
50000 ਰੁਪਏ ਪਰ ਏਕੜ ਦਾ ਬੀਮਾ ਦਿੱਤਾ ਜਾਵੇ ਸਰਕਾਰ
ਨਵੀਂ ਦਿੱਲੀ: ਭਾਰਤ ਬੰਦ' ਤੋਂ ਇਕ ਦਿਨ ਪਹਿਲਾਂ ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ਨੂੰ ਵੱਡੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਹਰਿਆਣਾ ਵਿਚ ਬਹੁਤ ਭਾਰੀ ਮੀਂਹ ਪਿਆ ਹੈ। ਜਿਸ ਨਾਲ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ।
Gurnam Singh Chaduni
ਦੁੱਖ ਦੀ ਗੱਲ ਇਹ ਹੈ ਕਿ ਪਾਣੀ ਨਾਲ ਖਰਾਬ ਹੋਣ ਵਾਲੀਆਂ ਫਸਲਾਂ ਬੀਮਾ ਫਸਲ ਤੋਂ ਬਾਹਰ ਕਰ ਦਿੱਤੀਆਂ ਗਈਆਂ ਹਨ। ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਦਾ 50000 ਰੁਪਏ ਪਰ ਏਕੜ ਦਾ ਬੀਮਾ ਦਿੱਤਾ ਜਾਵੇ।
Gurnam Singh Chaduni
ਹਰਿਆਣਾ, ਪੰਜਾਬ ਵਿਚ ਕਪਾਹ ਦੀ ਫਸਲ ਵੀ ਗੁਲਾਬੀ ਸੁੰਢੀ ਨਾਲ ਇਸ ਵਾਰ ਬਿਲਕੁਲ ਖਰਾਬ ਹੋ ਗਈ ਹੈ। ਜੀਰੀ ਦੀ ਫਸਲ ਵੀ ਜਿਆਦਾ ਮੀਂਹ ਪੈਣ ਕਾਰਨ ਖਰਾਬ ਹੋ ਗਈ। ਹਰਿਆਣਾ ਤੇ ਪੰਜਾਬ ਸਰਕਾਰ ਨੂੰ ਇਹੀ ਅਪੀਲ ਹੈ ਕਿ ਜਿਹਨਾਂ ਫਸਲਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨ ਖ਼ੁਦਕੁਸ਼ੀ ਤੋਂ ਬਚ ਸਕਣ।