
ਹਾਲਾਂਕਿ ਆਲ ਇੰਡੀਆ ਫ਼ੂਟਬਾਲ ਫ਼ੈਡਰੇਸ਼ਨ ਨੇ ਇਸ ਬਾਰੇ ਨਹੀਂ ਦੱਸਿਆ ਕਿ ਭਾਰਤੀ ਟੀਮ ਦਾ ਕਿਹੜੀਆਂ ਟੀਮਾਂ ਖ਼ਿਲਾਫ਼ ਖੇਡੇਗਾ।
ਨਵੀਂ ਦਿੱਲੀ - ਭਾਰਤ ਵਿੱਚ 11 ਅਕਤੂਬਰ ਤੋਂ ਹੋਣ ਵਾਲੇ ਅੰਡਰ-17 ਫ਼ੀਫ਼ਾ ਮਹਿਲਾ ਵਿਸ਼ਵ ਕੱਪ ਦੀ ਭਾਰਤੀ ਟੀਮ ਅਗਲੇ ਹਫ਼ਤੇ ਹੋਣ ਵਾਲੇ ਦੋਸਤਾਨਾ ਅੰਤਰਰਾਸ਼ਟਰੀ ਮੈਚ ਖੇਡਣ ਲਈ ਸਪੇਨ ਲਈ ਰਵਾਨਾ ਹੋ ਗਈ ਹੈ। ਹਾਲਾਂਕਿ ਆਲ ਇੰਡੀਆ ਫ਼ੂਟਬਾਲ ਫ਼ੈਡਰੇਸ਼ਨ ਨੇ ਇਸ ਬਾਰੇ ਨਹੀਂ ਦੱਸਿਆ ਕਿ ਭਾਰਤੀ ਟੀਮ ਦਾ ਕਿਹੜੀਆਂ ਟੀਮਾਂ ਖ਼ਿਲਾਫ਼ ਖੇਡੇਗਾ।
ਏਆਈਐਫ਼ਐਫ਼ (AIFF) ਨੇ ਇੱਕ ਪ੍ਰੈੱਸ ਰੀਲੀਜ਼ ਵਿੱਚ ਕਿਹਾ, "ਇਹ ਮੈਚ ਭਾਰਤ ਵਿੱਚ 11 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਫ਼ੀਫ਼ਾ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਤਿਆਰੀ ਲਈ ਕਰਵਾਏ ਜਾ ਰਹੇ ਹਨ। ਮੈਚਾਂ ਦੇ ਹੋਰ ਵੇਰਵੇ ਛੇਤੀ ਹੀ ਦਿੱਤੇ ਜਾਣਗੇ।"
ਸਪੇਨ ਗਈ ਟੀਮ ਦਾ ਵੇਰਵਾ ਇਸ ਪ੍ਰਕਾਰ ਹੈ :-
ਗੋਲਕੀਪਰ: ਮੈਲੋਡੀ ਚਾਨੂ ਕੇਸ਼ਾਮ, ਮੋਨਾਲਿਸਾ ਦੇਵੀ, ਅੰਜਲੀ ਮੁੰਡਾ
ਡਿਫ਼ੈਂਡਰ: ਅਸਟਾਮ ਓਰਾਓਂ, ਗਲੇਡੀਜ਼ ਜੇਡ, ਕਾਜਲ, ਨਕੀਤਾ, ਪੂਰਣਿਮਾ ਕੁਮਾਰੀ, ਵਰਸ਼ਿਕਾ, ਸਿਲਕੀ ਦੇਵੀ, ਨਿਕਿਤਾ ਜੂਡ
ਮਿਡਫ਼ੀਲਡਰ: ਬਬੀਨਾ ਦੇਵੀ, ਨੀਤੂ ਲਿੰਡਾ, ਸ਼ੈਲਜਾ, ਸ਼ੁਭਾਂਗੀ ਸਿੰਘ
ਫ਼ਾਰਵਰਡ: ਅਨੀਤਾ ਕੁਮਾਰੀ, ਲਿੰਡਾ ਕੋਮ, ਨੇਹਾ, ਰਜ਼ੀਆ ਦੇਵੀ, ਸ਼ੈਲਿਆ ਦੇਵੀ, ਕਾਜੋਲ ਡਿਸੂਜ਼ਾ, ਲਾਵਨਿਆ ਉਪਾਧਿਆਏ, ਸੁਧਾ ਟਿਰਕੀ।