
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਦਿੱਲੀ ਵਾਸੀਆਂ ਲਈ ਵੱਡਾ ਐਲਾਨ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਜ਼ਰੀਏ ਦਿੱਲੀ ਵਾਸੀਆਂ ਲਈ ਵੱਡਾ ਐਲਾਨ ਕੀਤਾ।
Arvind kejriwal
ਇਸ ਦੌਰਾਨ ਕੇਜਰੀਵਾਲ ਨੇ ਕਿਹਾ, ‘ਦਿੱਲੀ ਵਿਚ ਪਾਣੀ ਦੀ ਸਪਲਾਈ ਅਧੁਨਿਕ ਦੇਸ਼ ਦੀ ਤਰ੍ਹਾਂ ਹੋਵੇਗੀ। 930 ਮਿਲੀਅਨ ਗੈਲਨ ਪਾਣੀ ਦਾ ਉਤਪਾਦਨ ਹੁੰਦਾ ਹੈ। ਦਿੱਲੀ ਵਿਚ ਹਰ ਵਿਅਕਤੀ ਲਈ 176 ਲੀਟਰ (ਪ੍ਰਤੀਦਿਨ) ਪਾਣੀ ਉਪਲਬਧ ਹੈ। ਦਿੱਲੀ ਵਿਚ ਪਾਣੀ ਦੀ ਉਪਲਬਧਤਾ ਵੀ ਵਧਾਉਣੀ ਹੈ, ਇਸ ਲਈ ਅਸੀਂ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਸਰਕਾਰ ਨਾਲ ਗੱਲ ਕਰ ਰਹੇ ਹਾਂ’।
Water
ਉਹਨਾਂ ਕਿਹਾ ਕਿ 930 ਮਿਲੀਅਨ ਗੈਲਨ ਪਾਣੀ ਵਿਚੋਂ ਕਾਫ਼ੀ ਪਾਣੀ ਚੋਰੀ ਹੋ ਜਾਂਦਾ ਹੈ। ਇਸ ਦੇ ਲਈ ਅਜਿਹਾ ਸਿਸਟਮ ਲਿਆਂਜਾ ਜਾਵੇਗਾ, ਜਿਸ ਨਾਲ ਪਾਣੀ ਦੀ ਇਕ-ਇਕ ਬੂੰਦ ਬਚਾਈ ਜਾਵੇਗੀ ਤਾਂ ਜੋ ਪਾਣੀ ਦੀ ਬਰਬਾਦੀ ਨਾ ਹੋਵੇ।
Water
ਉਹਨਾਂ ਨੇ ਅੱਗੇ ਕਿਹਾ ਕਿ ਨਵੇਂ ਸਿਸਟਮ ਤਹਿਤ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਦਿੱਲੀ ਦੇ ਹਰ ਘਰ ਵਿਚ ਪਾਣੀ ਦੀ ਉਪਲਬਧਤਾ ਯਕੀਨੀ ਬਣਾਈ ਜਾ ਸਕੇ। ਇਸ ਟੀਚੇ ਨੂੰ ਪੰਜ ਸਾਲਾਂ ਵਿਚ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਨੇ ਯਕੀਨ ਦਿਵਾਇਆ ਕਿ ਦਿੱਲੀ ਵਿਚ ਪਾਣੀ ਦਾ ਨਿੱਜੀਕਰਣ ਨਾ ਹੋਵੇ। ਉਹਨਾਂ ਕਿਹਾ ਵਿਰੋਧੀ ਜੋ ਕਹਿ ਰਹੇ ਹਨ, ਅਜਿਹਾ ਨਹੀਂ ਹੈ, ਉਹ ਖੁਦ ਵੀ ਨਿੱਜੀਕਰਣ ਦੇ ਪੱਖ ਵਿਚ ਨਹੀਂ ਹਨ।