ਸਿੱਧੂ ਮੂਸੇਵਾਲਾ ਦੇ ਪਿਤਾ ਦਾ ਬਿਆਨ, ‘ਕੁਝ ਦੋਸਤ ਹੀ ਬਣੇ ਮੇਰੇ ਪੁੱਤ ਦੇ ਦੁਸ਼ਮਣ, ਵਕਤ ਆਉਣ ’ਤੇ ਦੱਸਾਂਗਾ ਨਾਂ’
Published : Aug 14, 2022, 5:57 pm IST
Updated : Aug 14, 2022, 5:57 pm IST
SHARE ARTICLE
Balkaur Singh and Sidhu moosewala
Balkaur Singh and Sidhu moosewala

ਉਹਨਾਂ ਕਿਹਾ ਕਿ ਕਈ ਕਲਾਕਾਰਾਂ ਨੇ ਗਿਣੀ ਮਿੱਥੀ ਸਾਜ਼ਿਸ਼ ਤਹਿਰ ਮੇਰਾ ਪੁੱਤ ਪਾਸੇ ਕਰ ਦਿੱਤਾ।


 
ਚੰਡੀਗੜ੍ਹ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਮੈਂ ਜਲਦੀ ਹੀ ਆਪਣੇ ਬੇਟੇ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਦੇ ਨਾਂ ਦੱਸਾਂਗਾ। ਉਹਨਾਂ ਕਿਹਾ ਕਿ ਮੈਂ ਸਾਰੇ ਰਾਜ਼ ਖੋਲ੍ਹਾਂਗਾ, ਮੈਨੂੰ ਕੁਝ ਸਮਾਂ ਦਿਓ। ਬਲਕੌਰ ਸਿੰਘ ਨੇ ਕਿਹਾ ਕਿ “ਕੁਝ ਕਾਲੀਆਂ ਭੇਡਾਂ ਮੇਰੇ ਪੁੱਤ ਦੇ ਕਰੀਅਰ ਦੀਆਂ ਦੁਸ਼ਮਣ ਬਣ ਗਈਆਂ। ਸ਼ੁਰੂਆਤ ਵਿਚ ਉਸ ਦਾ ਜਿਨ੍ਹਾਂ ਲੋਕਾਂ ਨਾਲ ਵਾਹ ਪਿਆ, ਉਹ ਖਰੇ ਬੰਦੇ ਨਹੀਂ ਸੀ। ਸਿੱਧੂ ਨੂੰ ਨਹੀਂ ਪਤਾ ਸੀ ਕਿ ਅੱਜ ਜੋ ਉਸ ਦੇ ਭਰਾ ਬਣੇ ਨੇ ਕੱਲ੍ਹ ਨੂੰ ਉਹੀ ਦੁਸ਼ਮਣ ਬਣ ਜਾਣਗੇ। ਵਕਤ ਆਉਣ ’ਤੇ ਇਹਨਾਂ ਗਿਰਝਾਂ ਦੇ ਨਾਂ ਵੀ ਦੱਸਾਂਗਾ”।

Sidhu Moose Wala's father Balkaur Singh receives threat message Balkaur Singh and Sidhu Moose wala

ਉਹਨਾਂ ਕਿਹਾ ਕਿ ਕਈ ਕਲਾਕਾਰਾਂ ਨੇ ਗਿਣੀ ਮਿੱਥੀ ਸਾਜ਼ਿਸ਼ ਤਹਿਰ ਮੇਰਾ ਪੁੱਤ ਪਾਸੇ ਕਰ ਦਿੱਤਾ। ਹੁਣ ਮੈਦਾਨ ਵਿਹਲਾ ਹੈ, ਹੁਣ ਗਾਣੇ ਚਲਾ ਕੇ ਦੇਖ ਲਓ। ਇੱਥੇ ਸੱਚ ਹੀ ਚੱਲਣਾ ਹੈ। ਮੂਸੇਵਾਲਾ ਦੇ ਪਿਤਾ ਨੇ ਅੱਗੇ ਕਿਹਾ ਕਿ ਅਸੀਂ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ ਪਰ ਜਿਸ ਤਰ੍ਹਾਂ ਮੇਰੇ ਪੁੱਤ ਨਾਲ ਹੋਈ, ਮੈਨੂੰ ਨਹੀਂ ਲੱਗਦਾ ਕਿ ਅਸੀਂ ਆਜ਼ਾਦ ਹਾਂ। ਮਰਹੂਮ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ “ਤੁਹਾਡਾ ਪਿਆਰ ਦੇਖ ਕੇ ਮੈਨੂੰ ਲੱਗਦਾ ਕਿ ਸਿੱਧੂ ਮੇਰੇ ਨਾਲੋਂ ਵੱਧ ਤੁਹਾਡੇ ਜ਼ਿਆਦਾ ਕਰੀਬ ਸੀ। ਉਹ ਸਿਰਫ਼ ਸਾਡਾ ਪੁੱਤ ਨਹੀਂ ਸੀ, ਉਹ ਪੂਰੇ ਪੰਜਾਬ ਅਤੇ ਪੂਰੀ ਦੁਨੀਆਂ ਦਾ ਪੁੱਤ ਬਣ ਚੁੱਕਿਆ ਸੀ”।

Sidhu Moosewala's FatherSidhu Moosewala's Father

ਉਹਨਾਂ ਕਿਹਾ ਕਿ ਅਕਾਲ ਪੁਰਖ ਜੋ ਦਿੰਦਾ ਹੈ, ਉਸ ਨੂੰ ਖੋਹਣ ਦਾ ਹੱਕ ਵੀ ਰੱਖਦਾ ਹੈ। ਇਸ ਲਈ ਮੈਂ ਉਸ ਦੇ ਫ਼ੈਸਲੇ ਅੱਗੇ ਸਿਰ ਝੁਕਾਉਂਦਾ ਹਾਂ। ਬਲਕੌਰ ਸਿੰਘ ਨੇ ਕਿਹਾ ਕਿ ਮੈਂ ਮਾਣ ਨਾਲ ਕਹਿੰਦਾ ਹਾਂ ਕਿ ਮੇਰੇ ਪੁੱਤ ਦੀ ਜ਼ੀਰੋ ਫੀਸਦੀ ਵੀ ਗਲਤੀ ਨਹੀਂ, ਉਸ ਦੀ ਗਲਤੀ ਇਹੀ ਸੀ ਕਿ ਉਹ ਇਕ 2 ਕਮਰਿਆਂ ਵਾਲੇ ਮਕਾਨ ਵਿਚ ਉੱਠਿਆ ਅਤੇ ਆਪਣੀ ਕਾਬਲੀਅਤ ਜ਼ਰੀਏ ਉਸ ਨੇ ਦੁਨੀਆਂ ਭਰ ਵਿਚ ਆਪਣੇ ਝੰਡੇ ਗੱਡੇ। ਸਿੱਧੂ ਦੇਖਣ ਨੂੰ 22-24 ਸਾਲ ਦਾ ਗੱਭਰੂ ਲੱਗਦਾ ਸੀ ਪਰ ਉਹ ਇਕ ਰੱਬੀ ਰੂਪ ਸੀ, ਸਿੱਧੂ ਇਕ ਤੁਰਿਆ-ਫਿਰਦਾ ਪਾਰਸ ਸੀ।

Sidhu Moose walaSidhu Moose wala

ਸ਼ਗਨਪ੍ਰੀਤ ਬਾਰੇ ਗੱਲ ਕਰਦਿਆਂ ਸਿੱਧੂ ਦੇ ਪਿਤਾ ਨੇ ਕਿਹਾ ਹਜ਼ਾਰਾਂ ਪ੍ਰਸ਼ੰਸਕਾਂ ਵਾਂਗ ਸ਼ਗਨਪ੍ਰੀਤ ਵੀ ਸਿੱਧੂ ਨੂੰ ਇਕ ਸਾਲ ਪਹਿਲਾਂ ਮਿਲਿਆ ਸੀ। ਪਰ ਲੋਕਾਂ ਨੇ ਉਸ ਨੂੰ ਸਾਡਾ ਮੈਨੇਜਰ ਬਣਾ ਦਿੱਤਾ, ਉਹ ਸਿੱਧੂ ਦਾ ਮੈਨੇਜਰ ਨਹੀਂ ਸੀ। ਬਲਕੌਰ ਸਿੰਘ ਨੇ ਕਿਹਾ, “ਸਿੱਧੂ ਨੂੰ ਸਿੱਖ ਭਾਈਚਾਰੇ ਅਤੇ ਪੰਜਾਬੀਆਂ ਨੇ ਕਬੂਲ ਲਿਆ ਸੀ। ਬੇਸ਼ੱਕ ਸਿੱਧੂ ਸ਼ਕਲੋ ਐਨਾ ਸੋਹਣਾ ਨਹੀਂ ਸੀ ਪਰ ਉਸ ਦੇ ਸਿਰ ’ਤੇ ਪੱਗ, ਕੇਸ, ਸੱਚੀ ਗੱਲ ਕਰਨਾ ਅਤੇ ਸਾਦਾ ਜੀਵਨ ਲੋਕਾਂ ਨੂੰ ਭਾਅ ਗਿਆ ਸੀ। ਇਹ ਗੱਲਾਂ ਲੋਕਾਂ ਨੂੰ ਉਸ ਦੀ ਗਾਇਕੀ ਨਾਲੋਂ ਵਧੇਰੇ ਚੰਗੀਆਂ ਲੱਗਦੀਆਂ ਸਨ”।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement