦੇ ਲਈ ਐਡਮਿਟ ਕਾਰਡ ਜਾਰੀ ਕਰ ਚੁੱਕਿਆ ਹੈ। ਉਮੀਦਵਾਰ ਯੂਪੀਐਸਸੀ ਦੀ ਕਾਰਜਕਾਰੀ ਵੈਬਸਾਈਟ ਤੇ ਜਾ ਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।

ਪ੍ਰੀਖਿਆ ਦੀ ਤਰੀਕ ਨੇੜੇ ਹੈ ਅਜਿਹੇ ਵਿਚ ਉਮੀਦਵਾਰਾਂ ਨੂੰ ਆਪਣੀ ਤਿਆਰੀ ਤੇਜ਼ ਕਰ ਦੇਣੀ ਚਾਹੀਦੀ ਹੈ। ਦਸ ਦਿਤਾ ਜਾਵੇ ਕਿ UPSC  ਨੇ ਜੂਨ ਵਿੱਚ ਪ੍ਰੀਲਿਅਮਜ ਦੀ ਪ੍ਰੀਖਿਆ ਆਯੋਜਿਤ ਕੀਤੀ ਸੀ ਤੇ ਇਸ ਦਾ ਨਤੀਜਾ ਜੂਲਾਈ ਵਿੱਚ ਜਾਰੀ ਕੀਤਾ ਗਿਆ ਸੀ। ਯੂਪੀਐਸਸੀ ਵੱਲਂ ਲਈ ਜਾਣ ਵਾਲੀ ਪ੍ਰੀਖਿਆ ਦੀ ਰੂਪ ਰੇਖਾ ਇਸ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਕਿ ਉਮੀਦਵਾਰਾਂ ਨੂੰ 9 ਪੇਪਰ ਦੇਣੇ ਪੈਣਗੇ।

ਕਵਾਲੀਫਾਇੰਗ ਪ੍ਰੀਖਿਆ ਵਿੱਚ ਪੇਪਰ -ਏ ਵਿੱਚ ਸੰਵਿਧਾਨ ਵਿੱਚ ਸ਼ਾਮਿਲ ਭਾਰਤੀ ਭਾਸ਼ਾਵਾਂ ਵਿਚੋਂ ਕਿਸੇ ਇੱਕ ਭਾਸ਼ਾ ਦੀ ਚੋਣ ਕਰਨੀ ਹੋਵੇਗੀ ਤੇ ਪੇਪਰ-ਬੀ ਵਿੱਚ ਅੰਗਰੇਜੀ ਕੰਪਰੀਹੇਸ਼ਨ ਅਤੇ ਸਾਰ ਲੇਖਨ ਹੋਵੇਗਾ। ਦੋਨੋਂ ਪੇਪਰ ਕ੍ਰਮਵਾਰ ਕੁਲ 300 ਨਬੰਰਾਂ ਦੇ ਹੋਣਗੇ। ਰੈਕਿੰਗ ਪ੍ਰੀਖਿਆਵਾਂ ਵਿੱਚ ਪੇਪਰ-1-(ਨਿਬੰਧ) ਅੰਕ 250, ਪੇਪਰ-2 (ਜਨਰਲ ਨਾਲੇਜ) ਭਾਰਤੀ ਸਭਿਆਚਾਰ ਅਤੇ ਵਿਰਾਸਤ, ਸੰਸਾਰ ਅਤੇ ਸਮਾਜ ਦਾ ਇਤਿਹਾਸ ਅਤੇ ਭੂਗੋਲ-ਅੰਕ 250, ਪੇਪਰ-3 ( ਜਨਰਲ ਨਾਲੇਜ ) ਸ਼ਾਸਨ, ਸੰਵਿਧਾਨ, ਰਾਜ ਵਿਵਸਥਾ, ਸਮਾਜਿਕ ਨਿਆ ਅਤੇ ਅੰਤਰਰਾਸ਼ਟਰੀ ਸਬੰਧ -ਅੰਕ 250, ਪੇਪਰ-4 ( ਜਨਰਲ ਨਾਲੇਜ ) ਤਕਨੀਕ, ਆਰਥਿਕ ਵਿਕਾਸ, ਜੈਵ ਵਿਵਿਧਤਾ, ਵਾਤਾਵਰਣ, ਸੁਰੱਖਿਆ ਅਤੇ ਆਪਦਾ ਪ੍ਰਬੰਧਨ- ਅੰਕ 250, ਪੇਪਰ-5 ( ਜਨਰਲ ਨਾਲੇਜ ) ਐਥਿਕਸ, ਇੰਟੇਗਰਿਟੀ ਅਤੇ ਐਪਟਟਿਊਡ - ਅੰਕ 250, ਪੇਪਰ -6 ( ਚੋਣਵਾਂ ਵਿਸ਼ਾ ) ਅੰਕ-250, ਪੇਪਰ-7 ( ਚੋਣਵਾਂ ਵਿਸ਼ਾ) ਅੰਕ-250। ਇਹ ਲਿਖਤ ਪ੍ਰੀਖਿਆ ਕੁਲ 1750 ਨਬੰਰਾਂ ਦੀ ਹੋਵੇਗੀ।

upscupsc

ਮੁੱਖ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ। ਇੰਟਰਵਿਊ ਕੁਲ 275 ਅੰਕਾਂ ਦਾ ਹੋਵੇਗਾ। ਲਿਖਤ ਅਤੇ ਇੰਟਰਵਿਊ ਮਿਲਾਕੇ ਕੁਲ 2025 ਅੰਕਾਂ ਦੀ ਪ੍ਰੀਖਿਆ ਹੋਵੇਗੀ। ਉਮੀਦਵਾਰਾਂ ਦੀ ਰੈਕਿੰਗ 2025 ਅੰਕਾਂ ਦੇ ਸਕੋਰ ਤੇ ਆਧਾਰਿਤ ਹੁੰਦੀ ਹੈ। ਉਮੀਦਵਾਰਾ ਨੂੰ ਅਹੁਦੇ ਉਨਾਂ ਦੀ ਰੈਕਿੰਗ ਅਤੇ ਪਹਿਲ ਦੇ ਆਧਾਰ ਤੇ ਅਲਾਟ ਕੀਤੇ ਜਾਂਦੇ ਹਨ।

ਯੂਪੀਐਸ ਸੀ ਮੁੱਖ ਪ੍ਰੀਖਿਆ ਦੀ ਸਾਰਿਣੀ ਅਨੁਸਾਰ ਮਿਤੀ 28 ਸਤੰਬਰ ਨੂੰ ਲਈ ਜਾਣ ਵਾਲੀ ਪ੍ਰੀਖਿਆੋ ਵਿਚ ਪਹਿਲੀ ਸ਼ਿਫਟ- ਪੇਪਰ 1 ਨਿਬੰਧ, ਦੂਸਰੀ ਸ਼ਿਫਟ ਵਿੱਚ ਕੋਈ ਪੇਪਰ ਨਹੀਂ। ਮਿਤੀ 29 ਸਤੰਬਰ ਨੂੰ ਪਹਿਲੀ ਸ਼ਿਫਟ - ਪੇਪਰ-2 ਜਨਰਲ ਨਾਲੇਜ-1,ਦੂਸਰੀ ਸ਼ਿਫਟ- ਪੇਪਰ-3 ਜਨਰਲ ਨਾਲੇਜ -2, ਮਿਤੀ 30 ਸਤੰਬਰ ਨੂੰ ਪਹਿਲੀ ਸ਼ਿਫਟ-ਪੇਪਰ -4 ਜਨਰਲ ਨਾਲੇਜ-3, ਦੂਸਰੀ ਸ਼ਿਫਟ-ਪੇਪਰ -5 ਜਨਰਲ ਨਾਲੇਜ-4, ਮਿਤੀ 06 ਅਕਤੂਬਰ ਨੂੰ ਪਹਿਲੀ ਸ਼ਿਫਟ - ਪੇਪਰ-ਏ ਭਾਰਤੀ ਭਾਸ਼ਾ, ਦੂਸਰੀ ਸ਼ਿਫਟ - ਪੇਪਰ ਬੀ- ਅੰਗਰੇਜੀ, ਮਿਤੀ 07 ਅਕਤੂਬਰ ਨੂੰ ਪਹਿਲੀ ਸ਼ਿਫਟ- ਪੇਪਰ-6 ਚੋਣਵਾਂ ਵਿਸ਼ਾ ਪੇਪਰ-1, ਦੂਸਰੀ ਸ਼ਿਫਟ-ਪੇਪਰ-7, ਚੋਣਵੇਂ ਵਿਸ਼ਾ ਪੇਪਰ - 2 ਹੋਵੇਗਾ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement