ਸੋਸ਼ਲ ਮੀਡੀਆ 'ਤੇ ਦੋਸਤੀ ਕਰਕੇ ਠੱਗੀਆਂ ਮਾਰਨ ਵਾਲੀ ਔਰਤ ਆਈ ਪੁਲਿਸ ਦੇ ਅੜਿੱਕੇ
Published : Sep 26, 2022, 2:29 pm IST
Updated : Sep 26, 2022, 2:29 pm IST
SHARE ARTICLE
woman arrested for cheating through fake social media account
woman arrested for cheating through fake social media account

ਸ਼ਿਕਾਇਤ ਅਨੁਸਾਰ ਕੁਝ ਦਿਨਾਂ ਬਾਅਦ ਔਰਤ ਨੇ ਦੱਸਿਆ ਕਿ ਵਿਦੇਸ਼ ਤੋਂ ਆਇਆ ਉਸ ਦਾ ਕੀਮਤੀ ਸਮਾਨ ਕਸਟਮ ਵਿਚ ਫ਼ੜਿਆ ਗਿਆ ਹੈ।

 

ਨੋਇਡਾ: ਸਥਾਨਕ ਨਾਲੇਜ ਪਾਰਕ ਥਾਣਾ ਖੇਤਰ ਵਿੱਚ ਸਥਿਤ ਇੱਕ ਸੁਸਾਇਟੀ ਤੋਂ,  ਮੱਧ ਪ੍ਰਦੇਸ਼ ਪੁਲਿਸ ਨੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਸੋਸ਼ਲ ਮੀਡੀਆ ’ਤੇ ਦੋਸਤ ਬਣਾ ਕੇ ਅਤੇ ਵਿਆਹ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਮਾਰਦੀ ਸੀ। ਥਾਣਾ ਨਾਲੇਜ ਪਾਰਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਥਾਣਾ ਸਦਰ ਖੇਤਰ 'ਚ ਸਥਿਤ ਜੇ.ਪੀ. ਅਮਨ ਸੋਸਾਇਟੀ 'ਚ ਰਹਿਣ ਵਾਲੀ ਪੱਲਵੀ ਨਾਂ ਦੀ ਲੜਕੀ ਨੂੰ ਮੱਧ ਪ੍ਰਦੇਸ਼ ਦੀ ਭਿੰਡ ਕੋਤਵਾਲੀ ਪੁਲਿਸ ਗ੍ਰਿਫਤਾਰ ਕਰ ਕੇ ਮੱਧ ਪ੍ਰਦੇਸ਼ ਲੈ ਗਈ ਹੈ।

ਮੱਧ ਪ੍ਰਦੇਸ਼ ਪੁਲਿਸ ਨੇ ਸਥਾਨਕ ਪੁਲਿਸ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਕਿ ਭਿੰਡ ਕੋਤਵਾਲੀ ਵਿਖੇ ਇੱਕ ਰਿਪੋਰਟ ਦਰਜ ਕਰਵਾਈ ਗਈ ਸੀ ਕਿ ਇੱਕ ਔਰਤ ਨੇ ਖ਼ੁਦ ਨੂੰ ਐਨਆਰਆਈ ਦੱਸ ਕੇ ਸੋਸ਼ਲ ਮੀਡੀਆ 'ਤੇ ਇੱਕ ਵਿਅਕਤੀ ਨਾਲ ਦੋਸਤੀ ਕੀਤੀ ਅਤੇ ਵਿਦੇਸ਼ ਤੋਂ ਕੀਮਤੀ ਤੋਹਫ਼ੇ ਭੇਜਣ ਦੇ ਨਾਂਅ 'ਤੇ ਉਸ ਨੂੰ ਆਪਣੇ ਜਾਲ਼ ਵਿੱਚ ਫ਼ਸਾ ਕੇ ਠੱਗੀ ਮਾਰੀ ਹੈ।

ਸ਼ਿਕਾਇਤ ਅਨੁਸਾਰ ਕੁਝ ਦਿਨਾਂ ਬਾਅਦ ਔਰਤ ਨੇ ਦੱਸਿਆ ਕਿ ਵਿਦੇਸ਼ ਤੋਂ ਆਇਆ ਉਸ ਦਾ ਕੀਮਤੀ ਸਮਾਨ ਕਸਟਮ ਵਿਚ ਫ਼ੜਿਆ ਗਿਆ ਹੈ। ਸ਼ਿਕਾਇਤ ਅਨੁਸਾਰ ਔਰਤ ਨੇ ਗਿਫ਼ਟ ਛੁਡਾਉਣ ਦੇ ਨਾਂਅ 'ਤੇ ਸ਼ਿਕਾਇਤਕਰਤਾ ਤੋਂ ਕਸਟਮ ਆਦਿ ਦੇ ਬਦਲੇ ਲੱਖਾਂ ਰੁਪਏ ਦੀ ਠੱਗੀ ਮਾਰੀ।

Location: India, Uttar Pradesh, Noida

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement